ਅਸੀਂ ਗੀਤ ਮੁਹੱਬਤਾਂ ਦੇ ਗਾਵਾਂਗੇ,
ਕੋਈ ਛੇੜ ਸੁਰਾਂ ਦੀ ਤਾਰ ਆਉਣ ਦੇ,
ਅਸੀਂ ਕਰੂੰਬਲਾਂ ਬਣ ਫੁੱਟ ਆਵਾਂਗੇ,
ਥੋੜੀ ਬਹਾਰ ਆਉਣ ਦੇ,
ਅਸੀਂ ਵਿੱਚ ਮੁਸੀਬਤਾਂ ਨਹੀਂ ਘਬਰਾਂਵਾਂਗੇ,
ਭਾਵੇਂ ਲੱਖ-ਵਾਰ ਆਉਣ ਦੇ,
ਅਸੀਂ ਜ਼ਿੰਦਗੀ ਨੂੰ ਮਜਾ ਚਖਾਂਵਾਂਗੇ,
ਜਿੰਨੇ ਮਰਜ਼ੀ ਜਿੱਤ-ਹਾਰ ਆਉਣ ਦੇ,
ਅਸੀਂ ਤੱਤੀਆਂ ਹਵਾਵਾਂ ਨੂੰ ਠੱਲ ਪਾਵਾਂਗੇ,
ਕੋਈ ਬੁੱਲਾ ਠੰਡਾ-ਠਾਰ ਆਉਣ ਦੇ,
ਅਸੀਂ ਮਹਿਫਲ ਵੀ ਪੂਰੀ ਸਜਾਵਾਂਗੇ,
ਹੋ ਥੋੜਾ ਜਿਹਾ ਤਿਆਰ ਆਉਣ ਦੇ ****
🌹ਰਚਨਾ ਪਰਮਜੀਤ ਲਾਲੀ 🌹
☎️98962-44038☎️