ਮੇਰੇ ਪਾਪਾ ਨੇ ਮੈਨੂੰ ਨਵਾਂ ਸਾਈਕਲ ਲੈ ਕੇ ਦਿੱਤਾ,
ਇਸ ਨੂੰ ਲੈਣ ਦੀ ਮੇਰੀ ਚਿਰ ਦੀ ਸੀ ਇੱਛਾ।
ਜਦ ਮੈਂ ਵੇਖਦਾ ਸੀ ਹੋਰਾਂ ਨੂੰ ਸਾਈਕਲ ਚਲਾਂਦੇ,
ਦਿਲ ਬੜਾ ਕਰਦਾ ਸੀ ਵੇਖਾਂ ਸਾਈਕਲ ਚਲਾ ਕੇ।
ਨੀਲੇ ਰੰਗ ਦਾ ਸਾਈਕਲ ਮੇਰਾ ਲੱਗੇ ਬੜਾ ਪਿਆਰਾ,
ਇਸ ਨੂੰ ਸੰਭਾਲ ਕੇ ਰੱਖਾਂਗਾ ਲਾ ਕੇ ਜ਼ੋਰ ਸਾਰਾ।
ਮੋਟਰਸਾਈਕਲ ਵਾਂਗ ਇਸ ਨੂੰ ਪੈਟਰੋਲ ਦੀ ਲੋੜ ਨਾ,
ਪੈਡਲ ਮਾਰੇ ਤੇ ਇਹ ਅੱਗੇ ਨੂੰ ਜਾਵੇ ਦੌੜਦਾ।
ਇਸ ਦਾ ਅੱਗੇ ਚੱਲ ਕੇ ਹੋਣਾ ਹੋਰ ਵੀ ਫਾਇਦਾ,
ਇਸ ਦੀ ਮੁਰੰਮਤ ਤੇ ਪੈਸੇ ਲੱਗਣੇ ਨ੍ਹੀ ਜ਼ਿਆਦਾ।
ਰੋਜ਼ ਸਕੂਲ ਨੂੰ ਜਾਵਾਂਗਾ ਮੈਂ ਇਸ ਤੇ ਚੜ੍ਹ ਕੇ,
ਪਹੁੰਚਾਂਗਾ ਉੱਥੇ ਬਸਤਾ ਕੈਰੀਅਰ ਤੇ ਰੱਖ ਕੇ।
ਸ਼ਾਲਾ! ਮੇਰੇ ਪਾਪਾ ਦੀ ਹੋਵੇ ਉਮਰ ਲੰਮੇਰੀ,
ਪੂਰੀ ਕਰੀ ਜਾਣ ਉਹ ਹਰ ਇੱਛਾ ਮੇਰੀ।
ਮਹਿੰਦਰ ਸਿੰਘ ਮਾਨ
ਸਲੋਹ ਰੋਡ, ਚੈਨਲਾਂ ਵਾਲੀ ਕੋਠੀ,
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554