ਬੁਰਜ ‘ਚ ਕੈਦ ਢਿੱਡੋ ਭੁੱਖੇ ਰੂਹੋਂ ਰੱਜੇ ਸੀ।
ਉਮਰਾਂ ਸੀ ਛੋਟੀਆਂ ਇਰਾਦੇ ਬੜੇ ਵੱਡੇ ਸੀ।
ਦਾਦੀ ਦੀ ਸੀ ਗੋਦ,ਕਮਾਲ ਸੁੱਚੇ ਪਾਣੀ ਦਾ,
ਝੁਕੇ ਨਾ ਝੁਕਾਏ ਸਭ ਆਸਰਾ ਸੀ ਬਾਣੀ ਦਾ।
ਖੇਡਣ ਦੀਆਂ ਉਮਰਾਂ ‘ਚ ਅਨੋਖੇ ਖੇਲ ਖੇਡਗੇ।
ਹਕੂਮਤ ਹੈਰਾਨ ਹੋਈ ਗੱਲ ਫ਼ਤਹਿ ‘ਚ ਨਬੇੜਗੇ।
ਸਕਿਆ ਨਾ ਮੋਹ ਉਹਨਾਂ ਮੋਹ ਮਾਇਆ ਰਾਣੀ ਦਾ,
ਝੁਕੇ ਨਾ ਝੁਕਾਏ ਸਭ ਆਸਾਰਾ ਸੀ ਬਾਣੀ ਦਾ।
ਔਰੰਗੇ ਦੀ ਔਕਾਤ ਸੀ ਜੋ ਕਹਿਰ ਕਮਾ ਗਿਆ।
ਭਰੇ ਦਰਬਾਰ ਵਿੱਚ ਉਹ ਹੁਕਮ ਸੁਣਾ ਗਿਆ।
ਸ਼ੁਰੂ ਕਰੋ ਛੇਤੀ ਕੰਮ ਨੀਹਾਂ ‘ਚ ਚਿਣਾਈ ਦਾ,
ਝੁਕੇ ਨਾ ਝੁਕਾਏ ਸਭ ਆਸਾਰਾ ਸੀ ਬਾਣੀ ਦਾ।
ਸੁਖਚੈਨ ਸਿੰਹਾਂ ਗੁੜ੍ਹਤੀ ‘ਚ ਜਿੱਥੇ ਮਿਲੀਆਂ ਬਗਾਵਤਾਂ।
ਸਿੱਖੀ ਦੀ ਕਮਾਈ ਉੱਥੇ ਹੋਣ ਅੰਤ ਨੂੰ ਸ਼ਹਾਦਤਾਂ।
ਮੌਤ ਤੇ ਜੈਕਾਰੇ ਲਾਕੇ ਕਹਿਗੇ ਇੰਝ ਜ਼ਿੰਦਗੀ ਨੂੰ ਮਾਣੀ ਦਾ,
ਝੁਕੇ ਨਾ ਝੁਕਾਏ ਸਭ ਆਸਾਰਾ ਸੀ ਬਾਣੀ ਦਾ।
ਗੀਤਕਾਰ – ਸੁਖਚੈਨ ਸਿੰਘ ਕੁਰੜ
9463551814