ਜ਼ਿੰਦਗੀ ਦਾ ਆਨੰਦ ਖੂਬ ਮਾਣ ਮਿੱਤਰਾ।
ਕੀ ਪਤਾ ਕਿਹੜਾ ਪਲ ਆਖਰੀ ਬਣ ਜਾਵੇ।।
ਐਵੇਂ ਨਾ ਕੰਨਾਂ ਦਾ ਕੱਚਾ ਤੂੰ ਬਣ ਮਿੱਤਰਾ।
ਕੀ ਪਤਾ ਕਿਹੜਾ ਰਿਸ਼ਤਾ ਤੈਥੋਂ ਖੁੱਸ ਜਾਵੇ।।
ਐਵੇਂ ਨਾ ਚੁਗਲੀ ਨਿੰਦਿਆ ਕਰ ਮਿੱਤਰਾ।
ਕੀ ਪਤਾ ਤੇਰਾ ਰੱਬ ਕਦੋਂ ਤੈਥੋਂ ਰੁੱਸ ਜਾਵੇ।।
ਐਵੇਂ ਨਾ ਰਾਹਾਂ ਚ ਕੰਡੇ ਤੂੰ ਬੀਜ ਮਿੱਤਰਾ।
ਕੀ ਪਤਾ ਉਸੇ ਰਾਹ ਤੈਨੂੰ ਮੁੜਣਾ ਪੈ ਜਾਵੇ।।
ਸੱਚੇ ਮੁਰਸ਼ਦ ਦੀ ਸੰਗਤ ਲੈ ਕਰ ਮਿੱਤਰਾ।
ਕੀ ਪਤਾ ਸੰਗਤ ਦੀ ਰੰਗਤ ਹੀ ਚੜ੍ਹ ਜਾਵੇ।।
ਹਰ ਇੱਕ ਨੂੰ ਖਿੜੇ ਮੱਥੇ ਤੂੰ ਮਿਲ ਮਿੱਤਰਾ।
ਕੀ ਪਤਾ ਕਿਸ ਰੂਪ ਚ ਮਾਲਕ ਮਿਲ ਜਾਵੇ।।
ਸੂਦ ਵਿਰਕ ਸੁਣਾਵੇ ਸੋ ਦੀ ਇੱਕ ਮਿੱਤਰਾ।
ਦੌਲਤ ਦਾ ਨਸ਼ਾ ਆਪਸੀ ਸਾਂਝ ਮੁਕਾਈ ਜਾਵੇ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381
