ਭੁੱਖ ਦਾ ਮਾਰਾ ਦਰ ਦਰ ਭਟਕੇਂ
ਸਭ ਨੂੰ ਆਖੇਂ ਰੱਜੇ ਕਿਉਂ?
ਕਿਰਤ ਕਰਦਾ ਸੈਂ ਹੱਥ ਖੁੱਲੇ ਸੀ
ਫਿਰ ਵੀ ਲੱਗਣ ਬੱਝੇ ਕਿਉਂ?
ਸੱਚ ਤੇਰਾ ਸੀ ਜੇ ਸਭ ਨੂੰ ਪਤਾ
ਫਿਰ ਵੀ ਝੂਠ ਤੋਂ ਭੱਜੇਂ ਕਿਉਂ?
ਜੇ ਡਰਦਾ ਸੈਂ ਤੂੰ ਕੰਡਿਆਂ ਤੋਂ ਵੀ
ਫਿਰ ਫੁੱਲਾਂ ਤੋਂ ਫੱਟ ਵੀ ਲੱਗੇ ਕਿਉਂ?
ਦਿਲ ਤੁੜਵਾ ਕੇ ਵੀ ਖੈਰਾਂ ਮੰਗੇ
ਜਖਮਾਂ ਦੀ ਮੱਲਮ ਫਿਰ ਲੱਭੇਂ ਕਿਉਂ?
ਸ਼ਾਂਤ ਸੀ ਕਦੇ ਸਮੁੰਦਰ ਵਰਗਾ
ਹੁਣ ਦਿਲ ਚੋਂ ਭਾਂਬੜ ਕੱਢੇਂ ਕਿਉਂ?
ਪਤਾ ਇਸ਼ਕ ਕਿਸੇ ਦੇ ਰਾਸ ਨਾ ਆਇਆ
ਹੁਣ ਕਿਸਮਤ ਸਹਾਰੇ ਛੱਡੇਂ ਕਿਉਂ?
ਕਦੇ ਮਰਦਾ ਸੈਂ ਰਿਸ਼ਤੇ ਟੁੱਟ ਨਾ ਜਾਵਣ
ਹੁਣ ਹੱਥੀਂ ਉਹਨਾਂ ਦੀ ਜੜ ਵੱਢੇਂ ਕਿਉਂ?
ਰਵਨਜੋਤ ਕੌਰ ਸਿੱਧੂ ਰਾਵੀ,
8283066125