ਪਟਿਆਲਾ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼)

ਅੱਜ 75ਵੇਂ ਸੰਵਿਧਾਨ ਦਿਵਸ ਤੇ ਐਸਜੀਪੀਸੀ ਦੀ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫ਼ਾਰ ਗਰਲਜ਼ ਆਕੜ (ਪਟਿਆਲਾ) ਵਿਖੇ ਇੱਕ ਸੰਖੇਪ ਪਰ ਭਾਵਪੂਰਤ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰੋ. ਨਵ ਸੰਗੀਤ ਸਿੰਘ (ਸੇਵਾਮੁਕਤ ਐਸੋਸੀਏਟ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ । ਉਨ੍ਹਾਂ ਨੇ ਸੰਵਿਧਾਨ ਦੀ ਸੰਖਿਪਤ ਰੂਪਰੇਖਾ ਦੱਸਦਿਆਂ ਸਪਸ਼ਟ ਕੀਤਾ ਕਿ ਕਿਸੇ ਵੀ ਦੇਸ਼ ਦਾ ਸੰਵਿਧਾਨ ਉਹਦੀ ਤਾਕਤ ਦਾ ਥੰਮ੍ਹ ਹੁੰਦਾ ਹੈ ਤੇ ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ। ਇਸ ਪ੍ਰਸੰਗ ਵਿੱਚ ਪ੍ਰੋ. ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਭਾਰਤੀ ਸੰਵਿਧਾਨ ਨਾਲ ਜੋੜ ਕੇ ਧਾਰਮਿਕ ਆਜ਼ਾਦੀ ਦੇ ਅਲੰਬਰਦਾਰ ਘੋਸ਼ਿਤ ਕੀਤਾ। ਭਾਰਤੀ ਸੰਵਿਧਾਨ ਦੀ ਸਹੁੰ ਵੀ ਚੁਕਾਈ ਗਈ ਤੇ ਪਿੱਛੋਂ ਮੁੱਖ ਬੁਲਾਰੇ ਅਤੇ ਕਾਲਜ ਅਧਿਆਪਕਾਂ ਸਮੇਤ ਵਿਦਿਆਰਥੀਆਂ ਨੇ ਪਦ-ਯਾਤਰਾ ਵੀ ਕੱਢੀ। ਇਹ ਸਮਾਗਮ ਕਾਲਜ ਦੇ ਰੈੱਡ ਰਿਬਨ ਕਲੱਬ, ਐੱਨ ਐਸ ਐਸ, ਅਤੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਪ੍ਰੋ. ਹਰਲੀਨ ਦੀ ਸੁਯੋਗ ਦੇਖਰੇਖ ਹੇਠ ਸੰਪੰਨ ਹੋਇਆ। ਸਮਾਗਮ ਵਿੱਚ ਵਿਦਿਆਰਥੀਆਂ ਸਮੇਤ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਗੁਰਤੇਜ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ। ਅੰਤ ਵਿੱਚ ਪ੍ਰਿੰਸੀਪਲ ਅਤੇ ਪ੍ਰੇ. ਹਰਲੀਨ ਕੌਰ ਨੇ ਪ੍ਰੋ ਸਿੰਘ ਨੂੰ ਕਾਲਜ ਵੱਲੋਂ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।
