
ਚੰਡੀਗੜ੍ਹ, 5 ਦੰਸਬਰ, ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)

ਰਾਸ਼ਟਰੀ ਕਾਵਿ ਸਾਗਰ ਨੇ ਮਹੀਨੇਵਾਰ ਕਵੀ ਦਰਬਾਰ ਕਰਵਾਇਆ। ਜਿਸ ਵਿਚ ਹਿੰਦੀ ਅਤੇ ਪੰਜਾਬੀ ਦੇ ਤਕਰੀਬਨ 30 ਕਵੀ ਕਵਿਤਰੀਆਂ ਨੇ ਭਾਗ ਲਿਆ ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸ਼ਿਖਾ ਖੁਰਾਣਾ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਡਾ. ਨੀਲਮ ਸੇਠੀ , ਮਨਦੀਪ ਭਦੌੜ ਨੇ ਹਾਜ਼ਰੀ ਲਗਵਾਈ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਮਹਿਮਾਨਾਂ ਤੇ ਲਿਖਾਰੀਆਂ ਦਾ ਸਵਾਗਤ ਕੀਤਾ ਤੇ ਸਭਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ । ਉਨਾਂ ਦਸਿਆ ਕੋਵਿਡ ਦੇ ਦਿਨਾਂ ਤੋਂ ਪੰਦਰਾਂ ਮੈਂਬਰਾਂ ਤੋਂ ਸ਼ੁਰੂ ਹੋਈ ਸਭਾ ਅੱਜ ਸੱਤਾਰਾਂ ਸੋ ਦਾ ਆਂਕੜਾ ਪਾਰ ਕਰਨ ਜਾ ਰਹੀ ਹੈ । ਰਾਸ਼ਟਰੀ ਕਾਵਿ ਸਾਗਰ ਅੱਜਕਲ੍ਹ ਸਕੂਲਾਂ ਵਿਚ ਵੀ ਬੱਚਿਆਂ ਨੂੰ ਸਾਹਿਤ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਲਿਖਣ ਲਈ ਪ੍ਰੋਤਸਾਹਿਤ ਵੀ ਕਰਦਾ ਹੈ ।ਡਾ. ਉਮਾ ਨੇ ਮੰਚ ਸੰਚਾਲਨ ਬਾਖੂਬੀ ਕੀਤਾ ਤੇ ਸਭ ਦੀ ਵਾਹ ਵਾਹੀ ਦੇ ਹੱਕਦਾਰ ਬਣੇ । ਖਾਸ ਮਹਿਮਾਨ ਡਾ.ਨੀਲਿਮਾ ਨੇ ਦੀ ਛੋਟੀ ਤੇ ਮੁੱਲਵਾਨ ਕਵਿਤਾ ਸੁਣਾ ਕੇ ਪ੍ਰੋਗਰਾਮ ਦਾ ਵਧੀਆ ਆਗਾਜ਼ ਕੀਤਾ।ਸਾਰੇ ਕਵੀਆਂ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਇਸ ਪ੍ਰੋਗਰਾਮ ਵਿਚ ਆਸ਼ਾ ਜੀ ,ਡਾ.ਉਮਾ ਜੀ , ਸ਼ਿਖਾ ਖੁਰਾਣਾ ਜੀ, ਡਾ. ਨੀਲਾਮ ,ਡਾ. ਅਮਰਜੀਤ ਕੌਰ, ਮਨਦੀਪ ਭਦੌੜ, ਅਨੀਤਾ ਪਟਿਆਲਵੀ ,ਸੁਖਦੇਵ ਸਿੰਘ ,ਅਮਰਜੀਤ ਮੋਰਿੰਡਾ, ਸੁਭਾਸ਼ ਮਲਿਕ , ਪਰਵੀਨ ਸਿੱਧੂ, ਮਨਜੀਤ ਅਜ਼ਾਦ,ਕਨੀਜ਼ ਮਨਜ਼ੂਰ , ਮਨਪ੍ਰੀਤ ਮੱਟੂ, ਮੰਗਤ ਖਾਂ , ਪਰਕਾਸ਼ ਕੌਰ ਪਾਸ਼ਾਂ,ਡਾ.ਸੁਦੇਸ਼ ਚੁੱਘ,ਸਨੇਹਾ ਵਿਜ,ਡਾ.ਸਤਿੰਦਰ ਬੁੱਟਰ,,ਮਨਿੰਦਰ ਕੌਰ, ਪ੍ਰੀਤਮ ਕੌਰ ,ਦੇਵਿੰਦਰ ਧਾਲੀਵਾਲ,ਸਰੋਜ ਚੋਪੜਾ,ਜਾਗ੍ਰਤੀ ਗੌੜ, ਜਗਦੀਸ਼ ਕੌਰ,ਸਰਿਤਾ ਤੇਜੀ, ਮਨਪ੍ਰੀਤ ਚੀਮਾ ,ਸ਼ਿਵ ਨਾਥ ਸਕਸੈਨਾ ,ਦੇਵਿੰਦਰ ਧਾਲੀਵਾਲ, ਪੋਲੀ ਬਰਾੜ ਨੇ ਭਾਗ ਲਿਆ ।ਸਭ ਨੇ ਸਵੈ ਰਚਿਤ ਕਵਿਤਾਵਾਂ ਨਾਲ ਸਮਾ ਬੰਨ੍ਹ ਦਿੱਤਾ। ਅੰਤ ਵਿਚ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੇ ਕਵਿਤਾਵਾਂ ਤੇ ਬਹੁਤ ਸੋਹਣੀ ਸਮੀਕਸ਼ਾ ਦਿੱਤੀ ਤੇ ਕਵਿਤਾ ਬਾਰੇ ਆਪਣੇ ਵਿਚਾਰ ਰੱਖੇ । ਪ੍ਰੋਗਰਾਮ ਬਹੁਤ ਸ਼ਲਾਘਾਯੋਗ ਹੈ ਨਿਬੜਿਆ।

