ਪਰਵੀਨ ਕੌਰ ਸਿੱਧੂ ਦੀ ਤੀਸਰੀ ਕਿਤਾਬ ‘ਹਿੰਮਤ ਬਣੋ.. ਨਾ ਕਿ ਪੈਰਾਂ ਦੀਆਂ ਬੇੜੀਆਂ ਸਾਹਿਤਯ-24 ਸੰਸਥਾਂ ਵੱਲੋਂ ਸੋਹਨਾ ਫਾਰਮ ਹਰਿਆਣਾ ਵਿਖੇ ਮਿਤੀ 10 ਨਵੰਬਰ ਨੂੰ ਲੋਕ ਅਰਪਣ ਹੋਈ। ਇਸ ਕਿਤਾਬ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਹੰਡੇ ਵਰਤੇ ਹਾਲਾਤਾਂ ਅਨੁਕੂਲ ਆਪਣੇ ਮਨ ਦੇ ਭਾਵਾਂ ਨੂੰ ਵਾਰਤਕ ਦੇ ਰੂਪ ਵਿੱਚ ਬੰਨਿਆ ਹੈ। ਇਹ ਤੀਸਰੀ ਕਿਤਾਬ ਉਹ ਆਪਣੀ ਬੇਟੀ ਸ਼ਹਿਨਾਜ਼ਪ੍ਰੀਤ ਕੌਰ ਦੇ ਜਨਮ ਦਿਨ ਨੂੰ ਸਮਰਪਿਤ ਕਰ ਰਹੇ ਹਨ। ਸਾਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਅਤੇ ਸਹੀ ਰਾਹ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਦਾ ਆਰਟੀਕਲ ਆਪਣੇ ਬੱਚਿਆਂ ਦੀ ਹਿੰਮਤ ਬਣਾਉਣ ਨਾ ਕਿ ਪੈਰਾਂ ਦੀਆਂ ਬੇੜੀਆਂ ਬਹੁਤ ਵਧੀਆ ਲਿਖਿਆ ਹੋਇਆ ਹੈ। ਜੋ ਕਿ ਬੱਚਿਆਂ ਅਤੇ ਮਾਪਿਆਂ ਦੋਵਾਂ ਨੂੰ ਸੇਧ ਦਿੰਦਾ ਹੈ। ਜਿਸ ਕਿਤਾਬ ਦਾ ਨਾਮ ਹੀ ਹਿੰਮਤ ਬਣੋ ਹੈ.. ਇੱਥੇ ਉਹਨਾਂ ਨੇ ਇਸ ਗੱਲ ਨੂੰ ਇਹ ਵੀ ਸਾਬਿਤ ਕੀਤਾ ਹੈ ਕਿ ਸਾਨੂੰ ਦੂਜਿਆਂ ਦੀ ਹਿੰਮਤ ਬਣ ਕੇ ਅੱਗੇ ਆਉਣ ਦੀ ਜ਼ਰੂਰਤ ਹੈ। ਸਾਰੀ ਕਿਤਾਬ ਵਿੱਚ ਬਹੁਤ ਵਧੀਆ 47 ਦੇ ਕਰੀਬ ਲੇਖ ਹਨ ਅਤੇ ਕਿਤਾਬ ਦੇ ਅਖ਼ੀਰ ਵਿੱਚ ਉਹਨਾਂ ਨੇ ਆਪਣੇ ਵਿਦਿਆਰਥੀਆਂ ਦੀਆਂ ਰਚਨਾਵਾਂ ਲਗਾਈਆਂ ਹਨ ਤਾਂ ਕਿ ਉਹਨਾਂ ਨੂੰ ਵੀ ਹੌਂਸਲਾ ਮਿਲੇ ਅਤੇ ਉਹ ਵੀ ਸਾਹਿਤ ਨਾਲ਼ ਜੁੜਨ। ਨੌਜਵਾਨੀ ਨੂੰ ਭਟਕਣ ਤੋਂ ਬਚਾਉਣ ਲਈ ਇਹ ਉਹਨਾਂ ਦਾ ਵਧੀਆ ਕਾਰਜ ਹੈ। ਉਹਨਾਂ ਦੇ ਕਈ ਵਿਦਿਆਰਥੀਆਂ ਦੀਆਂ ਰਚਨਾਵਾਂ ਵੱਖ-ਵੱਖ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਉਹਨਾਂ ਦੀ ਪਹਿਲੀ ਕਿਤਾਬ ਆਪਣੇ ਆਪ ਨਾਲ਼ ਗੱਲਾਂ ਨੂੰ ਵੀ ਸਾਹਿਤਯ-24 ਵੱਲੋਂ ਵਧੀਆ ਕਿਤਾਬ (ਬੈਸਟ ਬੁੱਕ) ਦਾ ਖਿਤਾਬ ਦਿੱਤਾ ਜਾ ਰਿਹਾ ਹੈ। ਇਸੇ ਹੀ ਮੌਕੇ ਉਹਨਾਂ ਵੱਲੋਂ ਸੰਪਾਦਿਤ ਕੀਤਾ ਗਿਆ ਸਾਂਝਾ ਕਾਵਿ ਸੰਗ੍ਰਹਿ ‘ਕਾਵਿ ਕਿਆਰੀ’ ਵੀ ਅੱਜ ਲੋਕ ਅਰਪਨ ਹੋ ਰਿਹਾ ਹੈ। ਇਸ ਕਾਵਿ ਸੰਗ੍ਰਹਿ ਵਿੱਚ 24 ਲੇਖਕਾਂ ਦੀਆਂ ਖੂਬਸੂਰਤ ਰਚਨਾਵਾਂ ਹਨ। ਪਰਮਾਤਮਾ ਉਹਨਾਂ ਦੀ ਕਲਮ ਨੂੰ ਸਲਾਮਤ ਰੱਖਣ ਅਤੇ ਉਹ ਭਵਿੱਖ ਵਿਚ ਵੀ ਵਧੀਆ ਸੇਧ ਵਾਲੀ ਲਿਖਤਾਂ ਸਾਹਿਤ ਦੀ ਝੋਲੀ ਪਾਉਂਦੇ ਰਹਿਣਾ।
ਇਸ ਦੇ ਨਾਲ਼ ਇਹ ਵੀ ਜ਼ਿਕਰਯੋਗ ਹੈ ਕਿ ਸਾਹਿਤਯ-24 ਦੇ ਸੰਸਥਾਪਕ ਸ੍ਰੀ ਹਰੀ ਪ੍ਰਕਾਸ਼ ਪਾਂਡੇ ਜੀ, ਕੋ ਫਾਊਂਡਰ ਅਤੇ ਗਲੋਬਲ ਪ੍ਰੈਜੀਡੈਂਟ ਪ੍ਰੋ: ਡਾ: ਦੇਵਿੰਦਰ ਕੌਰ ਜੀ ਅਤੇ ਪ੍ਰੋਗਰਾਮ ਸੰਚਾਲਕ ਡਾਕਟਰ ਭਗਤ ਜੀ ਵੱਖ-ਵੱਖ ਸਮੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਦੇ ਰਹਿੰਦੇ ਹਨ। ਕਾਵਿ ਕਿਆਰੀ ਕਿਤਾਬ ਵੀ ਬਿਲਕੁਲ ਫਰੀ ਵਿੱਚ ਵਧੀਆ ਲੇਖਕਾਂ ਦੀਆਂ ਲਿਖਤਾਂ ਨੂੰ ਪਹਿਲ ਦੇ ਅਧਾਰ ਤੇ ਛਾਪ ਕੇ ਹੌਸਲਾ ਅਫ਼ਜ਼ਾਈ ਕਰ ਰਹੇ ਹਨ।
ਪਰਵੀਨ ਕੌਰ ਸਿੱਧੂ

