ਨਾ ਜਿੱਤ ਸਕਿਆ,
ਰਸ਼ੀਆ ….?
ਨਾ ਜਿੱਤ ਸਕਿਆ ਸੀ
ਅਮਰੀਕਾ,….?
ਇਹਨਾ……..
ਹੈਂਕੜ-ਬਾਜ਼ਾਂ ਅਫ਼ਗ਼ਾਨਾਂ ਨੂੰ !!
ਬਸ, ਇੱਕੋ
ਸਿੰਘ—ਸਰਦਾਰ
ਜਿੱਤਣ ਵਾਲਾ ਸੀ,
ਮਹਾਨ-ਯੋਧਾ ਜਰਨੈਲ
ਸ੍ਰ : ਹਰੀ ਸਿੰਘ ਨਲੂਆ,
ਠੱਲ ਪਾਈ ਜਿਹਨੇ…..
ਝੁਲਦੇ ਹੋਏ ਹਨੈਰ- ਤੂਫਾਨਾਂ ਨੂੰ !!
ਵੱਡ ਵੱਡ ਕੇ ਮੁਗਲਾਂ ਨੂੰ,
ਖੂੰਡੀਆਂ
ਕਰ ਦਿੱਤੀਆ ਸੀ ਤਲਵਾਰਾਂ,
ਓਹ——ਹੱਥ
ਚੁੱਕਦਾ ਨਾ,ਕਦੇ ਨਾਰੀ ਤੇ
ਤਾਂਹੀਓ, ਵੇਖ ਮਰਦਾਂ ਨੇ ਵੀ
ਪਾ ਲੇਈਆਂ ਸੀ …..ਸਲਵਾਰਾਂ !!
ਓਹ—-ਰਿਹਾ
ਸਾਂਝੀਵਾਲ ਇਜ਼ਤਾਂ ਦਾ,
ਧੀ-ਭੈਣਾਂ ਦਾ ਸੀ, ਰਾਖਾ,
ਲੱਭ-ਲੱਭ ਕੇ—-ਭਾਵੇਂ
ਸਬਕ ਸਿਖਾਇਆ ਵੈਰੀਆਂ ਨੂੰ
ਪਰ—-ਦੁੱਖ ਨਾ ਦਿੱਤਾ
ਉਹਨੇ ਕਦੇ ਬਾਲ-ਮਜਲੂਮਾਂ ਨੂੰ,
ਅੱਜ ਵੀ
ਥਰ ਥਰ ਕੰਬਦੈ ਨੇ,
ਨਆਂ ਸੁਣ ਕੇ
ਨਲੂਆ ਦਾ ਅਫ਼ਗ਼ਾਨੀ
ਮਾਂਵਾਂ
ਬੱਚਿਆ ਨੂੰ ਡਰਾਉਦੀਆਂ ਸੀ
ਸੌ ਜਾਓ ———-
ਨਹੀ ਆ ਜਾਓ ਚੜ ਤੂਫਾਨੀ !!
ਕਹਿਣ, “ ਜਿੰਨੇ
ਇੱਕ ਟੱਕ ਦੇ ਨਾਲ
ਸਿਰ—-ਸ਼ੇਰ ਦਾ
ਧੋਣ ਤੋ—ਲਾਇਆ ਸੀ
ਇਹੋ ਗੱਲਾਂ ਦਹਿਸ਼ਤ ਦੀਆਂ
ਉਹਨਾਂ ਦੇ ਮਨ ,ਚ ਸੀ ਵਸੀਆਂ
ਜੋ—-ਅੱਜ ਵੀ
ਸੌਣ ਨੀ ਦਿੰਦੀਆਂ, ਅਫ਼ਗ਼ਾਨਾਂ ਨੂੰ
ਜੋ—-ਚੜ ਕੇ,
ਲੁਟੇਰੇ—-ਧਾੜਵੀ
ਇੱਧਰ
ਸਾਡੇ ਵੱਲ ਆਏ ਸੀ
ਮਾਰ—ਮਾਰ ਕੇ, ਟੰਬੇ
ਉੱਨੀ ਪੈਰੀਂ, ਮੁੜ—-ਵਾਪਸ
ਕਾਬਲ ਸ਼ਹਿਰ ਸੀ, ਪਹੁਚਿਆਂ !
ਝੰਡਾਂ
ਰਾਜ ਖਾਲਸੇ ਦਾ…..
ਜਾ ਅਫ਼ਗ਼ਾਨਿਸਤਾਨ ,ਚ
ਖ਼ਾਲਸੇ
ਜਰਨੈਲ ਨੇ ਲਹਿਰਾਇਆ
ਰਹਿੰਦੀ ਦੁਨੀਆਂ ਤੱਕ
—-ਦੀਪ ਰੱਤੀ—-
ਅਸੀ ਚੇਤੇ ਰੱਖਾਗੇ,
ਜਿੰਨੇ ਨੱਕੀ ਚੰਨੇ ਚਵਾਏ ਸੀ
ਅੜੀ-ਅੱਲ, ਖੱਬੀ-ਖਾਨ
ਅਖਵਾਉਣ ਵਾਲੇ, ਅਫ਼ਗ਼ਾਨਾਂ ਨੂੰ
★ਦੀਪ ਰੱਤੀ 9815478547 🙏