ਕਹਿੰਦੇ ਨੇ ਕਿ
ਔਰਤ ਸਬਰ ਸੰਤੋਖ ਦੀ ਮੂਰਤ ਹੈ
ਸਹਿਣਾ ਹੀ ਉਸਦੇ ਹਿੱਸੇ
ਆਇਆ ਹੈ ਸ਼ਾਇਦ
ਸਹਿੰਦੀ ਰਹਿੰਦੀ ਹੈ
ਕਦ ਤੱਕ
ਇੱਕ ਦਿਨ ਸਹਿੰਦੇ ਸਹਿੰਦੇ
ਉਸਦੀ ਮਾਨਸਿਕ ਤੇ ਸ਼ਰੀਰਿਕ ਸ਼ਕਤੀ
ਜਵਾਬ ਦੇ ਦਿੰਦੀ ਹੈ ਪਰ
ਉਹ ਜ਼ਿੰਦਗੀ ਦੇ ਆਖਿਰੀ ਪਲਾਂ ਤੱਕ
ਸਹਿੰਦੀ ਰਹਿੰਦੀ ਹੈ
ਇੰਤਜ਼ਾਰ ਕਰਦੀ ਹੈ ਕਿ
ਸਮੇਂ ਨਾਲ ਸੱਭ ਠੀਕ ਹੋ ਜਾਂਦਾ ਹੈ
ਪਰ ਕਦ ਤੱਕ
ਸਮਾਂ ਕਦੀ ਰੁਕਦਾ ਨਹੀਂ
ਖਿਸਕਦਾ ਰਹਿੰਦਾ ਹੈ
ਸਮਾਂ ਨਾ ਰਿਹਾ ਤੇ ਕੀ ਕਰੋਗੇ
ਕਿਸੇ ਦੇ ਸਬਰ ਦਾ ਐਨਾ ਇਮਤਿਹਾਨ ਨਾ ਲਉ
ਕਿ ਸਮਾਂ ਹੀ ਖਿਸਕਦਾ ਜਾਏ
ਸਮਾਂ ਹੀ ਨਾ ਰਿਹਾ ਤਾਂ ਕੀ ਕਰੋਗੇ ਫਿਰ ।
ਸਹਿੰਦੇ ਸਹਿੰਦੇ ਉਸਦਾ ਸਬਰ ਵੀ
ਜਵਾਬ ਦੇ ਦਿੰਦਾ ਹੈ ਇਕ ਦਿਨ
ਉਧਰ ਸਮਾਂ ਵੀ ਹੱਥੋਂ ਫਿਸਲਦਾ ਰਿਹਾ
ਉਸਦਾ ਰੁਦਨ , ਵਿਰਲਾਪ ,
ਪੀੜਾ , ਹੌਕੇ ਰਾਤ ਦੇ ਅੰਧੇਰੇ
ਵਿੱਚ ਹੀ ਗੁੰਮ ਹੋ ਕੇ
ਰਹਿ ਜਾਂਦੇ ਹਨ ਤੇ
ਇੱਕ ਦਿਨ ਐਨੇ ਸਦਮੇ ਨਾ
ਸਹਾਰਦੀ ਹੋਈ ਔਰਤ
ਟੁੱਟ ਜਾਂਦੀ ਹੈ , ਬਿਖਰ ਜਾਂਦੀ ਹੈ
ਧੁਰੋਂ ਬੁਲਾਵਾ ਆ ਜਾਂਦਾ ਹੈ
ਤੇ ਮੌਤ ਆਪਣੇ ਕਲਾਵੇ ਵਿਚ
ਲੈ ਲੈਂਦੀ ਹੈ , ਉਹ ਸਦਾ ਲਈ
ਸਕੂਨ ਦੀ ਨੀਂਦ ਸੌ ਜਾਂਦੀ ਹੈ ।

( ਰਮਿੰਦਰ ਰੰਮੀ )