ਭਾਰਤ ਵਿਚ ਬਾਲ ਦਿਵਸ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਤੇ ਮਨਾਇਆ ਜਾਂਦਾ ਹੈ। ਅਜ ਦੇ ਦਿਨ ਚਾਚਾ ਨਹਿਰੂ ਜੀ ਦਾ ਜਨਮ ਹੋਇਆ ਸੀ। ਜਵਾਹਰ ਲਾਲ ਨਹਿਰੂ ਬੱਚਿਆ ਨਾਲ ਬਹੁਤ ਪਿਆਰ ਕਰਦੇ ਹਨ। ਉਹ ਆਖਦੇ ਸੀ ਅਗਰ ਕਿਸੇ ਦੇਸ਼ ਦੀ ਨੀਂਹ ਮਜ਼ਬੂਤ ਹੋਵੇਗੀ ਉਥੋਂ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ। ਦੇਸ਼ ਦੇ ਨਿਰਮਾਣ ਵਿਚ ਉਸ ਦੇਸ਼ ਦੇ ਬੱਚੇ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਸਿੱਖਿਆ, ਉੱਚ ਸਿੱਖਿਆ ਵਿੱਚ ਮਾਹਿਰ ਹੋਣ। ਇਹਨਾਂ ਬੱਚਿਆਂ ਵਿਚੌ ਕੋਈ ਅਧਿਆਪਕ, ਵਕੀਲ ,ਡਾਕਟਰ ਨਿਕਲਣ। ਬੱਚੇ ਵੀ ਬੜੀ ਪ੍ਰੀਤ ਪਿਆਰ ਨਾਲ ਜਵਾਹਰ ਜੀ ਦਾ ਆਦਰ ਸਨਮਾਨ ਕਰਦੇ ਹੋਏ
ਬਾਲ ਦਿਵਸ ਮਨਾਇਆ ਜਾਂਦਾ।
ਇਹ ਕੋਈ ਕੌਮੀ ਛੁੱਟੀ ਨਹੀਂ ਹੈ। ਸਕੂਲਾਂ ਵਿਚ ਰੰਗਾਰਗ ਪ੍ਰੋਗਰਾਮ ਹੁੰਦੇ ਹਨ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਦੀ ਝਾਕੀ ਪੇਸ਼ ਕੀਤੀ ਜਾਂਦੀ ਹੈ। ਕੋਈ ਕਵਿਤਾ ਬੋਲਦਾ ਹੈ ਕੋਈ ਭਾਸਨ ਕਰਦਾ ਹੈ। ਸਕੂਲਾਂ ਵਿਚ ਮਿਠਾਈ ਵੰਡੀ ਜਾਂਦੀ ਹੈ।ਇਹ ਠੀਕ ਹੈ ਪਰ ਬੜੀ ਬਸਕਿਸਮਤੀ ਹੈ ਲੋਕਾਂ ਨੇ 14ਨਵੰਬਰ ਨੂੰ ਗੁਰੂ ਸਾਹਿਬ ਜੀ ਦੇ ਬੱਚਿਆਂ ਦੀ ਸ਼ਹਾਦਤ ਨੂੰ ਜੋੜ ਕੇ ਬੋਲਿਆਂ ਕਿ ਸਾਡੇ ਬਾਬੇ ਇਤਨੇ ਸਾਡੀ ਕੌਮਕਿਸੇ ਪ੍ਰਧਾਨ ਮੰਤਰੀ ਦੇ ਜਨਮ ਨੂੰ ਸਾਹਿਬ ਜ਼ਾਦਿਆਂ ਦੀ ਸਹੀਦੀ ਦਿਨ ਗਿਣਿਆ ਗਿਆ ਕਿਉਂ ਸਾਡੇ ਬਾਬਾ ਜੀ ਉਹ ਬੱਚੇ ਹਨ ਜਿਨ੍ਹਾਂ ਨੇ ਧਰਮ ਬਦਲੇ ਸ਼ਹਾਦਤ ਦਿੱਤੀ ।ਸੋ ਇਸ ਨੂੰ ਬਾਲ ਦਿਵਸ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਨੂੰ ਹੀ ਮਨਾਇਆ ਜਾਵੇ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18