ਨਿੱਕੀ ਜਿਹੀ ਬਗ਼ੀਚੀ, ਅਸੀਂ ਘਰ ਵਿੱਚ ਲਾਈ,
ਹਰੀ -ਭਰੀ ਹੋਈ, ਕੀਤੀ ਸਮੇਂ ਤੇ ਬਿਜਾਈ,
ਇੱਕ ਪਾਸੇ ਗਾਜ਼ਰਾਂ, ਤੇ ਇੱਕ ਪਾਸੇ ਮੂਲ਼ੀਆਂ,
ਸਰੋਂ ਵਾਲੇ ਸਾਗ ਦੀਆਂ, ਗੰਦਲਾਂ ਵੀ ਕੂਲੀਆਂ,
ਧਨੀਆ ਤੇ ਮੇਥੀ ਪਏ ਛੱਡ ਦੇ ਸੁਗੰਧੀਆਂ,
ਗੋਂਗਲੂਆਂ ਸੰਗ ਬੀਜੀਆਂ ਨੇ ਸ਼ੱਕਰਕੰਦੀਆਂ
ਤਾਰਾ-ਮੀਰਾ ਅਲਸੀ ਤੇ ਲਸਣ ਉਗਾਇਆ ,
ਨਿੱਕੀ ਜਿਹੀ ਬਗ਼ੀਚੀ ਵਿਹੜਾ ਮਹਿਕਾਇਆ,
ਰੇਹਾਂ ਸਪਰੇਹਾਂ ਦੀ ਤਾਂ, ਸੱਚੀਂ ਗੱਲ ਕੋਹਾਂ ਦੂਰ,
ਪ੍ਰਿੰਸ ਦੀ ਬਗ਼ੀਚੀ ਔਰਗਾਇਨਿਕ ਹਜ਼ੂਰ ,

ਰਣਬੀਰ ਸਿੰਘ ਪ੍ਰਿੰਸ
# 37/1 ਆਫ਼ਿਸਰ ਕਾਲੋਨੀ ਸੰਗਰੂਰ
9872299613

