ਜਿਸ ਧਰਤੀ ਤੇ ਗੁਰੂ ਨਾਨਕ ਦੇ ਹੱਕ ਸੱਚ ਦਾ ਹੋਕਾ ਲਾਇਆ,
ਉਸੇ ਧਰਤੀ ਚੋਂ ਪੈਦਾ ਹੋਇਆ, ਮਾਂ ਗੁਜਰੀ ਦਾ ਜਾਇਆ,
ਜਿਸ ਧਰਤੀ ਤੇ ਗੁਰੂ ਤੇਗ ਬਹਾਦਰ,ਦੇ ਗਏ ਆਪਣੀ ਕੁਰਬਾਨੀ,
ਉਸ ਧਰਤੀ ਤੇ ਨਵੀਂਆਂ ਪੈੜਾਂ, ਪਾ ਗਏ ਪੁੱਤਰਾਂ ਦੇ ਦਾਨੀ,
ਜਿਸ ਧਰਤੀ ਤੇ ਬਾਜਾਂ ਤੇ ਨਾਲ,ਚਿੜੀਆਂ ਨੂੰ ਲੜਵਾਇਆ,
ਉਸ ਧਰਤੀ ਤੇ ਸਵਾ ਲੱਖ ਨਾਲ,ਇੱਕ-ਇੱਕ ਸਿੰਘ ਟਕਰਾਇਆ,
ਜਿਸ ਧਰਤੀ ਤੇ ਨਿੱਕੀਆਂ ਜਿੰਦਾ,ਕਰ ਗਈਆਂ ਵੱਡੇ ਸਾਕੇ,
ਉਸ ਧਰਤੀ ਨੂੰ ਸਭ ਤੋਂ ਕੀਮਤੀ,ਹਰ ਇਤਿਹਾਸਕਾਰ ਹੈ ਆਖੇ,
ਜਿਸ ਧਰਤੀ ਤੇ ਦਸ਼ਮੇਸ਼ ਪਿਤਾ ਨੇ,ਪੰਜ ਸੀਸ ਸੀ ਮੰਗੇ,
ਉਸ ਧਰਤੀ ਤੇ ਬੰਦਾ ਬਹਾਦਰ,ਰਿਹਾ ਖੜਕਾਉਂਦਾ ਖੰਡੇ,
ਇਸ ਧਰਤੀ ਨੂੰ ਸਿਜਦਾ ਕਰੀਏ,ਜੋ ਹੈ ਮਜ਼ਦੂਰ ਕਿਸਾਨਾਂ ਦੀ,
ਜੜ ਪੁੱਟੀਏ ਕੱਠੇ ਹੋ ਕੇ, ਆਜੋ ਹਾਕਮ ਬੇਈਮਾਨਾਂ ਦੀ,
ਆਜੋ ਹਾਕਮ ਬੇਈਮਾਨਾਂ ਦੀ……..
🌹ਰਚਨਾ ਪਰਮਜੀਤ ਲਾਲੀ 🌹
💥98962-44038💥

