ਮੁੱਛਾਂ ਫੁਟੀਆ ਨੇ, ਅੱਖਾਂ ਵਿੱਚ ਜਲਾਲ ਏੰ,
ਬਾਬਾ ਅਜੀਤ ਸਿੰਘ, ਗੋਬਿੰਦ ਦਾ ਲਾਲ ਏ।
ਡੋਲੇ ਫਰਕਦੇ ਨੇ, ਵੈਰੀ ਧੜਕਦੇ ਨੇ,
ਬਣ ਤੁਰਿਆ ਉਹ ਐਸਾ ਭੁਚਾਲ ਏ।
ਤੇਗ ਲਿਸ਼ਕਦੀ ਏ, ਫੌਜ ਖਿਸਕਦੀ ਏ,
ਐਸਾ ਅਜੀਤ ਸਿੰਘ ਦਾ ਵੱਡਾ ਜਲਾਲ ਏ।
ਵੈਰੀ ਥਿਰਕਦੇ ਨੇ, ਖੜੇ ਬਿਲਕਦੇ ਨੇ,
ਐਸਾ ਯੋਧੇ ਦਾ ਵੱਡਾ ਵਾਰ ਏ।
ਆਹੂ ਲਾਹੀ ਜਾਵੇ, ਵੈਰੀ ਮੁਕਾਈ ਜਾਵੇ,
ਸੁੱਟਿਆ ਲੋਥਾਂ ਦਾ ਵੱਡਾ ਭਾਰ ਏ,
ਮੁੜ ਉੱਠਦਾ ਨੀ, ਸਿਰ ਚੁਁਕਦਾ ਨੀ।
ਐਸਾ ਅਜੀਤ ਸਿੰਘ ਦਾ ਵੱਡਾ ਵਾਰ ਏ,
ਵੈਰੀ ਕੰਬੀ ਜਾਵੇ,ਨਾਲੇ ਹੰਭੀ ਜਾਵੇ।
ਇਸ ਸੂਰਮੇ ਦੀ ਨਾ ਕੋਈ ਸਾਰ ਏ,
ਤੇਗ ਫਤਿਹ ਕੀਤੀ, ਕੀ ਜਾਲਮ ਉੱਤੇ ਬੀਤੀ।
ਉਹ ਦੱਸ ਨਾ ਸਕੇ ਕੀ ਆਪਣਾ ਹਾਲ ਏ,
ਧੋਖਾ ਕਰ ਦਿੱਤਾ, ਵਾਰ ਪਿੱਠ ਤੇ ਕਰ ਦਿੱਤਾ।
ਕੀਤਾ ਜਾਲਮਾਂ ਲਹੂ ਲੁਹਾਣ ਏ,
ਸ਼ਰੀਰ ਬਿੰਨ ਦਿੱਤਾ ਰੋਮ-ਰੋਮ ਚਿਣ ਦਿੱਤਾ।
ਫਿਰ ਵੀ ਬਣਿਆ ਬੇਕਾਮਾਲ ਏ,
ਸ਼ਹੀਦੀ ਪਾ ਗਿਆ, ਅੰਬਰ ਹਿਲਾ ਗਿਆ।
ਐਸੀ ਸੂਰਮੇ ਨੇ ਕੀਤੀ ਕਮਾਲ ਏ,
ਜਿੱਤਿਆ ਉਹ ਜਾਵੇ ਨਾ, ਮੌਤ ਡਰਾਵੇ ਨਾ। ਐਸਾ ਅਜੀਤ ਸਿੰਘ ਗੁਰੂ ਦਾ ਲਾਲ ਏ,
ਨਾ ਜਿੱਤਿਆ ਗਿਆ ਹਾਂ ਤਾਂ ਅਜੀਤ ਏ।
ਐਸ.ਪੀ ਕੀ ਲਿਖੇਂਗਾ ਉਹ ਐਡਾ ਵੱਡਾ ਗੀਤ ਏ।
ਸਤਿੰਦਰਪਾਲ ਸਿੰਘ
ਲੈਕਚਰਾਰ ਫਿਜਿਕਸ
ਸੰਪਰਕ: 98880 45355

