ਮੇਰਾ ਨਹੀਂ ਕਸੂਰ , ਨਾ ਹੀ ਖੇਡ ਕੋਈ ਨਸੀਬਾਂ ਦਾ,
ਸਾਨੂੰ ਤਾਂ ਦਿਮਾਗ, ਸਾਡੇ ਖਾ ਗਿਆ ਤਬੀਬਾਂ ਦਾ,
ਖਾ ਗਿਆ ਦਿਮਾਗ ਸਾਨੂੰ,ਸਾਡਿਆਂ ਤਬੀਬਾਂ ਦਾ,
ਫਾਹੜ੍ਹੀਆਂ ਤੇ ਵੀਲ੍ਹ ਚੇਅਰ,ਬਹਿਣਾ ਕਿਹੜਾ ਸੌਖਾ ਹੈ,
ਲੋਕਾਂ ਦਿਆਂ ਤਾਹਨਿਆਂ ਨੂੰ, ਸਹਿਣਾ ਬਹੁਤ ਔਖਾ ਹੈ ,
ਕਿੰਨਾ ਸੌਖਾ ਹੁੰਦਾ ਲੋਕਾਂ ਲਈ, ਮਜ਼ਾਕ ਨਾਲ ਕਹਿ ਦੇਣਾ,
ਅੰਨ੍ਹਾ,ਕਾਣਾ, ਲੰਗੜ੍ਹਾ ਕਹਿ, ਇੱਕ ਰਗ ਨੂੰ ਵਧਾ ਦੇਣਾ,
ਮੱਲ੍ਹਮਾਂ ਦੀ ਥਾਂ ਤੇ ਰਹਿੰਦੇ, ਨਿੱਤ ਜ਼ਖ਼ਮ ਉਧੇੜ ਦੇ,
ਕੰਡੇ ਕਿਉਂ ਵਿਛਾਉਂਦੇ ਰਾਹੀਂ, ਜ਼ਿੰਦਗੀ ਹਨੇਰ ਦੇ ,
ਸੋਚਿਆ ਕਦੇ ਕੀ ਸਾਡੇ ਦਿਲ ਤੇ ਹੋਊ ਬੀਤ ਦੀ,
ਕੌੜਿਆਂ ਬੋਲਾਂ ਨਾਲ ਸਾਡੀ, ਰੂਹ ਕਿਵੇਂ ਚੀਕਦੀ,
ਨਫ਼ਰਤ ਨਹੀਂ ਮੰਗਦੇ, ਪਿਆਰ ਥੋੜ੍ਹਾ ਦੇ ਦਿਓ
ਪ੍ਰਿੰਸ ਦੀ ਝੋਲੀ ਵਿੱਚ,ਲੱਪ ਖੁਸ਼ੀਆਂ ਦੀ ਪਾ ਦਿਓ,

ਰਣਬੀਰ ਸਿੰਘ ਪ੍ਰਿੰਸ
# 37/1 ਆਫ਼ਿਸਰ ਕਾਲੋਨੀ
ਬਲਾਕ ਡੀ-1 ਸੰਗਰੂਰ
9872299613
