ਉਮਰ ਨਿਆਣੀ, ਸਿਰ ਮੇਰੇ ਤੇ,
ਪੈ ਗਿਆ ਘਰ ਦਾ ਭਾਰ।
ਤੁਰ-ਫਿਰ ਵੇਚਾਂ ਗੁਬਾਰੇ,
ਲੈ ਲਓ : ਇੱਕ ਰੁਪਏ ਦੇ ਚਾਰ।
ਸਰਦੀ ਦੇ ਵਿੱਚ ਪੈਰੋਂ ਨੰਗੀ,
ਵੇਖ ਰਿਹਾ ਸੰਸਾਰ।
ਥੋੜ੍ਹੀ ਜਿਹੀ ਕਮਾਈ ਦੇ ਨਾਲ,
ਕਿਵੇਂ ਚੱਲੇ ਘਰ-ਬਾਰ।
ਜਿਹੜੇ ਹੱਥੀਂ ਕੰਮ ਨਾ ਕਰਦੇ,
ਦੁਨੀਆਂ ‘ਤੇ ਨੇ ਭਾਰ।
ਕਿਸੇ ਤੇ ਮੈਨੂੰ ਗਿਲਾ ਨਹੀਂ ਹੈ,
ਕਰਾਂ ਨਾ ਮੈਂ ਤਕਰਾਰ।
ਹੋਣੀ ਲਿਖੀ ਗਰੀਬਾਂ ਦੀ,
ਉਸ ਕੈਸੀ ਪਰਵਿਦਗਾਰ।
ਐਪਰ ਭੀਖ ਨਾ ਮੰਗਾਂ,
ਕਿਉਂਕਿ ਬੱਚੀ ਮੈਂ ਖ਼ੁੱਦਾਰ।

~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015.

