ਜੇਕਰ ਇਜ਼ਤ ਕਰਾਂਗੇ ਤਾਂ ਹੀ ਮਿਲੂ ਸਾਨੂੰ ਸਤਿਕਾਰ।
ਵੱਡਿਆਂ ਦਾ ਆਦਰ ਕਰੀਏ ਤੇ ਛੋਟਿਆਂ ਤਾਈਂ ਪਿਆਰ।
ਦੁਨੀਆਂ ਦੇ ਵਿੱਚ ਆ ਕੇ ਚੰਗੀ ਰਹਿਣੀ ਬਹਿਣੀ ਸਿੱਖੀਏ।
ਹਮਦਰਦੀ ਤੇ ਮਿੱਠਾ ਬੋਲਣਾ ਗੁਣ ਨੇ ਵਧੀਆ ਸਖ਼ੀਏ।
ਚੋਰੀ ਯਾਰੀ ਨਾ ਕਰੀਏ ਇਜ਼ਤ ਦੀ ਰੋਟੀ ਚੰਗੀ।
ਸਿੱਖੀਏ ਸਦਗੁਣ ਆਪਾਂ ਨਹੀਂ ਤਾਂ ਠੀਕ ਮਲੰਗੀ।
ਮੰਦਾ ਕਿਸੇ ਨੂੰ ਕਹੀਏ ਨਾ ਤੇ ਉੱਚਾ ਬੋਲ ਨਾ ਬੋਲੋ।
ਵੱਡੇ ਵਡੇਰੇ ਕਹਿ ਗਏ : ਪਹਿਲਾਂ ਤੋਲੋ ਤੇ ਫਿਰ ਬੋਲੋ।
ਅੱਜ ਦੇ ਮੁੰਡੇ ਕੁੜੀਆਂ ਕਿਸੇ ਦੀ ਘੱਟ ਹੀ ਇਜ਼ਤ ਕਰਦੇ।
ਛੋਟੇ ਵੱਡੇ ਨੂੰ ਅੱਖਾਂ ਵਿਖਾਉਂਦੇ ਨਹੀਂ ਕਿਸੇ ਤੋਂ ਡਰਦੇ।
‘ਨਵ ਸੰਗੀਤ’ ਹਮੇਸ਼ਾ ਸਭ ਦੇ ਪੈਰਾਂ ਨੂੰ ਹੱਥ ਲਾਵੇ।
ਜੇ ਇਜ਼ਤ ਲੱਥ ਜਾਵੇ ਤਾਂ ਫਿਰ ਲੱਖੀਂ ਹੱਥ ਨਾ ਆਵੇ।

~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਨੇੜੇ ਨੂਰਖੇੜੀਆਂ, ਪਟਿਆਲਾ – 147002.
9417692015.

