ਕਵਿਤਾ ਮਨ


ਮਨ ਨੂੰ ਵੇਹਲਾ ਨਾ ਰੱਖੀ ਏ ਸ਼ੈਤਾਨ ਬਣਜੂ ਤੇਰੇ ਖੁਦ ਲਈ ਹੀ ਫਿਰ ਨੁਕਸਾਨ ਬਣਜੂ

1 ਲੈ ਜੂ ਪੁੱਠੇ ਤੈਨੂੰ ਪਾਸੇ ਕਰੂ ਦੂਰ
   ਤੇਰੇ ਹਾਸੇ ਐਨਾ ਜੋਰ ਪਾਊ ਕੇ ਸਾਨ੍
  ਬਣਜੂ ਮਨ ਨੂੰ ਵੇੇਹਲਾ ਨਾ ਰੱਖੀ ਏ
  ਸ਼ੈਤਾਨ ਬਣਜੂ

2 ਮਨ ਹਰ ਪਲ ਮਤੇ ਅਨੇਕ ਕਰੂਗਾ
    ਚੰਗੇ ਪਾਸੇ ਵੱਲ ਨਾ ਟੇਕ ਕਰੂਗਾ
    ਪਰ ਮਾੜੇ ਕੰਮ ਲਈ ਤਾਂ ਤੂਫਾਨ
    ਬਣਜੂ ਮਨ ਨੂੰ ਵੇਹਲਾ ਨਾ ਰੱਖੀ
    ਏ ਸ਼ੈਤਾਨ ਬਣਜੂ

3 ਤੈਨੂੰ ਚਿੰਤਾ ਵਿੱਚ ਹਰ ਸਮੇਂ ਪਾਈ
   ਰੱਖੂਗਾ ਤੇਰਾ ਸੁੱਖ ਚੈਨ ਸਭ ਏ
   ਗਵਾਈ ਰੱਖੂਗਾ ਜਿੰਦਗੀ ਦੁੱਖਾ
   ਦਾ ਘਾਣ ਬਣਜੂ ਮਨ ਨੂੰ ਵੇਹਲਾ
   ਨਾ ਰੱਖੀ ਏ ਸ਼ੈਤਾਨ ਬਣਜੂ


ਲੇਖਿਕਾ ਬੇਅੰਤ ਕੌਰ ਮਾਨ

ਪਿੰਡ ਕਾਲੇਕੇ ਬਰਨਾਲਾ

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.