ਵਿਰਸਾ ਸਾਨੂੰ ਭੁੱਲ ਗਿਆ ਹੈ,
ਰਿਹਾ ਨਾ ਸਭਿਆਚਾਰ।
ਛੱਜ, ਘੜੇ ਨਾ ਮਿਲਦੇ ਏਥੇ,
ਨਾ ਵੈਸੀ ਗੁਫ਼ਤਾਰ।
ਚੁੰਨੀ ਕੋਈ ਕੁੜੀ ਨਾ ਲੈਂਦੀ,
ਮੁੰਡੇ ਬਿਨ ਦਸਤਾਰ।
ਰਿਹਾ ਨਾ ਕਿਧਰੇ ਸਹਿਜ-ਠਰੰਮਾ,
ਤੇਜ਼ ਹੋਈ ਰਫ਼ਤਾਰ।
ਪੱਠੇ ਕੁਤਰਨ ਵਾਲ਼ੀਆਂ ਮਸ਼ੀਨਾਂ,
ਕੱਢੀਆਂ ਘਰ ਤੋਂ ਬਾਹਰ।
ਰਹੇ ਜਵਾਨ ਨਾ ਪਹਿਲਾਂ ਵਰਗੇ,
ਨਾ ਉਹ ਮਿੱਤਰ-ਯਾਰ।
ਮਾਂ-ਬੋਲੀ ਦਾ ਰਿਹਾ ਨਾ ਏਥੇ,
ਓਹੋ ਜਿਹਾ ਸਤਿਕਾਰ।
ਬਾਬੂ ਬਣ ਗਏ ਸਾਰੇ ਲੋਕੀਂ,
ਵਿਰਲਾ ਹੈ ਸਰਦਾਰ।
ਭਟਕਣ ਦੇ ਵਿੱਚ ਫਿਰਦੇ ਸਾਰੇ,
ਜਾਪਣ ਖੱਜਲ-ਖੁਆਰ।
ਪੱਛਮ ਦੀ ਤਹਿਜ਼ੀਬ ਨੇ ਸਾਡਾ,
ਬਦਲ ਦਿੱਤਾ ਵਿਵਹਾਰ।
***
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਨੇੜੇ ਨੂਰਖੇੜੀਆਂ, ਪਟਿਆਲਾ-147002.