ਪੁੱਤ ਰਾਣੂ,ਹਾਂ ਬੇਬੇ। ਆਹ ਪੁੱਤ ਸਾਰਾ ਦਿਨ ਟੀ.ਵੀ ਅੱਗੇ ਅੱਖਾਂ ਗਾਲਦਾ ਰਹਿਣਾ। ਕਦੀ ਸੈਰ ਵੀ ਕਰ ਆਇਆ ਕਰ। ਕਦੇ ਘਰ ਤੋਂ ਬਾਹਰ ਵੀ ਖੇਡਿਆ ਕਰ ਪੁੱਤ। ਸਾਰਾ ਦਿਨ ਐਵੇਂ ਸੇਵੇ ਵਾਲੀ ਕੁੱਕੜੀ ਵਾਂਗੂ ਆ ਡੱਬੇ ਅੱਗੇ ਬੈਠਿਆ ਰਹਿਣਾ। ਤੈਨੂੰ ਸਕੂਲ ਵਾਲੇ ਕੋਈ ਸੈਰ ਸੂਰ ਕਰਨ ਨੂੰ ਨਹੀਂ ਆਂਦੇ। ਕਿਹੜੀ ਸੈਰ? ਬੇਬੇ ਮੈਨੂੰ ਤਾਂ ਟਾਮ ਐਂਡ ਜ਼ੈਰੀ ਤੋਂ ਵਿਹਲ ਨਹੀਂ।ਆਹ ਸੈਰ ਕਰਕੇ ਮੈਂ ਕੀ ਲੈਣਾ ?ਚਲ ਚੰਗਾ ਪੁੱਤ !ਤੇਰੀ ਮਰਜ਼ੀ। ਪਰ ਦੇਖੀਂ ਕਿਤੇ ਆਹ ਜ਼ੈਰਾਂ ਜੂਰਾ ਮੂੰਹ ਚ ਨਾ ਪਾ ਲਈ ।ਹੋਰ ਕਿਤੇ ਕੋਈ ਜਹਿ ਜਾਂਦੀ ਹੋ ਜੇਂ।ਉਹ ਬੇਬੇ ਤੂੰ ਵੀ ਬਸ ਹੋਰ ਪਾਸੇ ਲੈ ਜਾਣੀਐਂ ।ਟਾਮ ਜੈ਼ਰੀ ਚੂਹੇ ਬਿੱਲੇ ਦੀ ਖੇਡ ਹੈ।ਹੱਸਦਾ ਹੋਇਆ ਰਾਣੂ ਅੱਜ ਬੜਾ ਖੁਸ਼ ਸੀ। ਕਿਉਂਕਿ ਉਸਦੇ ਸਕੂਲ ਵਿੱਚ ਨਵੇਂ ਭੈਣ ਜੀ ਦਾ ਆਉਣਾ ਸੀ ।ਨਵੇਂ ਭੈਣ ਜੀ ਸਕੂਲ ਵਿੱਚ ਆਏ ਤਾਂ ਸਾਰੀਆਂ ਕਲਾਸਾਂ ਨਾਲ ਜਾਣ ਪਛਾਣ ਕਰਵਾਈ ਗਈ ਤੇ ਨਵੇਂ ਭੈਣ ਜੀ ਨੂੰ ਰਾਣੂ ਦੀ ਕਲਾਸ ਇੰਚਾਰਜ ਵੀ ਬਣਾ ਦਿੱਤੇ ਸੁਭਾਅ ਦੇ ਪੱਖੋਂ ਨਵੇਂ ਇੰਚਾਰਜ ਬਹੁਤ ਵਧੀਆ ਸਨ । ।ਰੋਜ਼ ਪੜਾਉਣ ਦੇ ਨਾਲ ਨਾਲ ਨਵੀਆਂ ਨਵੀਆਂ ਗੱਲਾਂ ਦੱਸ ਦੇ ਸੈਰ ਬਾਰੇ ਗੱਲਾਂ ਕਰਦੇ। ਗਿਆਨ ਦੀਆਂ ਗੱਲਾਂ ਕਰਦੇ । ਉਨ੍ਹਾਂ ਕਿਹਾ ਕਿ ਨਰੋਈ ਸਿਹਤ ਅਤੇ ਸਾਹਿਤ ਦਾ ਬੱਚਿਆਂ ਲਈ ਹੋਣਾ ਬਹੁਤ ਜ਼ਰੂਰੀ ਹੈ। ਪਰ ਬੱਚਿਆਂ ਨੂੰ ਕੁਝ ਸਮਝ ਨਾ ਆਇਆ। ਰਾਣੂ ਨੇ ਡਰਦੇ ਡਰਦਿਆਂ ਪੁੱਛਿਆ ਕਿ ਇਹ ਕੀ ਹੁੰਦਾ ਜੀ? ਨਰੋਈ ਸਿਹਤ ਅਤੇ ਸਾਹਿਤ।”ਪਿਆਰੇ ਬੱਚਿਓ! ਇਹ ਤੁਹਾਡੇ ਲਈ ਘਰ ਦਾ ਕੰਮ ਹੈ।ਜੋ ਬੱਚਾ ਸਹੀ ਜਵਾਬ ਦੇਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ।ਜੋ ਗੱਲਾਂ ਤੇ ਗਿਆਨ ਉਸਦੀ ਅਨਪੜ੍ਹ ਬੇਬੇ ਦਿੰਦੀ ਸੀ ਉਹੀ ਗੱਲਾਂ ਜਿਵੇਂ ਸਾਰੀਆਂ ਭੈਣ ਜੀ ਦੱਸਦੇ ।ਰਾਣੂ ਨੂੰ ਸਮਝ ਨਾ ਆਉਂਦਾ ਕਿ ਭੈਣ ਜੀ ਬੇਬੇ ਨੂੰ ਗੱਲਾਂ ਦੱਸ ਕੇ ਆਉਂਦੇ ਆ ਜਾ ਬੇਬੇ ਭੈਣ ਜੀ ਨੂੰ ਹਰ ਰੋਜ਼ ਕੋਈ ਨਾ ਕੋਈ ਨਵੀਂ ਕਹਾਣੀ ਭੈਣ ਜੀ ਰਾਣੂ ਦੀ ਕਲਾਸ ਨੂੰ ਦੱਸ ਦੇ ਤੇ ਸੈਰ ਦੀਆਂ ਗੱਲਾਂ ਕਰਦੇ ਅੱਜ ਸ਼ਾਮ ਨੂੰ ਰਾਣੂ ਬੇਬੇ ਨੂੰ ਕਹਿ ਕੇ ਪਿਆ ਕੀ ਬੇਬੇ ਮੈਂ ਵੀ ਤੁਹਾਡੇ ਨਾਲ ਸੈਰ ਤੇ ਜਾਇਆ ਕਰਾਂਗਾ ।ਰਾਣੂ ਦੀ ਬੇਬੇ ਹੈਰਾਨ ਸੀ, ਤੇ ਉਹ ਹੱਸਦੀ ਹੋਈ ਬੋਲੀ ਕਿ “ਅੱਜ ਸੂਰਜ ਪੱਛਮ ਵੱਲੋਂ ਕਿਵੇਂ ਨਿਕਲਿਆ ।” ਰਾਣੂ ਭੋਲੇ ਜੇ ਮਨ ਨਾਲ ਬੋਲਿਆ ਕਿ ਬੇਬੇ ਸਾਡੇ ਨਵੇਂ ਭੈਣ ਜੀ ਤੁਹਾਡੇ ਵਾਂਗੂੰ ਸੈਰ ਦੀਆਂ ਗੱਲਾਂ ਕਰਦੇ ਆ ।ਮੈਂ ਉਹਨਾਂ ਨੂੰ ਤੁਹਾਡੇ ਬਾਰੇ ਦੱਸਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਤੂੰ ਵੀ ਉਹਨਾਂ ਨਾਲ ਸੈਰ ਤੇ ਜਾਇਆ ਕਰ ਮੈਨੂੰ ਉਹਨਾਂ ਦੀ ਗੱਲ ਵਧੀਆ ਲੱਗੀ ।ਅੱਛਾ! ਤਾਂ ਹੁਣ ਤੈਨੂੰ ਭੈਣ ਜੀ ਦੀਆਂ ਗੱਲਾਂ ਵਧੀਆ ਲੱਗਦੀਆਂ ਨੇ ।”ਬੇਬੇ ਦੀਆਂ ਨਹੀ ।”ਬੇਬੇ !ਉਹ ਗੱਲ ਨੀ, ਹੋਰ ਪੁੱਤ ਕੀ ਗੱਲ ਹੈ ? ਬਸ ਮੈਂ ਤੁਹਾਡੇ ਨਾਲ ਸੈਰ ਤੇ ਜਾਵਾਂਗਾ।
ਸੈਰ ਤੇ ਜਾ ਕੇ ਰਾਣੂ ਬੜਾ ਖ਼ੁਸ਼ ਹੋਇਆ। ਪਰ ਇੱਕ ਸਵਾਲ ਉਸ ਦੇ ਮਨ ਵਿੱਚ ਵਾਰ – ਵਾਰ ਉੱਠ ਰਿਹਾ ਸੀ, ਕਿ ਕੁਝ ਲੋਕ ਹੌਲੀ ਹੌਲੀ ਅਤੇ ਕੁਝ ਤੇਜ਼ ਕਿਉਂ ਤੁਰ ਰਹੇ ਹਨ। ਰਾਣੂ ਨੇ ਬੇਬੇ ਨੂੰ ਪੁੱਛਿਆ ਤਾਂ ਬੇਬੇ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਪੁੱਤ ਇਹ ਤੇਜ਼ ਤੁਰਨ ਵਾਲੇ ਸਿਹਤ ਦੀ ਤੰਦਰੁਸਤੀ ਲਈ ਸੈਰ ਕਰ ਰਹੇ ਹਨ।ਜੋ ਹੌਲੀ ਤੁਰ ਰਹੇ ਹਨ ਉਹ ਕੁਦਰਤ ਨੂੰ ਪਿਆਰ ਕਰਨ ਵਾਲੇ ਹਨ। ਉਹ ਫੁੱਲ ਪੱਤੀਆਂ ਨਾਲ ਗੱਲਾਂ ਕਰ ਕੇ ਆਨੰਦ ਮਾਣਦੇ ਹਨ। ਤੁਹਾਡੇ ਪੜ੍ਹਨ ਲਈ ਕਵਿਤਾਵਾਂ,ਕਹਾਣੀਆਂ ਇੱਥੋਂ ਹੀ ਜਨਮ ਲੈਂਦੀਆਂ ਹਨ। ਅੱਛਾ! ਤਾਂ ਇਹ ਰਾਜ ਨਰੋਈ ਸਿਹਤ ਅਤੇ ਸਾਹਿਤ ਦਾ,ਰਾਣੂ ਖੁਸ਼ੀ ਵਿੱਚ ਝੂਮ ਉੱਠਿਆ। ਜਿਵੇਂ ਕੋਈ ਖਜ਼ਾਨਾ ਲੱਭ ਗਿਆ ਹੋਵੇ।

ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ-1
ਆਫ਼ਿਸਰ ਕਾਲੋਨੀ ਸੰਗਰੂਰ
9872299613
