ਤੈਨੂੰ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ।
ਇਸ ਦਿਲ ਪਾਗਲ ਦਾ ਕੋਈ
ਹੱਲ ਨਹੀਂ।
ਸੁਣ ਯਾਦਾਂ ਤੇਰੀਆਂ ਮੈਂ ਕਿਸ ਸ਼ਹਿਰ ਵਿਚ ਵਸਾਵਾਂ।
ਯਾਦਾਂ ਦੇ ਖੰਭ ਹੁੰਦੇ ਮੈਂ ਅਕਾਸ਼
ਵਿਚ ਉਡਾ ਦੇਂਦੀ।
ਮੈਨੂੰ ਕੋਈ ਵੱਲ ਛੱਲ ਨਹੀਂ
ਆਉਂਦਾ।
ਤੈਨੂੰ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਹੈ।
ਜੋ ਮੈਂ ਨਾਚੀਜ਼ ਨੇ ਖ਼ਾਬਾਂ ਦੇ
ਮਹਿਲਾਂ ਵਿਚ ਸੁਪਨੇ ਸਜਾਏ।
ਉਹ ਸਾਡੇ ਸਾਹਾਂ ਨਾਲ ਸਾਹ
ਸਮਾਏ ਸੀ।
ਸੁਣ ਤੂੰ ਤਾਂ ਭੁੱਲਾ ਦਿੱਤੇ ਮੈਂ
ਕਿਸ ਤਰ੍ਹਾਂ ਭੁਲਾਵਾਂ।
ਤੈਨੂੰ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਹੈ।
ਸੁਣ ਤੂੰ ਜਵਾਨੀਆਂ ਮਾਣ
ਜੀਉਂਦਾ ਵਸਦਾ ਰਹਿ।
ਸੁਣ ਤੂੰ ਮੇਰੇ ਦਿਲ ਦੀ ਇਕ ਨਾ ਜਾਣੀ।
ਮੈਂ ਤੈਨੂੰ ਬਹੁਤ ਉਡੀਕਿਆ
ਉਹ ਪਲ ਮੈਨੂੰ ਯਾਦ ਹੈ।
ਤੈਨੂੰ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਹੈ।

ਸੁਰਜੀਤ ਸਾੰਰਗ

