ਚਾਰ ਲੱਤਾਂ ਅਤੇ ਦੋ ਬਾਹਾਂ ਹਨ ਤੇਰੀਆਂ।
ਤੇਰੇ ਲਈ ਲੱਗਣ ਨੋਟਾਂ ਦੀਆਂ ਢੇਰੀਆਂ।।
ਜੋਕਾਂ ਬਣ ਖੂਨ ਚੂਸਣ ਚਾਰੇ ਲੱਤਾਂ ਤੇਰੀਆਂ।
ਕਾਰਪੋਰੇਟ ਘਰਾਣੇ ਦੋਨੋਂ ਬਾਹਾਂ ਹਨ ਤੇਰੀਆਂ।।
ਨੇਤਾਵਾਂ ਨੂੰ ਦੇਵੇਂ ਦੇਸੀ ਘਿਓ ਨਾਲ ਚੂਰੀਆਂ।
ਗਰੀਬਾਂ ਦੀ ਚਮੜੀ ਉਧੇੜਨ ਬਾਹਾਂ ਤੇਰੀਆਂ।।
ਇੰਨੀਆਂ ਵੀ ਦੱਸ ਭੁੱਖਾ ਹਨ ਤੈਨੂੰ ਕਿਹੜੀਆਂ।
ਵਿਸ਼ਵ ਭਰ ਚ ਕਿਉਂ ਤੂੰ ਜੰਗਾਂ ਹਨ ਛੇੜੀਆਂ।।
ਚਰਚਾਵਾਂ ਚਾਰ ਚੁਫੇਰੇ ਚੱਲਣ ਹੁਣ ਬਥੇਰੀਆਂ।
ਹਰੇਕ ਨੂੰ ਫਸਾ ਕੇ ਰੱਖੇ ਤੂੰ ਵਿੱਚ ਘੁੰਮਣ ਘੇਰੀਆਂ।।
ਸੂਦ ਵਿਰਕ ਤੁਸਾਂ ਗੱਲਾਂ ਦੱਸੀਆਂ ਨੇ ਜਿਹੜੀਆਂ।
ਅੱਜਕਲ ਦੇ ਹਾਲਾਤ ਉੱਪਰ ਚੋਟਾਂ ਕਰਨ ਗੂੜ੍ਹੀਆਂ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381
