ਲੰਘ ਗਈ ਦੀਵਾਲੀ ਅੰਧੇਰੀ, ਲੰਘ ਗਿਆ ਗੁਰਪੁਰਬ ਉਦਾਸ ।
ਇੱਕ ਇੱਕ ਕਰਕੇ ਲੰਘ ਗਏ ਸਾਰੇ, ਦਿਨ ਕੀ ਆਮ ਕੀ ਖਾਸ ।
ਨਾ ਠੇਕੇ ਨਾ ਕੱਚਿਆਂ ਵਿੱਚ ਗਿਣਤੀ, ਨਾ ਪੱਕਿਆਂ ਦਾ ਲਾਭ,
ਵਾਅਦਿਆਂ ਦਾ ਬਸ ਹੜ੍ਹ ਪਿਆ ਆਵੇ,
ਅੰਦਰੋਂ ਸੁੱਕ ਗਿਆ ਪੰਜ-ਆਬ ।
ਤਕਨੀਕ ਦੇ ਹਾਣੀ ਪਿੱਛੇ ਸੁੱਟਕੇ, ਤਰਸ ਰਤਾ ਨਾ ਕੀਤਾ ।
ਸਬਰ ਕਰ ਲਓ ਕਹਿ ਕਹਿ ਸਾਡਾ,
ਲਹੂ ਧਰਮ ਨਾਲ ਪੀਤਾ ।
ਬੱਚੇ ਮਾਪੇ ਸਾਡੇ ਪੁੱਛਦੇ, ਤੁਸੀਂ ਕਿਉਂ ਹੋ ਸੌਤੇਲੇ ।
ਮਰ ਮਰ ਭੱਜ ਭੱਜ ਕੰਮ ਪਏ ਕਰਦੇ,
ਪਰ ਹੱਕ ਤੁਹਾਡੇ ਕਿਉੰ ਖੋਹਲੇ ।
ਭਰ ਭਰ ਗੱਫੇ ਵੰਡੇ ਮੁਲਾਜਮਾਂ ਕੀ ਵੱਡਾ ਕੀ ਛੋਟਾ,
ਖਾਲੀ ਛੱਡ ਕੰਪਿਊਟਰ ਅਧਿਆਪਕ, ਨਸੀਬ ਹੀ ਕਰਤਾ ਖੋਟਾ ।
ਖੁੱਸ਼ ਹਾਂ ਭਰਾਤਰੀ ਕਾਮਿਆਂ ਦੀ ਖੁਸ਼ੀ ਤੋਂ,
ਪਰ ਦੁਖੀਂ ਹਾਂ ਖੁਦ ਨੂੰ ਵਾਂਝੇ ਦੇਖ ।
ਕੰਮ ਕਾਰ ਤਾਂ ਸਾਂਝਾ ਸਭ ਦਾ ਸਾਡਾ, ਪਰ ਨਾ ਸਾਂਝੇ ਲੇਖ ।
ਆਸਾਂ ਦਾ ਬੰਨ੍ਹ ਟੁੱਟਦਾ ਜਾਂਦਾ, ਆ ਜਾਓ ਸਾਥੀਓ ਸੜਕਾਂ ਤੇ ਉਤਰਨਾ ਪੈਣਾ ।
ਤੁਰ ਗਏ ਜਿਹੜੇ ਛੱਡ ਕੇ ਦੁਨੀਆਂ, ਓਹਨਾ ਲਈ ਵੀ ਖੜਨਾ ਪੈਣਾ ।
ਕਦੇ ਪੇਅ ਕਮਿਸ਼ਨ ਕਦੇ ਸੀ ਐਸ ਆਰ, ਹਾੜੇ ਕਿਉਂ ਪਏ ਕਰੀਏ ।
ਗਿਆਨ ਸਾਗਰ ਕਹਿਲਾਈਏ, ਪਰ ਮਿੰਨਤਾਂ ਦੇ ਪਾਣੀ ਕਿਉਂ ਪਏ ਭਰੀਏ ।
ਇੱਕ ਇੱਕ ਹੱਕ ਲਈ ਤਰਲੇ ਪਾਉਂਦੇ, ਹੁਣ ਤਾਂ ਕਹਿੰਦੇ ਵੀ ਲੱਜ ਆਵੇ ।
ਆਪਣੇ ਦਿੱਤੇ ਬਿਆਨ ਦੇਖ ਲਓ ਮੰਤਰੀਓ,
ਸੁੱਤੀ ਜ਼ਮੀਰ ਸ਼ਾਇਦ ਜਗ ਜਾਵੇ ।
ਸਿੱਖਿਆ ਵਿਭਾਗ ਹੱਕ ਹੈ ਸਾਡਾ, ਹੱਕਾਂ ਨੂੰ ਸੇਂਧ ਨਾ ਲਾਓ
ਕਥਨੀ ਕਰਨੀ ਦੇ ਮਾਲਕ ਬਣਕੇ, ਸਿੱਖਿਆ ਵਿਭਾਗ ਝੋਲੀ ਵਿੱਚ ਪਾਓ।
ਸਿੱਖਿਆ ਵਿਭਾਗ ਝੋਲੀ ਵਿੱਚ ਪਾਓ।

ਹਰਪ੍ਰੀਤ ਨਕੋਦਰ
ਜਮਾਲਪੁਰ ਲੁਧਿਆਣਾ ।