ਜ਼ਿੰਦਗੀ ਸਾਡੀ ਮਾਰੂਥਲ,
ਵਾਂਗਰਾ ਤਪ ਰਹੀ ਏ।
ਸਾਉਣ ਵਾਲੇ ਛਰਾਟਿਆਂ,
ਦੀ ਤਾਂਘ ਤੱਕ ਰਹੀ ਏ।।
ਸੁਣ ਵੇ ਸੱਜਣਾ ਕਾਹਦੀਆਂ,
ਅੜੀਆਂ ਪਿਆ ਕਰਦਾ ਏ।
ਆਜਾ ਹੁਣ ਸੂਦ ਵਿਰਕਾਂ ਵਾਲਾ,
ਉਡੀਕਾਂ ਤੇਰੀਆਂ ਕਰਦਾ ਏ।।
ਸਾਉਣ ਦੀ ਝੜੀ ਬਣ ਆ,
ਠੰਢਾ ਠਾਰ ਕਰ ਜਾ ਤੂੰ ਕਿਧਰੇ।
ਏਸ ਅੱਧ ਖਿੜੇ ਗੁਲਾਬ ਨੂੰ ਪੂਰਾ,
ਖਿੜਿਆ ਕਰ ਜਾ ਤੂੰ ਕਿਧਰੇ।।
ਬਿਰਹੋਂ ਮੇਰੇ ਦੀ ਹੂਕ ਸੁਣ ਕੇ,
ਖੁਸ਼ਨੂਰ ਮੈਨੂੰ ਕਰ ਜਾ ਤੂੰ ਕਿਧਰੇ।
ਓਏ ਹੁਣ ਤੇ ਆਜਾ ਕਿੰਨੇ ਸਾਲ,
ਹੋ ਗਏ ਨੇ ਸਾਨੂੰ ਅੱਜ ਵਿਛੜੇ।।
ਮੇਰਿਆ ਮਾਲਕਾ ਅਰਜੋਈ ਮੇਰੀ,
ਨੂੰ ਤੂੰ ਅੱਜ ਸੁਣ ਲੇ ਕਿਧਰੇ।
ਏਸ ਤੜਫਦੀ ਮੇਰੀ ਰੂਹ ਨੂੰ ਸਕੂਨ,
ਸ਼ਾਇਦ ਆ ਜਾਵੇ ਕਿਧਰੇ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381

