ਯਾਰ ਪੁਰਾਣੇ ਅੱਜ ਕੱਠੇ ਹੋਏ
ਹਮਦਰਦੀ ਦੇ ਬਹਿ ਹਾਰ ਪ੍ਰੋਏ
ਵਿੱਚ ਖੁਸ਼ੀ ਦੇ ਹੋ ਗਏ ਖੀ਼ਵੇ
ਨੀਰ ਨੈਣਾਂ ਚੋਂ ਸਭਨਾਂ ਦੇ ਚੋਏ
ਕਿਸ ਦੇ ਦਿਲ ਵਿੱਚ ਕੌਣ ਹੈ ਵਸਦੀ
ਇੱਕ ਦੂਜੇ ਦੇ ਦਿਲ ਸਭਨਾਂ ਨੇਂ ਟ੍ਹੋਏ
ਆਪੋ ਆਪਣੀਂ ਵਿੱਥਿਆ ਦੱਸੀ ਸਭਨੇ
ਸਿੱਧੂ ਕੋਈ ਨਾਂ ਕਿਸੇ ਨੇ ਭੇਤ ਲਕੋਏ
ਵਿਆਹੇ ਵੀ ਕਈ ਛੜਿਆਂ ਵਰਗੇ
ਸੀ ਬੀਜ ਜਿੰਨਾਂ ਨੇ ਭੁੰਨਕੇ ਬੋਏ
ਦੋ ਬੇੜੀਆਂ ਵਿੱਚ ਪੈਰ ਧ੍ਹਰੇ ਜਿੰਨਾ ਨੇਂ
ਕਿਸਮਤ ਨੇਂ ਅੱਧ ਵਿਚਕਾਰ ਡਬੋਏ
ਮੀਤੇ ਵਿੱਛੜੇ ਸੀ ਜਦ ਯਾਰ ਯਾਰਾਂ
ਇੱਕ ਦੂਜੇ ਦੇ ਗਲ਼ ਲੱਗ ਲੱਗ ਰੋਏ
ਪਿਆਰ ਜਿੰਨਾ ਦਾ ਪੂਰ ਨਾਂ ਚ੍ਹੜਿਆ
ਜਿਉਂਦੇ ਜੀ ਉਹ ਤਾਂ ਹੋ ਗਏ ਮੋਏ
ਯਾਰ ਪੁਰਾਣੇ ਅੱਜ ਕੱਠੇ ਹੋਏ
ਹਮਦਰਦੀ ਦੇ ਬਹਿ ਹਾਰ ਪ੍ਰੋਏ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505
