ਛੱਡ ਕਿਲ੍ਹਾ ਆਨੰਦਪੁਰ ਦਾ, ਗੁਰੂ ਜਦ ਬਾਹਰ ਕਿਲ੍ਹੇ ਤੋਂ ਆਏ,
ਭੁੱਲ ਕਸਮਾਂ ਵਾਅਦਿਆਂ ਨੂੰ, ਨੇ ਮੁਗ਼ਲਾਂ ਡਾਹਢੇ ਜ਼ੁਲਮ ਕਮਾਏ,
ਵਿੱਚ ਹਫ਼ੜਾ ਦਫ਼ੜੀ ਦੇ-2,ਪੈ ਗਈ ਖਿੱਚਣੀ ਫ਼ੇਰ ਤਿਆਰੀ,
ਸਰਸਾ ਤੇ ਵਿਛੜ ਗਏ, ਜੰਗਲਾਂ ਵਿੱਚ ਭਟਕ ਰਹੇ,
ਛੋਟੇ ਪੁੱਤ ਤੇ ਮਾਤਾ ਪਿਆਰੀ,, ਸਰਸਾ ਤੇ ਵਿਛੜ ਗਏ,
ਮਖ਼ਮਲ ਤੇ ਸੌਣ ਵਾਲੇ਼, ਜਿਹੜੇ ਨਾ ਪੈਰ ਸੀ ਭੂੰਜੇ ਧਰਦੇ,
ਉਨ੍ਹਾਂ ਨਾਜ਼ੁਕ ਪੈਰਾਂ ਤੇ, ਕੰਡੇ ਨੇ ਪਏ ਜ਼ਖ਼ਮ ਅੱਜ ਕਰਦੇ,
ਦਾਦੀ ਅਤੇ ਪੋਤਿਆਂ ਤੇ-2, ਬਿਪਤਾ ਆਣ ਪਈ ਸੀ ਭਾਰੀ,
ਸਰਸਾ ਤੇ ਵਿਛੜ ਗਏ ਛੋਟੇ ਪੁੱਤ ਤੇ ਮਾਤਾ ਪਿਆਰੀ,
ਜੰਗਲਾਂ ਵਿੱਚ ਭਟਕ ਰਹੇ..……..।
ਰਾਤਾਂ ਭਟਕ ਸਿਆਲ਼ ਦੀਆਂ, ਫਿਰਦੇ ਜੰਗਲਾਂ ਦੇ ਵਿੱਚ ਭਾਉਂਦੇ,
ਥੱਕ ਹਾਰ ਮੁਸੀਬਤਾਂ ਤੋਂ, ਕੁਦਰਤੀ ਵੇਖ ਗੰਗੂ ਕੋਲ਼ ਆਉਂਦੇ,
ਝੱਟ ਹੋ ਬਦਨੀਅਤ ਗਿਆ-2, ਵੈਰੀ ਦੀ ਮੱਤ ਮਾਇਆ ਨੇ ਮਾਰੀ,
ਸਰਸਾ ਤੇ ਵਿਛੜ ਗਏ, ਜੰਗਲਾਂ ਵਿੱਚ ਭਟਕ ਰਹੇ
ਛੋਟੇ ਪੁੱਤ ਤੇ ਮਾਤਾ ਪਿਆਰੀ, ਸਰਸਾ ਤੇ ਵਿਛੜ……..।
ਲੱਖ ਬਹਿ ਸਮਝਾਇਆ ਸੀ, ਵੈਰੀ ਨੇ ਇੱਕ ਨਾ ਮਾਂ ਦੀ ਮੰਨੀ,
ਸੱਦ ਲਿਆ ਸਿਪਾਹੀਆਂ ਨੂੰ,ਗੰਗੂ ਦੀ ਜਦੋਂ ਪੇਸ਼ ਨਾ ਚੱਲੀ,
ਹੰਸਾਂ ਦੇ ਜੋੜਿਆਂ ਨੂੰ,ਪਾ ਤੇ ਹੋਰ ਮਾਮਲੇ ਭਾਰੀ,
ਸਰਸਾ ਤੇ ਵਿਛੜ ਗਏ, ਜੰਗਲਾਂ ਵਿੱਚ ਭਟਕ ਰਹੇ,
ਛੋਟੇ ਪੁੱਤ ਤੇ ਮਾਤਾ ਪਿਆਰੀ, ਸਰਸਾ ਤੇ ਵਿਛੜ ਗਏ……।
ਕਰ ਕੈਦ ਸਿਪਾਹੀਆਂ ਨੇ,ਲਾਲਾਂ ਨੂੰ ਸੂਬੇ ਕੋਲ਼ ਫੜਾਤਾ,
ਜਿੱਥੇ ਕੋਮਲ ਜਾਨਾਂ ਨੂੰ, ਭੁੱਖੇ ਰਹਿਣ ਦਾ ਹੁਕਮ ਸੁਣਾਤਾ,
ਪਰ ਮੋਤੀ ਮਹਿਰੇ ਤੋਂ-2, ਲਾਲਾਂ ਦੀ ਭੁੱਖ ਨਾ ਗਈ ਸਹਾਰੀ,
ਸਰਸਾ ਤੇ ਵਿਛੜ ਗਏ, ਜੰਗਲਾਂ ਵਿੱਚ ਭਟਕ ਰਹੇ,
ਛੋਟੇ ਪੁੱਤ ਤੇ ਮਾਤਾ ਪਿਆਰੀ, ਸਰਸਾ ਤੇ ਵਿਛੜ ਗਏ……।
ਧਾਲੀਵਾਲ ਦੋ ਬਾਲ ਨਿੱਕੇ, ਜਿੰਦੜੀ ਕੌਮ ਦੇ ਲੇਖੇ ਲਾ ਗਏ,
ਦਾਦੀ ਨਾਲ਼ ਪੋਤਿਆਂ ਦੇ, ਸੀ ਰਣਬੀਰ ਸ਼ਹੀਦੀ ਪਾ ਗਏ,
ਖ਼ੁਦ ਜਾਨਾਂ ਵਾਰ ਗਏ -2,ਕਰਗੇ ਪੰਥ ਦੀ ਸ਼ਾਨ ਨਿਆਰੀ,
ਸਰਸਾ ਤੇ ਵਿਛੜ ਗਏ, ਜੰਗਲਾਂ ਵਿੱਚ ਭਟਕ ਰਹੇ,
ਛੋਟੇ ਪੁੱਤ ਤੇ ਮਾਤਾ ਪਿਆਰੀ, ਸਰਸਾ ਤੇ ਵਿਛੜ ਗਏ…..।

ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ
ਸੰਗਰੂਰ 9872299613

