ਮਿਹਨਤ ਨਾਲ ਇੱਕਠੀ ਕੀਤੀ ਦੌਲਤ ਇਕ ਖਿਨ ਵਿਚ ਸਾਥ ਛੋੜ ਜਾਂਦੀ ਹੈ।
ਜਿਹੜੇ ਰੋਗ ਡਾਕਟਰਾਂ ਤੋਂ ਠੀਕ ਨਹੀਂ ਹੁੰਦੇ।
ਉਹ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਠੀਕ ਹੋ ਜਾਂਦੇ ਹਨ।
ਜ਼ਿੰਦਗੀ ਵਿਚ ਸੱਚ ਦੇ ਨਾਲ ਚਲਦੇ ਰਹੋ।
ਵਖਤ ਤੁਹਾਡੇ ਨਾਲ ਆਪਣੇ ਆਪ ਚੱਲਣ ਲੱਗ ਜਾਵੇਗਾ।
ਤੂੰ ਹੀ ਦਾਤਾਂ ਦੇਣ ਵਾਲਾ ਹੈ
ਤੇਰਾ ਦਿੱਤਾ ਹੋਇਆ ਹੀ ਸਾਰੇ ਖਾਂਦੇ ਹਨ।
ਭਲੇ ਲੋਕਾਂ ਦੀ ਸੰਗਤ ਕਰਨ ਨਾਲ ਪਾਪ ਬਿਰਤੀ ਖਤਮ ਹੋ ਜਾਂਦੀ ਹੈ।
ਮੈਂ ਗੁਣ ਹੀਣ ਹਾਂ ਮੇਰੇ ਵਿੱਚ ਕੋਈ ਲਿਆਕਤ ਨਹੀਂ ਹੈ।
ਪਰ ਮੈ ਜਾਣਦਾ ਹਾਂ ਕਿ ਸਭ ਕੁਝ ਤੂੰ ਹੀ ਕਰਨ ਵਾਲਾ ਹੈ।
ਤੈਨੂੰ ਪ੍ਰਸੰਨ ਕਰਨ ਦੀ ਮੇਰੇ ਕੋਲ ਯੁਕਤੀ ਸਿਆਣਪ ਨਹੀਂ ਹੈ।
ਪਰ ਫਿਰ ਵੀ ਦਿਨ ਰਾਤ ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ।
ਮੈਂ ਤੈਨੂੰ ਖੁਸ਼ ਕਰਨਾ ਨਹੀਂ ਜਾਣਦਾ ਕਿਉਂਕਿ ਮੇਰੀ ਅਕਲ ਛੋਟੀ ਹੈ।
ਮੈਂ ਚਾਹੁੰਦਾ ਹਾਂ ਤੇਰੀ ਸ਼ਰਨ
ਵਿੱਚ ਹੀ ਰਹਾਂ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
