ਜਿੱਥੇ ਚਲੇ ਨਾ ਆਪਦੀ ਮਰਜੀ, ਉੱਤੋਂ ਲੋਹੜੇ ਦੀ ਹੋਵੇ ਸਰਦੀ
ਕਾਲੀ ਬੋਲੀ ਰਾਤ ਸਤਾਵੇ,ਹੱਥ ਮਾਰਿਆ ਕੁਝ ਨਜ਼ਰ ਨਾ ਆਵੇ
ਕੈਦ ਕਰਤੇ ਪਾਪੀਆ ਵੇ ਦਸ਼ਮੇਸ਼ ਦੇ ਰਾਜ ਦੁਲਾਰੇ
ਸੁਣ ਲੈ ਖਾਨ ਵਜੀਦਿਆ ਤੂੰ ਕੀਤੀ ਨਾ ਗੱਲ ਚੰਗੀ
ਠੰਡੇ ਬੁਰਜ ‘ਚ ਬੈਠੀ ਮਾਤਾ ਭਲਾ ਸਰਬੱਤ ਦਾ ਜਾਵੇ ਮੰਗੀ
ਕੀ ਵਿਗਾੜਿਆ ਮਜ਼ਲੂਮਾਂ ਨੇ ਮੱਥਾ ਗੁਰੂ ਸਾਹਿਬ ਨਾਲ ਲਾਉਂਦਾ
ਜੇ ਗੱਲ ਘਟੀਆ ਕਰਨੀ ਸੀ ਬਰਾਬਰ ਦੇ ਨਾਲ ਹੱਥ ਮਿਲਾਉਂਦ ਸਿਕਿਓਰਟੀ ਫੌਜਾਂ ਦਾ ਐਵੇਂ ਫੋਕਾ ਹੀ ਰੋਹਬ ਦਿਖਾਉਂਦਾ
ਆਜ਼ਾਦ ਰੱਖ ਬੱਚਿਆਂ ਨੂੰ ਕਿਉਂ ਬਣਾਈ ਬੈਠਾ ਬੰਦੀ
ਠੰਡੇ ਬੁਰਜ ‘ਚ ਬੈਠੀ ਮਾਤਾ ਭਲਾ ਸਰਬੱਤ ਦਾ ਜਾਵੇ ਮੰਗੀ
ਪੌਣ ਠੰਡੀ ਠੰਡੀ ਚੱਲੇ, ਸੁਨੇਹਾ ਗੋਬਿੰਦ ਦੇ ਵੱਲ ਘੱਲੇ
ਪਾਪੀ ਵਜੀਦੇ ਨੇ ਬਿਠਾ ਦਿੱਤੇ ਠੰਡੇ ਬੁਰਜ ‘ਚ ਥੱਲੇ
ਮੁਰਜਮਾ ਵਾਂਗ ਵਿਹਾਰ ਬੱਚਿਆਂ ਨਾਲ ਚੱਲੇ
ਪਾਜ ਉਧੜ ਗਿਆ ਵਜੀਦੇ ਦਾ ਸਾਰੀ ਗੱਲ ਹੋ ਗਈ ਨੰਗੀ
ਠੰਡੇ ਬੁਰਜ ‘ਚ ਬੈਠੀ ਮਾਤਾ ਭਲਾ ਸਰਬੱਤ ਦਾ ਜਾਵੇ ਮੰਗੀ
ਤੈਥੋਂ ਝੁਕਣ ਵਾਲੇ ਨਹੀਓ ਪਾਪੀਆ ਗੁਜਰੀ ਦੇ ਰਾਜ ਦੁਲਾਰੇ
ਖੂਨ ਗੋਬਿੰਦ ਦਾ ਇਹਨਾਂ ਦੀਆਂ ਰਗਾਂ ਚ ਪਾ ਦੇਣਗੇ ਖਿਲਾਰੇ
ਈਨ ਕਿਸੇ ਦੀ ਮੰਨਦੇ ਨਾ ਤੇਗ ਬਹਾਦਰ ਦੇ ਪੋਤਰੇ ਪਿਆਰੇ
ਇਤਿਹਾਸ ਲਿਖਣਾ ਮੋਮਨਾਬਾਦੀ ਨੇ ਕਰੇ ਨਾ ਗੱਲ ਮੰਦੀ ਚੰਗੀ
ਠੰਡੇ ਬੁਰਜ ‘ਚ ਬੈਠੀ ਮਾਤਾ ਭਲਾ ਸਰਬੱਤ ਦਾ ਜਾਵੇ ਮੰਗੀ
-ਬਲਵਿੰਦਰ ਸਿੰਘ ਮੋਮਨਾਬਾਦ
ਪਿੰਡ ਮੋੋੋਮਨਾਬਾਦ (ਮਲੇਰਕੋਟਲਾ)
ਸੰਪਰਕ 87280-76174
