ਦੀਵਾਲੀ ਦੇ ਦਿਨ ਨੂੰ ਮਨਾਉਣ ਦਾ ਮਤਲਬ ਸਿਰਫ਼ ਘਰਾਂ ਤੇ ਗਲੀਆਂ ਵਿੱਚ ਦੀਵੇ ਜਗਾਉਣਾ ਹੀ ਨਹੀਂ, ਬਲਕਿ ਇਹ ਚਾਨਣ ਮਨਾਂ ਅਤੇ ਰਿਸ਼ਤਿਆਂ ਵਿੱਚ ਵੀ ਲਿਆਉਣ ਦਾ ਦਿਨ ਹੁੰਦਾ ਹੈ। ਅਸਲ ਵਿੱਚ, ਇਹ ਉਸ ਰੋਸ਼ਨੀ ਨੂੰ ਵੰਡਣ ਦਾ ਦਿਨ ਹੈ ਜੋ ਹਰੇਕ ਦੇ ਜੀਵਨ ਵਿੱਚ ਖੁਸ਼ੀ ਤੇ ਤਰੱਕੀ ਦੀ ਨਵੀਂ ਉਮੀਦ ਜਗਾਉਂਦੀ ਹੈ। ਅੱਜ ਦੇ ਸਮਾਜ ਵਿੱਚ, ਜਿਥੇ ਨਫਰਤ ਅਤੇ ਇਰਖਾ ਵੱਧ ਰਹੀ ਹੈ , ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਦੀਵਾਲੀ ਦੇ ਸੱਚੇ ਅਰਥਾਂ ਨੂੰ ਸਮਝੀਏ ਅਤੇ ਰਿਸ਼ਤਿਆਂ ਦੇ ਜੀਵਨ ‘ਚ ਪਿਆਰ ਦਾ ਚਾਨਣ ਭਰੀਏ।
ਇਸ ਦੀਵਾਲੀ ਤੇ ਆਓ, ਅਸੀਂ ਹਰ ਪਾਸੇ ਪਿਆਰ, ਮਹੁੱਬਤ ਅਤੇ ਖੁਸ਼ਹਾਲੀ ਦੇ ਦੀਵੇ ਬਾਲੀਏ। ਆਪਣੇ ਦਿਲਾਂ ਅਤੇ ਰਿਸ਼ਤਿਆਂ ਵਿਚੋਂ ਨਫਰਤਾਂ ਦੇ ਹਨੇਰੇ ਨੂੰ ਦੂਰ ਕਰੀਏ ਅਤੇ ਹਰ ਇੱਕ ਨੂੰ ਤਰੱਕੀ ਵਾਲੇ ਰਾਹ ‘ਤੇ ਲੈ ਜਾਣ ਲਈ ਅਰਦਾਸ ਕਰੀਏ। ਜਦੋਂ ਹਰ ਮਨੁੱਖ ਦੀ ਜ਼ਿੰਦਗੀ ਚਾਨਣਾਂ ਨਾਲ ਭਰੀ ਹੋਵੇਗੀ, ਤਦੋਂ ਹੀ ਅਸਲ ਵਿੱਚ ਅਸੀਂ ਦੀਵਾਲੀ ਦੇ ਮਕਸਦ ਨੂੰ ਸਫਲ ਬਣਾ ਸਕਾਂਗੇ।
ਇਹ ਤਿਉਹਾਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਚਾਨਣ ਸਿਰਫ਼ ਘਰਾਂ ਲਈ ਹੀ ਨਹੀਂ, ਸਗੋਂ ਰਿਸ਼ਤਿਆਂ ਅਤੇ ਮਨਾਂ ਲਈ ਵੀ ਮਹੱਤਵਪੂਰਨ ਹੈ। ਸੋ ਆਓ, ਇਸ ਦੀਵਾਲੀ ਤੇ ਘੱਟੋ-ਘੱਟ ਇੱਕ ਅਜਿਹਾ ਦੀਵਾ ਬਾਲੀਏ ਜੋ ਹਰੇਕ ਦੇ ਜੀਵਨ ਨੂੰ ਪਿਆਰ ਅਤੇ ਖੁਸ਼ੀ ਨਾਲ ਰੌਸ਼ਨ ਕਰ ਸਕੇ।

✍️ ਪਲਕਪ੍ਰੀਤ ਕੌਰ ਬੇਦੀ
ਕੇ,ਐਮ.ਵੀ. ਕਾਲਜੀਏਟ
ਸੀਨੀਅਰ ਸੈਕੰਡਰੀ ਸਕੂਲ,
ਜਲੰਧਰ
