ਐੱਸ.ਡੀ.ਐੱਮ. ਮੇਜਰ ਡਾ. ਵਰੁਣ ਕੁਮਾਰ ਨੇ ਟਿੱਲਾ ਬਾਬਾ ਫਰੀਦ ਵਿਖੇ ਟੇਕਿਆ ਮੱਥਾ

ਫਰੀਦਕੋਟ, 4 ਨਵੰਬਰ (ਵਰਲਡ ਪੰਜਾਬੀ ਟਾਈਮਜ਼)

ਬੀਤੇ ਦਿਨੀਂ ਬਾਬਾ ਫਰੀਦ ਜੀ ਦੀ ਚਰਨਛੋਹ ਧਰਤੀ ਫਰੀਦਕੋਟ ਵਿਖੇ ਐੱਸ.ਡੀ.ਐੱਮ. ਮੇਜਰ ਡਾ. ਵਰੁਣ ਕੁਮਾਰ ਨੇ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ। ਉਹਨਾਂ ਨੇ ਇਸ ਇਤਿਹਾਸਿਕ ਜਗ੍ਹਾ ਬਾਰੇ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਕਿਸ ਪ੍ਰਕਾਰ ਬਾਬਾ ਸ਼ੇਖ ਫਰੀਦ ਜੀ ਨੇ ਬਾਰਵੀਂ ਸਦੀ ਵਿੱਚ ਇਸ ਸ਼ਹਿਰ ’ਚ ਆ ਕੇ ਇੱਥੋਂ ਦੇ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਰਾਹੀਂ ਨਿਹਾਲ ਕੀਤਾ। ਉਨਾਂ ਨੇ ਧਾਰਮਿਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਦੀ ਮਿਹਨਤ ਅਤੇ ਉਪਰਾਲਿਆਂ ਕਰਕੇ ਹੀ ਅੱਜ ਫਰੀਦਕੋਟ ਸ਼ਹਿਰ ਬਾਬਾ ਸ਼ੇਖ ਫਰੀਦ ਜੀ ਦੇ ਨਾਮ ਦੀ ਪ੍ਰਸਿੱਧੀ ਦੂਰ-ਦੂਰ ਤੱਕ ਹੈ। ਉਹਨਾਂ ਧਾਰਮਿਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਬਾਰੇ ਕਿਹਾ ਕਿ ਇਹਨਾਂ ਦੀ ਧਾਰਮਿਕ ਸੋਚ ਅਤੇ ਲੋਕ ਭਲਾਈ ਕਾਰਜਾਂ ਕਰਕੇ ਹੀ ਇਨਾ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੀ ਪ੍ਰਸਿੱਧੀ ਪੂਰੇ ਪੰਜਾਬ ਨਹੀਂ ਭਾਰਤ ’ਚ ਹੈ। ਉਹਨਾਂ ਵਰੁਣ ਕੁਮਾਰ ਨੂੰ ਗੁਰਦੁਆਰਾ ਸਾਹਿਬ ਦੇ ਦਰਸਨ ਕਰਵਾਏ ਅਤੇ ਅਖੀਰ ’ਚ ਉਹਨਾਂ ਨੂੰ ਸਿਰੋਪਾਉ, ਦੁਸ਼ਾਲਾ ਅਤੇ ਬਾਬਾ ਫਰੀਦ ਜੀ ਦੀ ਜੀਵਨੀ ਨਾਲ ਸਬੰਧਤ ਕਿਤਾਬਾਂ ਭੇਂਟ ਕੀਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਗੁਰਇੰਦਰ ਮੋਹਨ ਸਿੰਘ, ਸੁਰਿੰਦਰ ਸਿੰਘ ਰੋਮਾਣਾ, ਜਨਰਲ ਸੈਕਟਰੀ ਅਤੇ ਕੁਲਜੀਤ ਸਿੰਘ ਮੌਂਗੀਆ ਵੀ ਹਾਜਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *