ਨਹੀਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆਂ
15 ਜਨਵਰੀ 1961 ਨੂੰ ਫਹਿਤਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਖੇੜੀ ਨੌਧ ਸਿੰਘ ਨੇੜੇ ਖੰਨਾ ਸ਼ਹਿਰ ਪਟਿਆਲਾ ਘਰਾਣੇ ਦੇ ਗਾਇਕ ਸ੍ਰੀ ਸਾਗਰ ਮਸਤਾਨਾ ਜੀ ਦੇ ਘਰ ਜੰਮਿਆ ਸਰਦੂਲ ਸਿਕੰਦਰ “ ਦੂਲਾ” ਜਿਹੜਾ ਸੁਰਾਂ ਦਾ ਸਿਕੰਦਰ ਬਣ ਇੱਕ ਦਿਨ ਅੰਬਰ ਦਾ ਤਾਰਾ ਬਣ ਚਮਕਣ ਲੱਗਾ……..ਦੂਰ-ਦਰਸ਼ਨ ਤੇ ਜਦ ਪਹਿਲੀ ਵਾਰ ਰੋੜਵੇਜ ਦੀ ਲਾਰੀ” ਗਾਈ ਤਾਂ ਚਾਰੇ ਪਾਸੇ ਸਿਕੰਦਰ ਸਿਕੰਦਰ ਹੋ ਗਈ….
ਜਦ ਓਹ ਉਦਾਸ ਗੀਤ ਗਾਉਂਦਾ ਤਾਂ ਅੰਬਰਾਂ ਦੇ ਉੱਡਦੇ ਪੰਛੀਆਂ ਨੂੰ ਖੜ ਕੇ ਸੁਨਣ ਨੂੰ ਮਜਬੂਰ ਕਰ ਦਿੰਦਾ …..ਜਦ ਓਹ ਭੰਗੜੇ ਵਾਲੀ ਵੀਟ ਛੇੜਦਾ ਤਾਂ ਹਰ ਇੱਕ ਸੁਨਣ ਵਾਲੇ ਦੀ ਅੱਡੀ ਨੱਚਣ ਨੂੰ ਉੱਠਣ ਲਾ ਦਿੰਦਾ….ਇੱਕ ਚਰਖਾ ਗਲੀ ‘ਚ ਡਾਹ ਲਿਆ… ਇੱਕ ਸੁਰਮਾ ਅੱਖਾਂ ‘ਚ ਪਾ ਲਿਆ ਜਦ ਉਹ ਹੁਸਨਾਂ ਦੀ ਮਲਕਾ ਦੀ ਸਿਫਤ ਕਰਦਾ ਤਾਂ ਹਰ ਇੱਕ ਗੱਭਰੂ ਨੂੰ ਆਪਣੀ ਮਹਿਬੂਬਾ ਚੇਤੇ ਕਰਵਾ ਦਿੰਦਾ……ਵਾਹ ! ਇਸ ਨੂੰ ਕਹਿੰਦੇ ਹਨ ਗਾਇਕੀ…….ਪਰ ਅੱਜ ਕੱਲ ਦੇ ਗਾਇਕ ਤਾਂ ਬਹੁਤ ਬਣੇ ਫਿਰਦੇ ਹਨ, ਪਰ ਗਾਇਕੀ ਦੇ ਘਰ ਬਹੁਤ ਦੂਰ ਨੇ….
1991 ਦੇ ਵਿੱਚ “ ਜਦੋ ਹੁਸਨਾਂ ਦੇ ਮਾਲਕੋ ” ਕੈਸੇਟ ਬਜ਼ਾਰ ,ਚ ਆਈ ਤਾਂ ਇਸ ਨੇ ਸਾਰੇ ਰਿਕਾਰਡ ਤੌੜ ਦਿੱਤੇ, ਸੁਪਰ ਡੁਪਰ ਸਿੱਧ ਹੋਈ….. ਇਸ ਸੁਰੀਲੇ ਸੁਰਾਂ ਦੇ ਸਿਕੰਦਰ ਗਾਇਕ ਨੇ ਭਾਵੇ ਗਾਇਆ ਤਾਂ ਆਪਣੀ ਮੜਕ ਨਾਲ… ਫਿਰ ਵੀ 27-28 ਸੁਪਰ ਹਿੱਟ ਕੈਸੇਟ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾ Bollywood ਹਿੰਦੀ ਫਿਲਮ ਜਗਤ ‘ਚ ਵੀ ਕੁਝ ਫਿਲਮੀ ‘ਚ ਗਾਣੇ ਗਾ ਕੇ ਆਪਣੀ ਅਵਾਜ਼ ਦਾ ਜਾਦੂ ਵਿਖਾ ਗਿਆ
ਰੋੜਵੇਜ ਦੀ ਲਾਰੀ, ਭਾਬੀਏ ਗਿੱਧੇ ਚ ਨੱਚ ਲੈ, ਗੋਰਾ ਰੰਗ ਦੇਈ ਨਾ ਰੱਬਾ, ਆਜਾ ਸੋਹਣੀਏ, ਲੱਗੀਆਂ ਦੇ ਦੁੱਖ ਚੰਦਰੇ, ਯਾਰੀ ਪ੍ਰਦੇਸੀਆਂ ਦੀ, ਹੁਸਨਾ ਦੇ ਮਾਲਕੋ, ਡੋਲੀ ਮੇਰੀ ਮਸ਼ੂਕ ਦੀ, ਸੌਰੀ ਰੌਂਗ ਨੰਬਰ, ਮੁੰਡੇ ਪੱਟੇ ਗਏ, ਨੱਚਣਾ ਸ਼ਖਤ ਮਨਾਂ ਹੈ, ਤੋਰ ਪੰਜਾਬਣ ਦੀ, ਓਹ ਹੋ… ੳਹ ਕੁੜੀ, ਸਲਾਮੀ ਆਦਿ ਕੈਸੇਟਾਂ ਦੇ ਨਾਂ ਵਰਣਨ ਯੋਗ ਹਨ
ਉਨਾਂ ਵੱਲੋਂ ਕਈ ਸੰਗੀਤਕਾਰਾਂ ਨਾਲ ਸਿੰਗਲ,ਸਾਂਝੇ, ਡਿਊਟ ਟਰੈਕ, ਧਾਰਮਿਕ ਸ਼ਬਦ, ਵਾਰਾਂ, ਮਾਤਾ ਦੀਆਂ ਭੇਟਾਂ ਰਿਕਾਰਡ ਕਰਵਾਏ…. ਮਾਤਾ ਦੇ ਜਗਰਾਤੇ, ਕਰਵਾਉਣ ਲਈ ਹਰ ਇੱਕ ਭਗਤ ਦੀ ਮਨੋ ਚਾਹਨਾ ਸਰਦੂਲ ਸਿਕੰਦਰ ਤੇ ਆ ਮੁੱਕ ਜਾਂਦੀ ਸੀ,,,,, ਜਗਰਾਤੇ ,ਚ ਜਦ ਓਹ “ ਸ਼ਿਵ ਦਾ ਡਮਰੂ” ਪੇਸ਼ ਕਰਦੇ ਤਾਂ ਸ਼ਿਵ ਦੇ ਭਗਤਾਂ ਨੂੰ ਮਸਤੀ ,ਚ ਲਿਆ ਨੱਚਣ ਲਾ ਦਿੰਦਾ …ਕਦੇ ਉਹ ਸਾਡੇ ਘਰ ਹੋਇਆ ਜਗਰਾਤਾ ਗਾ, ਧਿਆਨੂੰ ਭਗਤ ਨੂੰ ਗਾਉਦਾ ਤਾਂ ਹਰ ਭਗਤ ਦੇ ਅੱਖੀ ਹੰਝੂ ਲਿਆ ਦਿੰਦਾ….ਵਾਹ ਵਾਹ ਕਰਵਾ. ਜੈ ਮਾਤਾ ਦੇ ਜੈ ਕਾਰੇ ਲਗਵਾ ਦਿੰਦਾ
ਫੁੱਲਾ ਦੀਏ ਕੱਚੀਏ ਵਿਪਾਰਨੇ…..ਖਤ ਟੁਕੜੇ ਟੁਕੜੇ, ਪਿਆਰ ਦੀ ਲਕੀਰ, ਨਜਰਾਂ ਚੋ ਗਿਰ ਗਈ ਕੀ ਕਰੀਏ, ਟਿੱਕਟ ਕਰਾਲੀ, ਸਾਡਿਆਂ ਪਰ੍ਹਾਂ ਤੋ ਸਿੱਖੀ ਉੱਡਣਾ, ਠੁਕਰਾਂ., ਲਿੱਖ ਦੂ ਸਫੈਦਿਆਂ ਤੇ ਨਾਂ, ਸਲਾਮੀ, ਹੁਸਨਾ ਦੇ ਮਾਲਕੋ, ਨਖ਼ਰਾ, ਰੁਮਾਲ, ਬੇਰੀਆਂ ਦੇ ਬੇਰ ਖਾਣੀਏ, ਚਰਖਾ, ਸਮਾਨ ਆਦਿ ਸਰਦੂਲ ਦੇ ਸੁਪਰ ਹਿੱਟ ਗਾਣਿਆਂ ਦੀ ਬਹੁਤ ਲੰਮੀ ਲਿਸਟ ਹੈ, ਜੇਕਰ ਮੈ ਸਾਰਿਆ ਗਾਣਿਆਂ ਦਾ ਜਿਕਰ ਕਰਨ ਬਹਿ ਗਿਆ ਲੇਖ ਬਹੁਤ ਲੰਮਾ ਹੋ ਜਾਏਗਾ…..
ਸਰਦੂਲ ਨੇ ਗਾਇਕੀ ਦੇ ਰਾਹ ਚਲਦਿਆ 30 ਜਨਵਰੀ 1993 ਨੂੰ ਪੰਜਾਬੀ ਲੋਕ ਗਾਇਕਾ / ਅਦਾਕਾਰ ਅਮਰ ਨੂਰੀ ਨਾਲ ਵਿਆਹ ਕਰਵਾ ਲਿਆ… ਦੋ ਸੰਗੀਤਕ ਘਰਾਣਿਆ ਦਾ ਸਬੰਧ ਪਤੀ-ਪਤਨੀ ਦੇ ਰਿਸ਼ਤੇ ਚ ਜੁੜ ਗਿਆ, ਸਿਕੰਦਰ ਤੇ ਨੂਰੀ ਦੋ ਜਿੰਦਾ ਤੋ ਇੱਕ ਜਾਨ ਬਣ ਗਏ ਇਹ ਗੱਲਾਂ ਕਹਿਣ ਸੁਨਣ ਦੀਆਂ ਓਦੋ ਸਚਾਈ ‘ਚ ਬਦਲ ਗਈਆਂ ਜਦੋ ਸਰਦੂਲ ਦੀ ਪਤਨੀ ਅਮਰ ਨੂਰੀ ਨੇ ਆਪਣੇ ਪਤੀ ਸਰਦੂਲ ਦੀ ਜਾਨ ਬਚਾਉਣ ਦੇ ਲਈ….ਆਪਣੀ ਜਾਨ ਦਾਅ ਤੇ ਲਾ ਕੇ…. ਆਪਣੀ ਕਿਡਨੀ ਉਸ ਨੂੰ ਦੇ ਦਿੱਤੀ……..ਜਦੋ ਸਰਦੂਲ ਸਿਕੰਦਰ ਜੇਰੇ-ਇਲਾਜ ਸੀ ….ਇਸ ਤਰਾਂ ਦੇ ਸੱਚੇ ਪਿਆਰ, ਰੁਹਾਨੀ ਇਸ਼ਕ ਦੀ ਕਹਾਣੀ ਇੱਕ ਵਾਰ ਸੋਚਣ ਨੂੰ ਮਜਬੂਰ ਕਰਨ ਲੱਗੀਆਂ, ਕਿ ਸਰਦੂਲ ਤੇ ਨੂਰੀ ਬਾਕਿਆ ਹੀ ਦੋ ਜਿੰਦਾਂ ਇੱਕ ਜਾਨ ਹਨ,
ਸਰਦੂਲ ਭਾਜੀ ਇੱਕ ਆਪਣੇ ਆਪ ਇੱਕ ਸੰਸਥਾ ਸਨ, ਬਹੁਤ ਹਲੀਮੀ, ਨਰਮ ਮਖੋਲੀਆਂ ਸੁਭਾਅ ਦੇ ਸੱਚੀ ਗੱਲ ਕਹਿਣੀ ਤੇ ਸੁਨਣ ,ਚ ਵਿਸ਼ਵਾਸ ਰੱਖਦੇ ਸਨ…..ਇੱਕ ਮਿਲਣੀ ,ਚ ਸਾਡੀ ਆਪਸ ‘ਚ ਕਿਸੇ ਵਿਸ਼ੇ ਤੇ ਬਹਿਸ ਹੋਈ….ਮੈ ਕਿਹਾ…. ਭਾਜੀ ਉੰਜ ਤੁਸੀ ਕਹਿੰਦੇ ਹੋ ਕਿ… ਮੈ ਕਿਸੇ ਦੀ ਕਾਪੀ ਨਹੀ ਕਰਦਾ… ਪਰ ਤੁਸੀ ਜੋ ਗਾਣਾ ਗਾਇਆ ਏ… ਲੱਗੀਆਂ ਦੇ ਦੁੱਖ ਚੰਦਰੇ ਏ….ਇਹ ਗਾਣਾ ਤਾਂ ਜਨਾਬ ਨੁਸਰਤ ਅਲੀ ਖਾਂ ਜੀ ਦਾ ਗਾਇਆ ਹੋਇਆ ਏ…. ਬਸ ਇਸ ਗਾਣੇ ‘ਚ ਫਰਕ ਇਹੋ ਹੈ … ਤੁਸੀ ਕਿਹਾ ਦੁੱਖ ਚੰਦਰੇ ਏ, ਜਦ ਕਿ ਜਨਾਬ ਨੁਸੱਰਤ ਜੀ ਨੇ ਗਾਇਆ ਹੋਇਆ ਏ ਕਿ ਲੱਗੀਆਂ ਦੇ ਦੁੱਖ ਵੱਖਰੇ…ਬਸ ਮੇਰੀ ਸਾਰੀ ਗੱਲ ਦਾ ਨਚੋੜ ਕੱਢ ਕੇ ਉਂਨਾਂ ਝੱਟ ਗਾਣੇ ਦੇ ਰਾਈਟਰ ਵਿਰਕ ਰਾਂਈਆਂ ਵਾਲੇ ਵਾਰੇ ਕਹਿਣ ਲੱਗੇ
ਕਿ ਮੈਨੂੰ ਵੀ ਗਾਣਾ ਰਿਕਾਰਡ ਹੋਣ ਤੋਂ ਬਾਅਦ ਹੀ ਪਤਾ ਚੱਲਿਆਂ…ਕਿ ਇਹ ਤਾਂ ਸਾਰਾ ਅੰਤਰਾ ਹੀ ਨੁਸਰਤ ਸਾਹਬ ਦਾ ਹੀ ਚੁੱਕ ਲਿਆ ਆਪਾਂ……..
ਫਿਰ ਮੈ ਕਿਹਾ ਭਾਜੀ ਇੱਕ ਹੋਰ ਆਪਣਾ ਦੋਗਾਣਾ ਐ । ਤੇਰਾ ਯਾਰ ਮੁਠੀ ,ਚ ਜਾਨ ਲੇਈ ਫਿਰਦਾ….. ਜੋ ਰਾਜੀ ਸਲਾਣਾ ਵਾਲੇ ਭਾਜੀ ਦਾ ਲਿਖਿਆ ਹੋਇਆ ਏ…,, “ ਤੇਰਾ ਯਾਰ ਮੁਠੀ ,ਚ ਜਾਨ ਲੇਈ ਫਿਰਦਾ…. ਦਾ ਮਤਲਬ ਤਾਂ ਬਣਦਾ ਵਾ ਕਿ… ਡਰ ਡਰ ਕੇ ਰਹਿਣਾ…. ਜਦੋ ਕਿ ਉਹ ਇਸ ਗਾਣੇ ,ਚ ਪਾਤਰ ਆਪਣੀ ਮਸ਼ੂਕ ਅੱਗੇ ਦਲੇਰੀ ਵਿਖਾਉਦਾ ਹੈ ਮੇਰੇ ਕਹਿਣ ਦਾ ਭਾਵ… ਇੱਥੇ ਕਹਿਣਾ ਬਣਦਾ ਏ …ਕਿ ਤੇਰਾ ਯਾਰ ਤਲੀ ਤੇ ਜਾਨ ਟਕਾਈ ਫਿਰਦਾ…. ਮਤਲਬ ਮੈ ਤੈਨੂੰ ਪਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਹੀ ਕਰਦਾ….ਇਹੋ ਮੇਰੀਆਂ ਦੋਨੋ ਟਿਪਣੀਆਂ ਸੁਣ… ਮੈਨੂੰ ਜੱਫੀ ,ਚ ਲੈ ਕਹਿਣ ਲੱਗੇ ਬਾਕਿਆ ਹੀ ਦੀਪ ਤੂੰ ਮੇਰੀ ਗਾਇਕੀ ਦਾ ਫੈਨ ਐ…..
ਜਦੋ ਵੀ ਓਹ ਯੂਰਪ ਦੀ ਫੇਰੀ ਤੇ ਗਰੁਪ ਲੈ ਕੇ ਜਾਂਦੇ ਤਾਂ ਦਾਸ ਨਾਲ ਮਿਲਣੀ ਜਰੂਰ ਹੁੰਦੀ… ਕਿਉ ਕਿ ਮੈ ਸਰਦੂਲ ਸਿਕੰਦਰ ਦੀ ਗਾਇਕੀ ਦਾ ਫੈਨ ਚੱਲਦਾ ਆ ਰਿਹਾ ਸਾਂ ਤੇ ਦੂਸਰੀ ਗੱਲ ਅਸੀ ਇੰਡੀਆਂ ਤੋ ਇੱਕੋ ਸ਼ਹਿਰ ਖੰਨੇ ਤੋ ਵੀ ਸਾਂ ( ਸਰਦੂਲ ਭਾਜੀ ਤੇ ਮੇਰਾ ਸਹੁਰੇ ਪਰਿਵਾਰ ਆਪਸ ,ਚ ਗਵਾਂਡੀ ਸਨ, ਇਸ ਕਰਕੇ ਉਹ ਮੈਨੂੰ ਪਰੋਣਾ ਸਾਬ ਕਹਿ ਕੇ ਹੀ ਬੁਲਾਉਂਦੇ ਸਨ,
ਸਰਦੂਲ ਸਿਕੰਦਰ ਮਸਤ ਸੁਭਾਅ ਦੇ ਸਨ, ਜੋ ਇਕ ਵਾਰ ਮੂੰਹੋ ਬੋਲ ਦਿੱਤਾ ਤੋੜ ਸਿਰੇ ਨਿਭਾਉਦੇ ਸਨ, ਇੱਕ ਵਾਰ ਕੀ ਹੋਇਆ… ਮੇਰੇ ਦੋਸਤ ਦਾ ਵਿਆਹ ਸੀ ਉਸ ਨੇ ਆਪਣੇ ਵਿਆਹ ਲਈ ਸਰਦੂਲ ਸਿਕੰਦਰ ਜੀ ਦਾ ਅਖਾੜਾ ਲਗਵਾਉਣ ਲਈ …..ਉਹਨਾਂ ਦੇ ਦਫਤਰ ਜਾ ਸੈਕਟਰੀ ਤੋ ਰੇਟ ਦਾ ਹਿਸਾਬ ਕਿਤਾਬ ਪੁਛਿਆ …… ਜਦੋ ਗੱਲ ਹਿਸਾਬ ,ਚ ਨਹੀ ਆਈ ਤਾਂ ਉਹ ਵਾਪਸ ਮੁੜ ਆਏ…..ਮੇਰਾ ਮਿੱਤਰ ਮੈਨੂੰ ਕਹਿਣ ਲੱਗਾ…. ਦੀਪ ਯਾਰ…. ਸਰਦੂਲ ਸਿਕੰਦਰ ਦੇ ਅਖਾੜੇ ਦਾ ਰੇਟ ਬਹੁਤ ਉਪਰ ਏ….. ਆਪਾਂ ਕੋਈ ਆਰਕੈਸਟਰਾ ਬੁੱਕ ਕਰ ਲੈਂਦੇ ਆਂ ਬਾਪੂ ਜੀ ਨਹੀ ਮੰਨਦੇ…..ਕਹਿੰਦੇ ਨੇ ਪੰਜਾਬੀ ਗਾਇਕ ਆਪਣੀ ਵਿੱਤੋ ਬਾਹਰ ਨੇ……,ਮੈ ਆਪਣੇ ਮਿੱਤਰ ਨੂੰ ਕਿਹਾ ਕੱਲ ਨੂੰ ਸਰਦੂਲ ਭਾਜੀ ਦੇ ਦਫਤਰ ਆਪਾਂ ਚਲਾਂਗੇ ….
ਕੁਦਰਤੀ ਹੀ ਸਰਦੂਲ ਭਾਜੀ ਆਪਣੇ ਦਫਤਰ ਦੇ ਕੈਬਿਨ ,ਚ ਬੈਠੇ ਮਿਲ ਗਏ—-ਮੈਨੂੰ ਵੇਖ ਕੇ ਕਹਿਣ ਲੱਗੇ….. ਧੰਨ ਭਾਗ ਸਾਡੇ… ਪਰੌਣਾ ਸਾਬ ਆਏ ਸਾਡੇ ਦਰਵਾਜ਼ੇ…. ਚਾਹ ਪਾਣੀ ਪੀਤਾ … ਮੈਂ ਕਿਹਾ ਭਾਜੀ ਇਹ ਮੁੰਡਾ ਆਪਣਾ ਦੋਸਤ ਮਿੱਤਰ ਏ, ਕਹਿੰਦਾ ਅਖਾੜਾ ਲਗਵਾਉਣਾ ਏ ਤਾਂ ਲਗਵਾਉਣਾ ਤੁਹਾਡਾ ਹੀ.. ਪਰ … ਜੇਬ ਇਜਾਜ਼ਤ ਨਹੀ ਦਿੰਦੀ ਵੱਡੀ ਛਾਲ ਮਾਰ ਨਹੀਂ ਸਕਦੇ, ਬਸ ਇਹੋ ਗੱਲ ਕਹਿ ਕੇ ਮੈਂ ਚੁੱਪ ਜਿਹਾ ਹੋ ਗਿਆ……..
ਮੇਰੀ ਗੱਲ ਸੁਣ ਸਾਰ ਭਾਜੀ ਆਪਣੇ ਸੈਕਟਰੀ ਨੂੰ ਕਹਿਣ ਲੱਗੇ ਭੱਟੀ ਸਾਬ … ਪਰੋਣੇ ਦੇ ਪਰੋਗਰਾਮ ਦੀ ਡੇਟ ਡੇਅਰੀ ‘,ਚ ਵੇਖੋ…. ਜੇ ਡੇਟ ਖਾਲੀ ਹੈ…. ਫਿਰ ਬੁੱਕ ਕਰ ਲਵੋ……. ਮੈ ਕਿਹਾ ਭਾਜੀ ਹਿਸਾਬ ਕਿਤਾਬ ਮਾਂਵਾਂ ਧੀਆਂ ਦਾ… ਪਹਿਲਾ ਗੱਲ ਸਿਧੀ ਕਰ ਲੇਈਏ….. ਕਿੰਨੀ ਫੀਸ ਬਣਦੀ ਏ ਤੁਹਾਡੇ ਗਰੁਪ ਦੀ…? ਕੱਚੀ ਗੱਲ ਦਾ ਕੋਈ ਫਾਇਦਾ ਨਹੀ ਹੁੰਦਾ
ਮੇਰੀ ਗੱਲ ਸੁਣ ਸੈਕਟਰੀ ਭੱਟੀ ਜੀ ਬੋਲੇ…. ਭਾਜੀ ਫੀਸ ਤਾਂ ਵੀਰ ਜੀ ਉਹਨਾ ਨੂੰ ..,,,ਮੈ ਕੱਲ ਸਾਰੀ ਦੱਸ ਦਿੱਤੀ ਸੀ…..ਹੁਣ ਮੈ ਤੁਹਾਡੀ ਗੱਲ ਤੋ ਬਾਹਰ ਹਾਂ…. ਭਾਜੀ ਨਾਲ ਤਾਂ ਤੁਹਾਡੀ ਸਿੱਧੀ ਗੱਲ ਐ….
ਮੈਂ ਕਿਹਾ ਦੱਸੋ ਭਾਜੀ ਫਿਰ…..ਜੋ ਕੱਲ ਭੱਟੀ ਸਾਬ ਨੇ ਰੇਟ ਬਾਈ ਉਹਨਾ ਨੂੰ ਦੱਸਿਆ ਸੀ… ਉਹ ਤਾਂ ਇਹਨਾਂ ਦੇ ਵਿਤੋ ਬਾਹਰ ਏ..
ਛੱਡ ਪਰਾਂ ਪਰੋਣਿਆ …. ਕਿਵੇਂ ਦੀਆਂ ਗੱਲਾਂ ਕਰੀ ਜਾਨੇ ਓ… ਜੋ ਦੇਣਾ ਦੇ ਦੇ ਦੇਣਾ…ਘਰ ਦੀ ਗੱਲ ਏ….ਪਰੋਣਿਆ ਨੂੰ ਦੇਈਦਾ ਕਿ ਲਈਦਾ ਏ ? ਖਰਚਾ ਖੁਰਚਾ ਦੇ ਦੇਣਾ… ਸਾਜੀਆਂ ਤੇ ਗੱਡੀਆਂ ਦਾ
ਲੁਧਿਆਣੇ ਪੈਲੇਸ ,ਚ ਗਮਦੂਰ ਅਮਨ, ਭਰਪੂਰ ਅਲੀ ਤੇ ਸਰਦੂਲ ਸਿਕੰਦਰ ਤਿੰਨੋ ਭਰਾਵਾਂ ਨੇ ਅਖਾੜਾ ਲਗਾ ਬਹਿਜਾ ਬਹਿਜਾ ਕਰਵਾ ਦਿੱਤੀ ਕਮੇਡੀਅਨ ਗੁਰਦੇਵ ਢਿੱਲੋ ( ਭਜਨਾ ਅਮਲੀ ) ਟੀਮ ,ਚ ਲੈ ਆਏ ਸਨ…ਪ੍ਰੋਗਰਾਮ ਖਤਮ ਹੋਣ ਤੋ ਬਆਦ ਵਿਆਹ ਵਾਲੀ ਪਾਰਟੀ ਮਤਲਬ ਦੋਸਤ ਦੇ ਬਾਪੂ ਜੀ ਨੇ ਆਪਣੇ ਹਿਸਾਬ ਨਾਲ ਜੋ ਪੇਮਿੰਟ ਮੇਰੇ ਹੱਥ ਫੜਾ ਦਿੱਤੀ…. ਉਸ ਪੇਮੈਂਟ ਚੋ ਵੀ ਸਰਦੂਲ ਭਾਜੀ ਨੇ ਦਸ ਹਜਾਰ ਮੈਨੂੰ ਵਾਪਸ ਕਰਦੇ ਹੋਏ ਕਹਿਣ ਲੱਗੇ ਕਿ…. ਦੀਪ ਤੈਂ ਰੋਜ ਰੋਜ ਥੋਹੜੋ ਕਹਿਣਾ ਏ… ਜਦੋ ਤੇਰੇ ਕੋਲ ਜਰਮਨੀ ਜਾਈਦਾ ਏ, ਤਾਂ ਤੂੰ ਹੱਥਾਂ ਤੇ ਚੱਕਦਾ ਏ….
ਮੇਰੇ ਕਹਿਣ ਦਾ ਭਾਵ ਸਰਦੂਲ ਭਾਜੀ ਰੂਹ ਤੋ ਬਹੁਤ ਦਿਆਲੂ ਮਿਲ ਵਰਤਣ ਵਾਲੇ ਇਨਸਾਨ ਸਨ, ਸਰੀਰਕ ਤੌਰ ਤੋ ਢਿੱਲੇ ਮੱਠੇ ਹੋਣ ਦੇ ਬਾਵਜੂਦ ਵੀ ਓਹ ਕਿਸਾਨ ਮੋਰਚੇ ਟੱਕਰੀ ਬਾਰਡਰ ਤੇ ਜਾ ਪਾਹੁੰਚੇ ਸਨ, ਆਖਰੀ ਸਮੇ ਜਾਂਦੇ ਜਾਂਦੇ ਵੀ ਦਾਸ ਦੀ ਰਚਨਾ “ ਕਿੰਨਾ ਵੀ ਬਣ ਜਾਏ ਡਿਜ਼ੀਟਲ ਇੰਡੀਆਂ …ਰੋਟੀ ਗੂਗਲ ਤੇ ਨਾ ਡਾਉਨ ਲੋਹਰਡ ਹੋਣੀ ਏ” ਸਟੇਜ ਤੇ ਗਾ ਆਪਣੀ ਹਾਜਰੀ ਮੋਰਚੇ ‘ਚ ਲਗਵਾ ਆਏ ਸਨ, ਉਹ ਯਾਰਾਂ ਦੇ ਯਾਰ ਸਨ
ਜਿਸ ਨਾਲ ਵੀ ਵਰਤਦੇ ਸਨ ਓਹ ਰੂਹੋਂ ਹੀ ਵਰਤਦੇ ਸਨ ਨਾ ਕਿ ਲੋਕ ਵਿਖਾਵਾ ……ਕਹਿਣੀ ਤੇ ਕਰਨੀ ਦੇ ਓਹ ਪੱਕੇ ਸਨ…..
ਕੁਝ ਸਮਾ ਪਹਿਲਾਂ ਪੰਜਾਬ ਸਰਕਾਰ ਭਾਸ਼ਾ ਵਿਭਾਗ ਵਲੋਂ ਉਹਨਾ ਦੀ ਚੋਣ ਸਰੋਮਣੀ ਪੁਸਕਾਰ ਗਾਇਕ ਲਈ ਹੋਈ ਸੀ, ਪਰ ਕੁਦਰਤ ਨੂੰ ਕੁੱਝ ਹੋਰ ਹੀ ਮੰਜੂਰ ਸੀ, 24 ਫਰਵਰੀ 2021 ਨੂੰ ਕਿਸੇ ਨਾਮੁਰਾਦ ਬਿਮਾਰੀ ਨਾਲ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ,
ਇਸ ਦੁਨੀਆਂ ਤੋ ਜਾਣਾ ਤਾਂ ਹਰ ਇੱਕ ਨੇ ਹੈ ਪਰ ਇਸ ਤਰਾਂ ਦੇ ਇਨਸਾਨ ਰਹਿੰਦੀ ਦੁਨੀਆਂ ਤੱਕ ਚਾਹੁੰਣ ਵਾਲਿਆਂ ਦੇ ਮਨਾ ‘ਚ ਰਹਿਣਗੇ, ਪ੍ਰਮਾਤਮਾ ਉਹਨਾ ਨੂੰ ਆਪਣੇ ਚਰਨਾ ,ਚ ਨਿਵਾਸ ਦੇਣ ਅਤੇ ਉਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸਣ
ਦੀਪ ਰੱਤੀ ✍️ ofc Canada

