ਗੁਰੂਆਂ ਦੀ ਗੁਰਬਾਣੀ ਮਿੱਠੀ,ਨਾਥਾਂ -ਜੋਗੀਆਂ ਦੀ ਬਰਸੋਈ, ਮੇਰੀ ਮਾਂ ਬੋਲੀ,
ਸ਼ੇਖ ਫ਼ਰੀਦ ਤੇ ਬੁੱਲ੍ਹਾ,ਬਾਹੂ,ਸਭ ਬੈਠੀ ਵਿੱਚ ਸਮੋਈ, ਮੇਰੀ ਮਾਂ ਬੋਲੀ,
ਕਾਫ਼ੀਆਂ, ਕਿੱਸੇ ਤੇ ਕਵਿਤਾਵਾਂ,ਰਾਜੇ ਰਾਣੀਆਂ ਦੀਆਂ ਕਥਾਵਾਂ, ਮੇਰੀ ਮਾਂ ਬੋਲੀ,
ਨਿੰਮ, ਪਿੱਪਲ ਤੇ ਬੋਹੜਾਂ ਵਰਗੀਆਂ, ਮਾਂਵਾਂ ਠੰਡੀਆਂ ਛਾਂਵਾਂ, ਮੇਰੀ ਮਾਂ ਬੋਲੀ,
ਪਹੁੰ -ਫੁਟਾਲੇ, ਅੰਮ੍ਰਿਤ ਵੇਲੇ,ਲੌਢੇ ਸ਼ਾਮਾਂ ਤੇ ਤਰਕਾਲਾਂ, ਮੇਰੀ ਮਾਂ ਬੋਲੀ,
ਲੋਰੀਆਂ ਅਤੇ ਸੁਹਾਗ ਘੋੜੀਆਂ,ਮਾਹੀਏ ਟੱਪੇ ਲੋਕ ਬੋਲੀਆਂ, ਮੇਰੀ ਮਾਂ ਬੋਲੀ,
ਭੰਗੜਾ,ਲੁੱਢੀਆਂ ਅਤੇ ਧਮਾਲਾਂ, ਰੰਗ - ਤਮਾਸ਼ੇ ਗਿੱਧੇ ਕਿੱਕਲੀਆਂ, ਮੇਰੀ ਮਾਂ ਬੋਲੀ,
ਸਬਰ ਸਿਦਕ ਤੇ ਅਣਖਾਂ ਵਾਲੀ, ਮੋਹ ਦੀ ਮਿੱਠੀ ਤੰਦ, ਮੇਰੀ ਮਾਂ ਬੋਲੀ,
ਪ੍ਰਿੰਸ ਕਿਰਤੀਆਂ, ਕਾਮਿਆਂ ਦੇ ਮੁੜ੍ਹਕੇ ਦੀ,ਚੋਂਦੀ ਹੋਈ ਸੁਗੰਧ, ਮੇਰੀ ਮਾਂ ਬੋਲੀ

ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ-1
ਆਫ਼ਿਸਰ ਕਾਲੋਨੀ
ਸੰਗਰੂਰ 148001
9872299613

Very wonderfully