ਸੰਗਰੂਰ 2 ਦਸੰਬਰ (ਸੁਰਿੰਦਰਪਾਲ/ਵਰਲਡ ਪੰਜਾਬੀ ਟਾਈਮਜ਼)
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਬੀਐਸਐਨਐਲ ਪਾਰਕ ਸੰਗਰੂਰ ਵਿਖੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਐਸੋਸ਼ੀਏਸ਼ਨ ਦੀ ਰਵਾਇਤ ਅਨੁਸਾਰ ਸਭ ਤੋਂ ਪਹਿਲਾਂ ਇਸ ਮਹੀਨੇ ਅਕਾਲ ਚਲਾਣਾ ਕਰ ਗਏ ਕਿਸ਼ੋਰੀ ਲਾਲ ਰਿਟਾਇਰਡ ਫੋਨ ਮਕੈਨਿਕ ਸੁਨਾਮ, ਡੀਜੀਐਮ ਸ਼੍ਰੀ ਰਾਜ ਪਾਲ ਦਹੀਆ ਦੀ ਪਤਨੀ ਦੇ ਭਰਾ, ਭਰਜਾਈ ਅਤੇ ਭਤੀਜੇ ਦੀ ਸੜਕ ਹਾਦਸੇ ਵਿੱਚ ਹੋਈਆਂ ਦਰਦਨਾਕ ਮੌਤਾਂ ਅਤੇ ਸ਼੍ਰੀ ਕੁਲਦੀਪ ਸਿੰਘ ਰਿਟਾਇਰਡ ਟੈਲੀਫੋਨ ਆਪਰੇਟਰ ਦੇ ਧਰਮ ਪਤਨੀ ਦੀ ਜੇਰੇ ਇਲਾਜ ਮੌਤ ਤੇ ਗਹਿਰੇ ਦੁੱਖ ਦਾ ਪਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨਮਿੱਤ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਪੇਸ਼ ਕੀਤੀ ਗਈ।
ਸ਼੍ਰੀ ਗੁਰੂ ਤੇਗ ਬਹਾਦਰ ਦੀ ਧਾਰਮਿਕ ਕੱਟੜਤਾ ਦੇ ਵਿਰੋਧ ਵਿੱਚ ਦਿੱਤੀ ਗਈ ਸ਼ਹਾਦਤ ਤੇ ਵਿਚਾਰ ਚਰਚਾ ਹੋਈ । ਇਸ ਮਹੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਣ ਕਾਰਨ ਉਨ੍ਹਾਂ ਦੇ ਜੀਵਨ ਅਤੇ ਕਿਰਤ ਕਰੋ , ਨਾਮ ਜਪੋ ਅਤੇ ਵੰਡ ਛਕੋ ਦੇ ਫ਼ਲਸਫ਼ੇ ਬਾਰੇ ਵਿਚਾਰ ਚਰਚਾ ਕੀਤੀ ਗਈ। ਭਗਤ ਨਾਮ ਦੇਵ ਜੀ ਦੇ ਜੀਵਨ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮਹੀਨੇ ਫਾਂਸੀ ਦਾ ਰੱਸਾ ਚੁੰਮਣ ਵਾਲੇ 19 ਸਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਵੀ ਯਾਦ ਕੀਤਾ ਗਿਆ।
ਸ਼੍ਰੀ ਪੀ ਸੀ ਬਾਘਾ ਜੀ ਦੇ ਛੋਟੇ ਬੇਟੇ ਕੋਲ ਪਹਿਲਾਂ ਬੇਟੇ ਹੋਣ ਕਰਕੇ ਉਨ੍ਹਾਂ ਨੇ ਇੱਕ ਬੇਟੀ ਨੂੰ 2 ਦਿਨ ਪਹਿਲਾਂ ਗੋਦ ਲੈਣ ਕਰਕੇ ਖੁਸ਼ੀ ਮਹਿਸੂਸ ਕਰਦਿਆਂ ਬਾਘਾ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ। ਕਰਨ
ਇਸ ਸਬੰਧੀ ਸ਼੍ਰੀ ਪੀ ਸੀ ਬਾਘਾ ਵੱਲੋਂ ਬਹੁਤ ਹੀ ਭਾਵੁਕ ਹੋ ਕੇ ਸੁੰਦਰ ਸ਼ਬਦਾਂ ਵਿੱਚ ਸਮਾਜ ਵਿੱਚ ਬੇਟੀ ਦੀ ਮਹਾਨਤਾ ਬਾਰੇ ਅਤੇ ਆਪਣੇ ਪ੍ਰੀਵਾਰ ਦਾ ਹਿੱਸਾ ਬਣਨ ਤੇ ਖੁਸ਼ੀ ਦਾ ਇਜਹਾਰ ਕੀਤਾ । ਉਨ੍ਹਾਂ ਕਿਹਾ ਕਿ ਬੇਟੀਆਂ ਤਾਂ ਸ਼ਮਸ਼ਾਨ ਤੱਕ ਮਾਪਿਆਂ ਦਾ ਸਾਥ ਦਿੰਦੀਆਂ ਹਨ । ਇੱਕ ਬੇਟੀ ਦੇ ਦਾਦਾ-ਦਾਦੀ ਬਣਨ ਦੀ ਚਿਰਾਂ ਪੁਰਾਣੀ ਹਸਰਤ ਉਨ੍ਹਾਂ ਦੇ ਬੇਟੇ ਵੱਲੋਂ ਪੂਰੀ ਕਰਨ ਤੇ ਉਹ ਪਰਮਾਤਮਾ ਦੇ ਸ਼ੁਕਰਗੁਜਾਰ ਹਨ।
ਸ਼੍ਰੀ ਪੀ ਕੇ ਗਰਗ ਨੇ ਚੰਗੀ ਸਿਹਤ ਅਤੇ ਖੁਸ਼ ਰਹਿਣ ਦੇ ਢੰਗ ਤਰੀਕੇ ਦੱਸੇ ।
ਸ਼੍ਰੀ ਸ਼ਿਵ ਨਾਰਾਇਣ ਵੱਲੋਂ ਪੈਨਸ਼ਨ ਕੰਮੁਟੇਸ਼ਨ ਸਬੰਧੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ।
ਸ਼੍ਰੀ ਪਰਮਜੀਤ ਸਿੰਘ ਮੰਡੇਰ ਨੇ ਪੈਨਸ਼ਨਰਾਂ ਦੇ ਬੱਚਿਆਂ ਅਤੇ ਉਸਤੋਂ ਅਗਲੀ ਪੀੜ੍ਹੀ ਦੇ ਰਿਸ਼ਤੇ ਤਹਿ ਕਰਨ ਲਈ ਇਕ ਮੁਫ਼ਤ ਮੈਟਰੀਮੋਨੀਅਲ ਸੇਵਾ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਜਿਸਨੂੰ ਸਦਨ ਨੇ ਪਰਵਾਨ ਕਰ ਲਿਆ ਅਤੇ ਇਸ ਲਈ ਇਕ ਵੱਖਰਾ ਵਟਸਐੱਪ ਗਰੁੱਪ ਬਣਾਉਣ ਦੀ ਸਲਾਹ ਦਿੱਤੀ ਗਈ।
ਸ਼੍ਰੀ ਸੁਰਿੰਦਰ ਪਾਲ ਨੇ ਖੋਜ ਕਾਰਜਾਂ ਵਾਸਤੇ ਮਰਨ ਉਪਰੰਤ ਸਰੀਰ ਦਾਨ ਕਰਨ ਲਈ ਅੱਗੇ ਆਉਣ ਦੀ ਤਜ਼ਵੀਜ ਰੱਖੀ ਜਿਸਦਾ ਹਾਜਰ ਸਾਥੀਆਂ ਵੱਲੋਂ ਭਰਪੂਰ ਸਮਰਥਨ ਕੀਤਾ ਗਿਆ। ਉਨ੍ਹਾਂ ਨੇ ਨਵਜੋਤ ਸਿੱਧੂ ਦੇ ਹਾਲ ਹੀ ਵਿੱਚ ਦਿੱਤੇ ਉਸ ਗੈਰ ਵਿਗਿਆਨਕ ਬਿਆਨ ਦੀ ਨਿਖੇਧੀ ਕੀਤੀ ਜਿਸ ਵਿਚ ਉਸਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਕੈਂਸਰ ਮੁਕਤ ਹੋਣ ਦਾ ਸਿਹਰਾ ਘਰੇਲੂ ਉਪਚਾਰ ਨੂੰ ਦਿੱਤਾ ਹਾਲਾਂਕਿ ਮਿਸਜ਼ ਸਿੱਧੂ ਡਾਕਟਰੀ ਉਪਚਾਰ ਨਾਲ ਹੀ ਕੈਂਸਰ ਮੁਕਤ ਹੋਏ ਹਨ। ਸਸਤੀ ਸ਼ੋਹਰਤ ਹਾਸਲ ਕਰਨ ਦੀ ਨਵਜੋਤ ਸਿੱਧੂ ਦੀ ਪੁਰਾਣੀ ਆਦਤ ਦੀ ਨਿਖੇਧੀ ਕੀਤੀ ਗਈ।
ਗੁਜਰਾਤ ਦੇ ਇੱਕ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੇ ਇਕ ਸਟੂਡੈਂਟ ਦੀ ਰੈਗਿੰਗ ਕਾਰਣ ਹੋਈ ਮੌਤ ਦੀ ਭਰਪੂਰ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਮਿਸਾਲੀ ਸਜਾ ਦੀ ਮੰਗ ਕੀਤੀ ਗਈ।
ਕੁਝ ਸਮਾਜ ਵਿਰੋਧੀ ਤੱਤਾਂ ਵੱਲੋਂ ਕਨੇਡਾ ਦੇ ਇਕ ਮੰਦਿਰ ਅਤੇ ਗੁਰਦੁਆਰੇ ਵਿੱਚ ਕੀਤੀਆਂ ਤੋੜ ਫੋੜ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਫ਼ਿਰਕੂ ਸਦਭਾਵਨਾ ਬਣਾਈ ਰੱਖਣ ਦੀ ਲੋੜ ਤੇ ਜੋਰ ਦਿੱਤਾ।
ਸ਼੍ਰੀ ਗੁਰਮੇਲ ਸਿੰਘ ਭੱਟੀ ਨੇ ਦੂਜੀ ਛਿਮਾਹੀ ਵਿੱਚ MTNL ਨੂੰ ਪਏ 809 ਕਰੋੜ ਦੇ ਘਾਟੇ ਵਿੱਚ BSNL ਤੇ ਬੋਝ ਨਾ ਪਾਉਣ ਤੇ ਜੋਰ ਦਿੱਤਾ ।
ਸ਼੍ਰੀ ਹਰਬੰਸ ਸਿੰਘ ਸ਼ੇਰਪੁਰ ਨੇ ਐਮ ਆਰ ਪੀ ਸਬੰਧੀ ਕੋਈ ਠੋਸ ਨੀਤੀ ਨਾ ਹੋਣ ਕਾਰਨ ਖਪਤਕਾਰਾਂ ਦੀ ਹੁੰਦੀ ਲੁੱਟ ਦਾ ਮੁੱਦਾ ਉਠਾਇਆ ਅਤੇ ਇਸ ਸਬੰਧੀ ਵਿਆਪਕ ਜਨਤਕ ਜਾਗਰੂਕਤਾ ਲਈ ਜੋਰ ਦਿੱਤਾ।
BSNL ਦੇ ਮੌਜ਼ੂਦਾ ਕਰਮਚਾਰੀਆਂ ਲਈ ਪੇ ਰੇਵਿਜਨ ਅਤੇ ਪੈਨਸ਼ਨਰਾਂ ਲਈ ਪੈਨਸ਼ਨ ਰੇਵਿਜਨਵਿੱਚ ਹੋਣ ਵਾਲੀ ਦੇਰੀ ਤੇ ਨਰਾਜਗੀ ਜਾਹਰ ਕੀਤੀ ਗਈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਹਰੇਬਾਜੀ ਕੀਤੀ ਗਈ ।
ਸ਼੍ਰੀ ਅਸ਼ਵਨੀ ਕੁਮਾਰ ਨੇ ਪੈਨਸ਼ਨਰਾਂ ਨੂੰ ਆਪਣੀਆਂ ਵਿਆਹੀਆਂ ਬੇਟੀਆਂ ਦੇ ਨਾਂ ਆਪਣੇ ਪੀਪੀਓ ਵਿੱਚ ਐਡ ਕਰਵਾਉਂਣ ਲਈ ਜਾਰੀ ਕੀਤੇ ਗਏ ਸਰਕੂਲਰ ਦਾ ਹਵਾਲਾ ਦਿੱਤਾ ਅਤੇ ਇਸਦੀ ਅਹਿਮੀਅਤ ਬਾਰੇ ਦੱਸਿਆ ਅਗਲੀ ਮੀਟਿੰਗ ਵਿੱਚ ਪੈਨਸ਼ਨਰਾਂ ਨੂੰ ਬੇਟੀ ਨਾਲ ਸੰਬੰਧਤ ਦਸਤਾਵੇਜ ਮੁਹਈਆ ਕਰਾਉਣ ਲਈ ਕਿਹਾ। ਇਸਤੋਂ ਇਲਾਵਾ VRS ਵਾਲੇ ਸਾਥੀਆਂ ਨੂੰ ਪੈਨਸ਼ਨ ਕੰਮੁੱਟੇਸ਼ਨ ਸਬੰਧੀ ਦਸਤਾਵੇਜ ਲਿਆਉਣ ਲਈ ਸੁਨੇਹਾ ਦਿੱਤਾ ਤਾਂ ਕੇ ਫਰਵਰੀ 2025 ਵਿੱਚ ਸਭ ਨੂੰ ਪੈਮੇਂਟ ਹੋ ਸਕੇ।
ਗਾਇਕ ਸ਼੍ਰੀ ਕੇਵਲ ਸਿੰਘ ਮਲੇਰਕੋਟਲਾ ਨੇ ਇਕ ਗੀਤ ਸੁਣਾ ਕੇ ਖੂਬ ਰੰਗ ਬੰਨ੍ਹਿਆ।
ਸ਼੍ਰੀ ਅਸ਼ੋਕ ਪੁਰੀ ਨੇ ਸ਼ੇਅਰੋ ਸ਼ਾਇਰੀ ਅਤੇ ਪੀ ਸੀ ਬਾਘਾ ਨੇ ਚੁਟਕਲਿਆਂ ਨਾਲ ਹਾਜ਼ਰੀਨ ਨੂੰ ਨਿਹਾਲ ਕੀਤਾ।
ਸ਼੍ਰੀ ਸਾਧਾ ਸਿੰਘ ਵਿਰਕ ਨੇ ਮੰਚ ਦਾ ਸੰਚਾਲਣ ਕੀਤਾ ਅਤੇ ਸਦਨ ਸਾਹਮਣੇ ਕਈ ਮਹੱਤਵਪੂਰਨ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਬਹੁਸੰਮਤੀ ਨਾਲ ਪਰਵਾਨਗੀ ਦਿੱਤੀ ਗਈ।
ਅੰਤ ਵਿੱਚ ਇਸ ਮਹੀਨੇਂ ਜਨਮਦਿਨ ,ਵਿਆਹ ਵਰੇਗੰਢ ਅਤੇ ਬੇਟੀ adopt ਕਰਨ ਵਾਲੇ ਸਾਥੀਆਂ ਨੂੰ ਹਰ ਪਾਕੇ ਤੇ ਤੋਹਫੇ ਦੇ ਕੇ ਸਨਮਾਨਤ ਕੀਤਾ ਗਿਆ।
ਢਾਈ ਘੰਟੇ ਚੱਲੀ ਵਿਚਾਰ ਗੋਸ਼ਟੀ ਵਿੱਚ ਉਠਾਏ ਗਏ ਮੁੱਦਿਆਂ ਅਤੇ ਹਾਜ਼ਰੀ ਪੱਖੋਂ ਇਹ ਪੂਰੀ ਤਰਾਂ ਸਫਲ ਹੋ ਨਿਬੜੀ।
ਪੀ ਸੀ ਬਾਘਾ ਵੱਲੋਂ ਦੂਰੋਂ ਨੇੜਿਓਂ ਮੀਟਿੰਗ ਵਿੱਚ ਪਹੁੰਚੇ ਹਾਜ਼ਰ ਪੈਨਸ਼ਨਰਾਂ ਦਾ ਧੰਨਵਾਦ ਕਰਨ ਦੇ ਨਾਲ ਮੀਟਿੰਗ ਦੀ ਸਮਾਪਤੀ ਹੋਈ।

