ਮੇਰੇ ਘਰ ਦੀ ਛੱਤ ਦੇ ਉੱਤੇ, ਬੈਠਾ ਹੈ ਇੱਕ ਤੋਤਾ।
ਅੰਤਰ-ਧਿਆਨ ਹੋਇਆ ਹੈ ਏਦਾਂ, ਜੀਕਰ ਕੋਈ ਸਰੋਤਾ।
ਵਿੱਚ-ਵਿੱਚ ਅੱਖਾਂ ਖੋਲ੍ਹ-ਖੋਲ੍ਹ ਕੇ, ਵੇਖੇ ਘਰ ਦੇ ਜੀਆਂ।
ਬੱਚੇ ‘ਕੱਠੇ ਹੋ ਕੇ ਆਏ, ਆਖਣ : ਮਿੱਠੂ ਮੀਆਂ’।
ਹਰੇ ਰੰਗ ਦਾ ਜਿਸਮ ਓਸਦਾ, ਚੁੰਝ ਲਾਲ ਹੈ ਤਿੱਖੀ।
ਕੋਈ ਭਾਸ਼ਾ ਬੋਲੋ ਉਹਨੂੰ, ਉਹੀਓ ਉਹਨੇ ਸਿੱਖੀ।
ਲੰਮੀ ਪੂਛ ਤੇ ਗਲ਼ ਵਿੱਚ ਗਾਨੀ, ਪੰਛੀ ਕਿੰਨਾ ਸੋਹਣਾ।
ਮਿੱਠੀ, ਪਿਆਰੀ ‘ਵਾਜ ਕੱਢੇ ਜਦ, ਲੱਗਦਾ ਹੈ ਮਨਮੋਹਣਾ।
‘ਲੋਪ ਹੋਈ ਨੇ ਜਾਂਦੇ ਪੰਛੀ, ਤੋਤੇ, ਕਾਂ ਤੇ ਚਿੜੀਆਂ।
ਵਿਗੜ ਜਾਊ ਸੰਤੁਲਨ ਇਹ ਸਾਰਾ, ਰਹੀਆਂ ਨਾ ਜੇ ਕੁੜੀਆਂ।
ਜੰਗਲ, ਰੁੱਖ ਬਚਾਈਏ ਰਲ਼ ਕੇ, ਧਰਤੀ, ਪੌਣ ਤੇ ਪਾਣੀ।
ਪ੍ਰਕਿਰਤੀ ਤੇ ਪੰਛੀ ਵੀ ਹਨ, ਸਾਡੇ ਸਭ ਦੇ ਹਾਣੀ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015.

