ਸਕੂਲ ਦਾ ਮੈਗਜ਼ੀਨ ਸਾਂਝ ਤਿੰਨ ਬਣਾਉਣ ਬਾਰੇ ਗੱਲਬਾਤ ਸ਼ੁਰੂ ਹੋਈ ਜਿਸ ਦਾ ਇੰਚਾਰਜ ਲਗਾਇਆ ਗਿਆ ਮੈਡਮ ਗੁਰਦੀਪ ਨੂੰ ਮੈਡਮ ਗੁਰਦੀਪ ਇਸ ਜਿੰਮੇਵਾਰੀ ਮਿਲਣ ਤੋਂ ਬਾਅਦ ਚਾਈ ਚਾਈ ਮੈਗਜ਼ੀਨ ਦੀ ਤਿਆਰੀ ਵਿੱਚ ਜੁੱਟ ਗਏ ਤਿਆਰੀ ਕਰਦੇ ਕਰਦੇ ਇੱਕ ਦਿਨ ਮੇਰੇ ਕਮਰੇ ਵਿੱਚ ਆਏ ਅਤੇ ਮੈਨੂੰ ਕਹਿਣ ਲੱਗੇ ਸਰ ਤੁਸੀਂ ਵੀ ਮੈਗਜ਼ੀਨ ਲਈ ਕੁਝ ਲਿਖੋ ਮੈਂ ਹੱਸਦੇ ਜਿਹੇ ਟਾਲਦੇ ਟਾਲਦੇ ਨੇ ਕਿਹਾ ਕਿ ਮੈਮ ਮੈਨੂੰ ਕਿਤੇ ਕੁਝ ਲਿਖਣਾ ਆਉਂਦਾ।
ਮੈਮ ਦੀ ਲਗਨ ਸਹਿਨਸ਼ੀਲਤਾ ਅਤੇ ਸਮਰਪਣ ਨੂੰ ਦੇਖਦੇ ਹੋਏ ਮਨ ਕਰਿਆ ਵੀ ਕੁਝ ਜਰੂਰ ਲਿਖਿਆ ਜਾਵੇ।
ਕਹਾਣੀ ਕੋਈ ਮਨ ਘੜਤ ਤਾਂ ਨਹੀਂ ਹੈ, ਮੇਰੇ ਕੋਲ ਇੱਕ ਆਪ ਬੀਤੀ ਨੂੰ ਹਰਫ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।
ਗੱਲ 2020 -21 ਦੀ ਹੈ, ਦਿਵਾਲੀ ਦਾ ਦਿਨ ਸੀ ਮੈਂ ਸਕੂਲ ਗਿਆ ਦੀਵੇ ਲਗਾਉਣ ਲਈ ਮੈਂ ਬੱਚਿਆਂ ਨੂੰ ਵੀ ਕਿਹਾ ਸੀ ਕਿ ਬੇਟਾ ਜਿਹੜੇ ਬੱਚੇ ਲੋਕਲ ਹਨ ਉਹ ਜਰੂਰ ਆਇਓ ਦਿਵਾਲੀ ਹੈ ਆਪਾਂ ਗਰਾਊਂਡ ਨੂੰ ਮੋਮਬੱਤੀਆਂ ਤੇ ਦਿਵੇਆਂ ਨਾਲ ਸਜਾਵਾਂਗੇ ।
ਜਦੋਂ ਮੈਂ ਗਰਾਊਂਡ ਵਿੱਚ ਦੇਖਿਆ ਤਾਂ 100 ਦੇ ਕਰੀਬ ਬੱਚੇ ਮੋਮਬੱਤੀਆਂ,ਤੇਲ ਅਤੇ ਦੇਸੀ ਘੀ ਦੇ ਦੀਵੇ ਗਰਾਉਂਡ ਵਿੱਚ ਲਗਾਉਣ ਲਈ ਲੈ ਕੇ ਆਏ ਹੋਏ ਸਨ। ਨਾਲ ਹੀ ਆਪੋ ਆਪਣੇ ਘਰਾਂ ਵਿੱਚੋਂ ਕੁਝ ਨਾ ਕੁਝ ਮੇਰੇ ਲਈ ਖਾਣ ਨੂੰ ਲੈ ਕੇ ਆਏ ਹੋਏ ਸਨ,
ਅਸੀਂ ਸਾਰਿਆਂ ਨੇ ਮਿਲ ਕੇ ਦੀਵੇ ਲਗਾਏ ਅਤੇ ਸਾਰਿਆਂ ਮਿਲ ਕੇ ਬੱਚਿਆਂ ਦਾ ਲਿਆਂਦਾ ਸਮਾਨ ਥੋੜਾ ਥੋੜਾ ਟੇਸਟ ਕੀਤਾ। ਅਤੇ ਮੱਥਾ ਟੇਕ ਦੇ ਹੋਏ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਡੇ ਬੱਚਿਆਂ ਨੂੰ ਚੰਗੇ ਇਨਸਾਨ ਅਤੇ ਵਧੀਆ ਖਿਡਾਰੀ ਬਣਾਈ ਬੱਚਿਆਂ ਦੀ ਫਰਮਾਇਸ਼ ਤੇ ਥੋੜਾ ਭੰਗੜਾ ਵੀ ਪਾਇਆ।
ਹਨੇਰਾ ਹੁੰਦਾ ਦੇਖ ਮੈਂ ਬੱਚਿਆਂ ਨੂੰ ਘਰ ਜਾਣ ਲਈ ਕਿਹਾ ਕਿਉਂਕਿ ਮੈਨੂੰ ਵੀ ਘਰੋਂ ਗਾਲਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਕੀ ਤੂੰ ਅੱਜ ਤਾਂ ਤਿਉਹਾਰ ਦਾ ਦਿਨ ਹੈ ਅੱਜ ਤਾਂ ਟਾਈਮ ਨਾਲ ਘਰ ਆ ਜਾ।
ਸਾਰੇ ਬੱਚੇ ਜਲਦੀ ਜਲਦੀ ਮਿਲ ਕੇ ਘਰ ਨੂੰ ਚੱਲ ਪਏ ਇੱਕ ਬੱਚਾ ਹਜੇ ਵੀ ਉਥੇ ਖੜਾ ਸੀ ਉਸਦੇ ਹੱਥ ਵਿੱਚ ਕੁਝ ਪੈਕ ਕੀਤਾ ਹੋਇਆ ਸੀ ਮੈਂ ਸੋਚਿਆ ਆਪਣੇ ਘਰ ਲਈ ਕੁਝ ਬਾਜ਼ਾਰ ਤੋਂ ਲੈ ਕੇ ਆਇਆ ਹੋਣਾ ਦਿਵਾਲੀ ਹੈ,ਜਦੋਂ ਬੱਚਾ ਮੇਰੇ ਕੋਲ ਆਇਆ ਤਾਂ !ਮੈਂ ਕਿਹਾ ਬੇਟਾ ਹੁਣ ਤੂੰ ਜਾ ਆਪਾਂ ਪਹਿਲਾਂ ਹੀ ਬਹੁਤ ਲੇਟ ਹੋ ਗਏ ਹਾਂ,ਤਾਂ ਬੱਚੇ ਨੇ ਹੱਥ ਵਿੱਚ ਫੜਿਆ ਤੋਹਫਾ ਅੱਗੇ ਕਰਦੇ ਹੋਏ ਮੈਨੂੰ ਕਿਹਾ ਸਰ ਜੀ ਹੈਪੀ ਦਿਵਾਲੀ ,ਮੈਂ ਹੈਰਾਨ ਹੁੰਦੇ ਨੇ ਕਿਹਾ ਬੇਟਾ ਜੀ ਹੈਪੀ ਦਿਵਾਲੀ ਤਾਂ ਠੀਕ ਹੈ ਪਰ ਇਹ ਕੀ?
ਬੱਚੇ ਨੇ ਉਤਸੁਕਤਾ ਨਾਲ ਝੱਟ ਜਵਾਬ ਦਿੰਦੇ ਕਿਹਾ ਕਿ ਸਰ ਇਹ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਕਿਉਂਕਿ ਤੁਸੀਂ ਸਾਡਾ ਬਹੁਤ ਪਿਆਰ ਕਰਦੇ ਹੋ ਸਾਡੇ ਮਾਤਾ ਪਿਤਾ ਨਾਲੋਂ ਵੀ ਵੱਧ,ਸਾਡੀ ਕੇਅਰ ਕਰਦੇ ਹੋ ,ਮੈਨੂੰ ਜਿਉਣਾ ਸਿਖਾਉਂਦੇ ਹੋ ।
ਉਸ ਸਮੇਂ ਬੱਚੇ ਦਾ ਚਿਹਰਾ ਦੇਖਣ ਵਾਲਾ ਸੀ ਪੂਰੀ ਤਰਹਾਂ ਹੌਸਲੇ ਨਾਲ ਅਤੇ ਖੁਸ਼ੀ ਨਾਲ ਭਰਿਆ ਹੋਇਆ ਸੀ ਮੈਨੂੰ ਬੱਚੇ ਦਾ ਬਹੁਤ ਪਿਆਰ ਆਇਆ ਮੈਂ ਘੁੱਟ ਕੇ ਬੁੱਕਲ ਵਿੱਚ ਲੈ ਲਿਆ ਅਤੇ ਬੱਚੇ ਨੂੰ ਪਿਆਰ ਦਿੰਦੇ ਹੋਏ ਉਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੇਟਾ ਮੈਂ ਤੇਰੇ ਤੋਂ ਇਹ ਲੈ ਨਹੀਂ ਸਕਦਾ ਕਿਉਂਕਿ ਬੇਟਾ ਇਹ ਤਾਂ ਤੇਰੇ ਪਾਪਾ ਦੀ ਕਮਾਈ ਵਿੱਚੋਂ ਖਰੀਦਿਆ ਹੈ ਮੈਂ ਉਸ ਦਿਨ ਤੇਰੇ ਤੋਂ ਕੁਝ ਲਵਾਂਗਾ ਜਿਸ ਦਿਨ ਤੂੰ ਆਪ ਕਮਾਵੇਂਗਾ, ਤੇ ਮੈਨੂੰ ਯਾਦ ਰੱਖੇਗਾ ਤੇ ਮੇਰੇ ਲਈ ਕੁਝ ਲੈ ਕੇ ਆਵੇਂਗਾ ।
ਬੱਚੇ ਦੇ ਤੁਰੰਤ ਹਾਵ-ਭਾਵ ਬਦਲ ਗਏ ਜਿਵੇਂ ਉਸ ਤੋਂ ਉਸਦੀ ਖੁਸ਼ੀ ਕਿਸੇ ਨੇ ਖੋ ਲਈ ਹੋਵੇ ਉਸਦੇ ਚਿਹਰੇ ਤੋਂ ਸਾਫ ਦਿਖਾਈ ਦਿੰਦਾ ਸੀ ਉਹ ਮੈਨੂੰ ਰੋਸਾ ਦਿਖਾਉਂਦਾ ਹੋਇਆ ਕਹਿਣ ਲੱਗਾ ਸਰ ਤੁਸੀਂ ਮੇਰੇ ਤੋਂ ਨਰਾਜ਼ ਹੋ ਮੈਨੂੰ ਆਪਣਾ ਬੇਟਾ ਨਹੀਂ ਸਮਝਦੇ ਵਗੈਰਾ ਵਗੈਰਾ ।
ਮੈਂ ਉਸ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਦਿੰਦੇ ਹੋਏ ਉਸਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਪੱਕਾ ਉਸ ਸਮੇਂ ਲਵਾਂਗਾ ਜਦੋਂ ਤੂੰ ਕਮਾਵੇਂਗਾ ।
ਇਕਦਮ ਮੇਰੀ ਬੁੱਕਲ ਵਿੱਚੋਂ ਨਿਕਲ ਕੇ ਪਰਾਂ ਹੋ ਕੇ ਖੜਦੇ ਹੋਏ ਨੇ ਮੇਰੇ ਹੱਥ ਫੜ ਲਿਆ ਅਤੇ ਆਪਣੇ ਸਿਰ ਤੇ ਰੱਖ ਕੇ ਗੁੱਸੇ ਭਰੇ ਚਿਹਰੇ ਨਾਲ ਮੇਰੇ ਵੱਲ ਤੱਕਦਾ ਹੋਇਆ ਬੋਲਿਆ ਸਰ ਮੇਰੀ ਸੋਹ ਖਾਵੋ ਜੀ ਫਿਰ ਤੁਸੀਂ ਮੈਨੂੰ ਮਨਾ ਨਹੀਂ ਕਰੋਗੇ ਮੈਂ ਕਿਹਾ ਬੇਟਾ ਪੱਕਾ।
ਬੱਚੇ ਨੂੰ ਖੁਸ਼ੀ ਦੇਣ ਲਈ ਮੈਂ ਉਸਦੇ ਸਿਰ ਤੇ ਹੱਥ ਰੱਖ ਦੇ ਕਹਿ ਦਿੱਤਾ ਕਿ ਪੱਕਾ ਪੁੱਤਰ ਦੁਬਾਰਾ ਕਹਿਣ ਲੱਗਿਆ ਸਰ ਵਾਅਦਾ ਕਰੋ ਕੀ ਮੇਰੇ ਤੋਂ ਪੱਕਾ ਫੇਰ ਲਵੋਗੇ ਨਾ ਗਿਫਟ?ਪੱਕਾ ਪੁੱਤਰ ਜੀ ਤੁਸੀਂ ਵੀ ਮੇਰੇ ਨਾਲ ਵਾਅਦਾ ਕਰੋ ਕਿ ਆਪਣੇ ਚਿਹਰੇ ਤੇ ਪਹਿਲਾਂ ਵਾਲੀ ਮੁਸਕਾਨ ਦੁਬਾਰਾ ਤੋਂ ਲੈ ਕੇ ਆਵੋਗੇ ! ਤਾਂ ਮੈਂ ਵਾਅਦਾ ਕਰਾਂਗਾ, ਤਾਂ ਉਸ ਦੇ ਹੱਸਦੇ ਹੋਏ ਮੈਨੂੰ ਜੱਫੀ ਪਾ ਲਈ ਤੇ ਮੇਰੇ ਮੂੰਹ ਚੁੰਮਦੇ ਹੋਏ ਮੈਨੂੰ ਕਹਿਣ ਲੱਗਾ ਸਰ ਮੇਰੇ ਨਾਲ ਕੀਤਾ ਵਾਧਾ ਤੋੜੋਗੇ ਤਾਂ ਨਹੀਂ ਮੈਂ ਹੱਸਦੇ ਹੋਏ ਕਿਹਾ ਬੇਟਾ ਕਦੀ ਵੀ ਨਹੀਂ ਪੱਕਾ ਉਨਾ ਪੱਕਾ ਜਿੰਨਾ ਤੇਰਾ ਮੇਰਾ ਰਿਸ਼ਤਾ ਪੱਕਾ,ਤੇ ਉਹ ਹੱਸਦਾ ਹੋਇਆ ਹੈਪੀ ਦੀਵਾਲੀ ਬੋਲਦਾ ਹੋਇਆ ਘਰ ਚਲਾ ਗਿਆ।
ਇਸ ਤਰ੍ਹਾਂ ਕੁਝ ਸਾਲ ਬੀਤ ਗਏ ਮੈਂ ਸਭ ਕੁਝ ਭੁੱਲ ਭੁਲਾ ਗਿਆ ਅਚਾਨਕ ਇੱਕ ਦਿਨ ਉਹ ਬੱਚਾ ਦੁਬਾਰਾ ਮਿਲਣ ਸਕੂਲ ਵਿੱਚ ਆਇਆ।
ਮੈਂ ਰੋਜ਼ ਦੀ ਤਰ੍ਹਾਂ ਆਪਣੇ ਕੰਮ ਵਿੱਚ ਰੁਝਿਆ ਹੋਇਆ ਸੀ ਤਾਂ ਮੈਂ ਉਸ ਨੂੰ ਮਿਲ ਕੇ ਪਿਆਰ ਦਿੱਤਾ ਤੇ ਉਸ ਦਾ ਹਾਲ ਚਾਲ ਪੁੱਛਿਆ ਤੇ ਉਸਦੀ ਖੇਡ ਬਾਰੇ ਪੁੱਛਿਆ ਤਾਂ ਉਸਨੇ ਸਭ ਕੁਝ ਵਧੀਆ ਕਿਹਾ।
ਮੈਂ ਉਸਨੂੰ ਕਿਹਾ ਕਿ ਬੇਟਾ ਮੈਂ ਬਿਜ਼ੀ ਹਾਂ ਤੂੰ ਆਪਣਾ ਕੰਮ ਕਰ ਲੈ ਆਪਾਂ ਫਿਰ ਕਦੇ ਫਰੀ ਟਾਈਮ ਮਿਲਦੇ ਹਾਂ।
ਇਨਾਂ ਕਹਿ ਕੇ ਮੈਂ ਆਪਣੇ ਕੰਮ ਵਿੱਚ ਰੁਝ ਗਿਆ ਜਦੋਂ ਛੁੱਟੀ ਹੋਈ ਤਾਂ ਸਾਰੇ ਆਪੋ – ਆਪਣੇ ਘਰਾਂ ਨੂੰ ਚਲੇ ਗਏ ਮੈਂ ਕੰਮ ਜ਼ਿਆਦਾ ਹੋਣ ਕਰਕੇ ਕੰਮ ਕਰਦਾ ਰਿਹਾ, ਜਦੋਂ ਸ਼ਾਮ ਦੇ ਛੇ ਕੁ ਵਜੇ ਮੈਂ ਘਰ ਜਾਣ ਲਈ ਬਾਹਰ ਨਿਕਲਿਆ ਤਾਂ ਉਸ ਬੱਚੇ ਨੂੰ ਉੱਤੇ ਬੈਠਾ ਦੇਖ ਕੇ ਹੈਰਾਨ ਹੁੰਦੇ ਹੋਏ ਮੈਂ ਪੁੱਛਿਆ ਕਿ ਤੂੰ ਇੱਥੇ ਕੀ ਕਰਦਾ ਏ ਪੁੱਤ ਤੂੰ ਹਲੇ ਘਰ ਨਹੀਂ ਗਿਆ, ਉਸ ਦੇ ਸੋਚ ਭਰੇ ਚਿਹਰੇ ਤੋਂ ਜਵਾਬ ਆਇਆ ਸਰ ਮੈਂ ਤੁਹਾਨੂੰ ਮਿਲਣਾ ਸੀ, ਮੈਂ ਤੁਰੰਤ ਜਵਾਬ ਦਿੰਦੇ ਕਿਹਾ ਕਿ ਬੇਟਾ ਸਵੇਰੇ ਮੈਨੂੰ ਮਿਲ ਤਾਂ ਲਿਆ ਸੀ ਹੁਣ ਕੀ ਰਹਿ ਗਿਆ ਮੈਂ ਹੈਰਾਨ ਹੁੰਦੇ ਉਸ ਨੂੰ ਪੁੱਛਿਆ !ਬੇਟਾ ਤੈਨੂੰ ਕੋਈ ਸਮੱਸਿਆ ਤਾਂ ਨਹੀਂ,ਉਸਨੇ ਤੁਰੰਤ ਜਵਾਬ ਦਿੰਦੇ ਕਿਹਾ ਨਹੀਂ ਸਰ ਜੀ। ਨਹੀਂ ਸਰ ਜੀ ਕਹਿੰਦੇ ਹੋਏ ਉਹਦੇ ਚਿਹਰੇ ਤੇ ਅਚਾਨਕ ਮੈਂ ਖੁਸ਼ੀ ਦੇਖੀ, ਇੰਝ ਲੱਗਿਆ ਜਿਵੇਂ ਉਹ ਹੁਣ ਆਇਆ ਹੋਵੇ ,
ਹੁਣ ਉਸਦੇ ਚਿਹਰੇ ਤੇ ਅਜੀਬ ਚਮਕ ਸੀ।
ਮੈਂ ਰਿਲੈਕਸ ਹੁੰਦੇ ਕੁਰਸੀ ਤੇ ਬੈਠਦੇ ਨੇ ਉਸਨੂੰ ਫਿਰ ਤੋਂ ਬੁੱਕਲ ਵਿੱਚ ਲੈ ਲਿਆ ਤੇ ਕਿਹਾ ਦੱਸੋ ਪੁੱਤ ਜੀ ਕੀ ਗੱਲ ਕਰਨੀ ਏ।
ਉਸਨੇ ਘੁੱਟ ਕੇ ਜੱਫੀ ਪਾਉਂਦਿਆਂ ਹੀ ਮੇਰਾ ਮੂੰਹ ਚੁੰਮਦੇ ਮੁਸਕਰਾਉਂਦੇ ਹੋਏ ਕਿਹਾ ਸਰ ਜੀ ਤੁਹਾਨੂੰ ਆਪਣਾ ਕੀਤਾ ਵਾਅਦਾ ਯਾਦ ਆ ਨਾਂ , ਮੈਂ ਹੱਸਦੇ ਨੇ ਕਿਹਾ ਹਾਂ ਪੁੱਤ ਤੂੰ ਮੇਰਾ ਪੁੱਤ ਏਂ, ਇਸ ਵਿੱਚ ਯਾਦ ਕਰਨ ਵਾਲੀ ਤਾਂ ਕੋਈ ਗੱਲ ਨਹੀਂ। ਉਸਨੇ ਮੇਰੀ ਗੱਲ ਕੱਟਦੇ ਹੋਏ ਜਲਦੀ ਨਾਲ ਕਿਹਾ, ਨਹੀਂ ਸਰ ਜੀ ਦੀਵਾਲੀ ਵਾਲਾ ਵਾਅਦਾ!
ਮੈਂ ਪੂਰੀ ਤਰ੍ਹਾਂ ਭੁੱਲ ਚੁੱਕਿਆ ਸੀ, ਤਾਂ ਮੈਂ ਕਿਹਾ ਕਿ ਦਿਵਾਲੀ ਵਾਲਾ ਕਿਹੜਾ ਵਾਅਦਾ !
ਤਾਂ ਉਸ ਨੂੰ ਤੁਰੰਤ ਨਰਾਜ਼ ਹੁੰਦੇ ਹੋਏ ਉੱਤਰ ਦਿੱਤਾ ਸਰ ਤੁਸੀਂ ਮੇਰਾ ਗਿਫਟ ਵਾਪਸ ਕੀਤਾ ਸੀ ਮੈਂ ਤੁਰੰਤ ਹੱਸਦੇ ਹੋਏ ਕਿਹਾ ਹਾਂ ਪੁੱਤ ,ਪੱਕਾ ਜਦੋਂ ਤੂੰ ਕਮਾਵੇਂਗਾ ਉਦੋਂ ਪੱਕਾ ਤੈਨੂੰ ਕਹਿ ਕੇ ਗਿਫਟ ਲਵਾਂਗਾ।
ਮੇਰੇ ਇੰਨਾ ਕਹਿਣ ਦੀ ਦੇਰ ਸੀ ਉਹ ਝੱਟ ਗਲਵੱਕੜੀ ਤੋਂ ਬਾਹਰ ਆਇਆ ਤੇ ਰਸੋਈ ਵੱਲ ਭੱਜ ਕੇ ਗਿਆ ਤੇ ਇੱਕ ਲਿਫਾਫਾ ਚੱਕ ਕੇ ਲੈ ਆਇਆ ਜਿਸ ਵਿੱਚ ਕੁਝ ਹੈ ਸੀ ,
ਮੈਨੂੰ ਦਿੰਦੇ ਹੋਏ
ਲਓ ਸਰ ਜੀ ਤੁਹਾਡੇ ਲਈ ਮੇਰੀ ਪਹਿਲੀ ਕਮਾਈ ਵਿੱਚੋਂ!
ਮੇਰਾ ਫਿਰ ਉਹੀ ਜਵਾਬ ਸੀ ਤੂੰ ਕਦੋਂ ਤੋਂ ਕਮਾਉਣ ਲੱਗਾ ਗਿਆ ਜਦੋਂ ਕਮਾਵੇਂਗਾ ਉਦੋਂ ਪੱਕਾ ਲਾਊਂਗਾ।
ਤੁਰੰਤ ਬੜੇ ਰੋਸ ਭਰੇ ਲਹਿਜੇ ਵਿੱਚ ਅੱਖਾਂ ਭਰਦੇ ਹੋਏ ਮੈਨੂੰ ਕਹਿਣ ਲੱਗਾ ਸਰ ਜੀ ਆਪਣਾ ਵਾਅਦਾ ਯਾਦ ਕਰੋ ਤੁਸੀਂ ਮੇਰੀ ਸੋਹ ਖਾਧੀ ਸੀ ਹੁਣ ਸੋਹ ਨਾ ਤੋੜੋ ਇਹ ਮੈਂ ਆਪਣੀ ਪਹਿਲੀ ਕਮਾਈ ਵਿੱਚੋਂ ਹੀ ਲੈ ਕੇ ਆਏ ਹਾਂ ਮੈਂ ਹੱਸਦੇ ਹੋਏ ਕਿਹਾ ਉਹ ਤੂੰ ਹਾਲੇ ਕਿਹੜੀ ਕਮਾਈ ਕਰਦਾ ਓਏ ਉਸਨੇ ਜਵਾਬ ਦਿੱਤਾ ਜਿਸਨੇ ਮੈਨੂੰ ਅੰਦਰੋਂ ਤੱਕ ਝੰਜੋੜ ਕੇ ਰੱਖ ਦਿੱਤਾ ਸਰ ਮੇਰਾ ਖੇਡਾਂ ਵਤਨ ਪੰਜਾਬ ਵਿੱਚੋਂ ਮੈਡਲ ਆਇਆ ਮੈਨੂੰ ਉਹ ਇਨਾਮ ਮਿਲਿਆ।
ਮੇਰੇ ਇਨਾਮ ਦੀ ਕਮਾਈ ਤਾਂ ਮੇਰੀ ਪਹਿਲੀ ਕਮਾਈ ਹੋਈ ਨਾ।
ਤੁਸੀਂ ਹੀ ਤਾਂ ਸਿਖਾਇਆ ਕਿ ਪਹਿਲੀ ਕਮਾਈ ਆਪਣੇ ਰੱਬ ਨੂੰ ਦਿਓ ਬੇਟਾ, ਜਿਸ ਨੂੰ ਤੁਸੀਂ ਸਭ ਤੋਂ ਵੱਧ ਮੰਨਦੇ ਹੋ ਤੁਹਾਡਾ ਤ
ਜਿਹੜਾ ਵੀ ਧਰਮ ਹੈ ਤੁਸੀਂ ਜਿਸ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਸ ਥਾਂ ਤੇ ਜਾ ਕੇ ਆਪਣੀ ਪਹਿਲੀ ਕਮਾਈ ਨੂੰ ਰੱਖ ਕੇ ਮੱਥਾ ਟੇਕ ਦਿਓ।
ਤਰਸ ਭਰੀ ਆਵਾਜ਼ ਵਿੱਚ ਉਸਨੇ ਕਿਹਾ ਸਰ ਮੇਰਾ ਤਾਂ ਰੱਬ ਤੁਸੀਂ ਹੋ!
ਅੱਖਾਂ ਵਿੱਚ ਪਾਣੀ ਭਰਦੇ ਨੇ ਕਿਹਾ ਉਹ ਤਾਂ ਜੱਪੀ ਪਾ ਕੇ ਮੂੰਹ ਚੁੰਮ ਕੇ ਆਪਣਾ ਗਿਫਟ ਦੇ ਕੇ ਹੱਸਦਾ ਹੋਇਆ ਚਲਿਆ ਗਿਆ ਪਰ ਮੈਨੂੰ ਜਾਂਦਾ ਜਾਂਦਾ ਮੇਰੀ ਜਿੰਮੇਵਾਰੀ ਦਾ ਅਹਿਸਾਸ ਕਰਵਾ ਗਿਆ ਤੇ ਵਾਦਾ ਨਿਭਾਉਣਾ ਵੀ ਸਿਖਾ ਗਿਆ।
ਭਾਵੇਂ ਲੋਕ ਮੈਨੂੰ ਬੁਰਾ ਆਖਦੇ ਨੇ ਭਾਵੇਂ ਪਾਗਲ ਆਖਦੇ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਰੋਮ ਰੋਮ ਵਿੱਚ ਪਿਆਰ ਵਸ ਗਿਆ ਹੈ ਉਨਾ ਬੱਚਿਆਂ ਲਈ ਜਿਹੜੀ ਅਣਜਾਣ ਹੋ ਕੇ ਵੀ ਆਪਣੇ ਬਣ ਜਾਂਦੇ ਨੇ ਤੇ ਰਿਸ਼ਤਾ ਨਿਭਾਉਣਾ ਤੇ ਰਿਸ਼ਤਾ ਬਣਾਉਣਾ ਸਿਖਾ ਜਾਂਦੇ ਨੇ ਵਾਦਾ ਕੀ ਹੁੰਦਾ ਵਾਅਦਾ ਨਿਭਾਉਣਾ ਸਿਖਾ ਜਾਂਦੇ ਨੇ।
ਹਰਿੰਦਰ ਸਿੰਘ ਗਰੇਵਾਲ
ਸਰਕਾਰੀ ਹਾਈ ਸਕੂਲ ਥੂਹੀ
ਨਾਭਾ ( ਪਟਿਆਲਾ)
9855202040

