ਠੰਡਾ-ਠਾਰ—ਠੰਡਾ ਬੁਰਜ—ਸਰਹਿੰਦ ਦਾ
ਜਿੱਥੇ, ਚੱਲਦੀਆਂ ਸੀ ਸਦਾ ਸੀਤ ਹਵਾਵਾਂ,
ਦਾਦੀ-ਪੋਤਿਆਂ ਨੂੰ, ਰੱਖਿਆ ਬੰਦ ਕਰਕੇ
ਸੁਣਾ ਦਿੱਤੀਆਂ ਸੀ——-ਸਖ਼ਤ ਸਜ਼ਾਵਾਂ,
ਚੇਤੇ ਕਰਕੇ ਹੁਣ ਵੀ—ਕਾਬਾਂ ਛਿੜ ਜਾਂਦਾ
ਜਦੋ ਆ ਜਾਵਾਂ, ਉਹਨਾਂ ਦੇ ,ਚ ਖਿਆਲਾਂ
ਅੱਖ—ਅੱਜ ਵੀ, ਮੇਰੀ—ਭਰ ਜਾਂਦੀ
ਜਦੋ ਸੋਚਾਂ—ਕੀ ਬੀਤੀ ਹੋਣੀ ਨਾਲ ਲਾਲਾਂ,
ਪਲੰਘ-ਨਿਵਾਰੀ, ਬਿਸਤਰ, ਮਖ਼ਮਲਾਂ ਦੇ
ਅਨੰਦਪੁਰ ਮਹਿਲਾਂ ਦੇ ਵਿੱਚ ਜੋ—ਸੋਂਦੇ ਸੀ
ਹੁਣ ਇਹ ਸੋਚ ਕੇ ਵੀ, ਦਿਲ ਫਟਦਾ ਜਾਵੇ,
ਜਦੋ, ਲਗਾਉਣੇ ਪਏ ਹੋਣੇ ਆਸਣ ਭੁੰਜੇ ਸੀ
ਠੰਡੀ ਧਰਤ ਤੇ, ਕਿਜ, ਰਾਤ ਲੰਘਾਈ ਹੋਣੀ
ਦਾਦੀ, ਪੋਤਿਆਂ ਨੇ ਵਿੱਚ ਕਿਹੜਿਆਂ ਹਾਲਾਂ
ਅੱਖ—ਅੱਜ ਵੀ, ਮੇਰੀ—ਭਰ ਜਾਂਦੀ
ਜਦੋ ਸੋਚਾਂ, ਕੀ ਬੀਤੀ ਹੋਣੀ, ਨਾਲ ਲਾਲਾਂ,
ਕੁੱਛੜ ਚੁੱਕ-ਚੁੱਕ ਮਾਪਿਆਂ ਜੋ ਖਿੰਡਾਏ ਹੋਣੇ
ਜੰਗਲ ਵੇਲਿਆਂ ਚੋ, ਕਿੰਜ ਤੁਰਕੇ ਆਏ ਹੋਣੇ
ਵਿੱਛੜ-ਕੱਲੇ ਰਹਿ ਗਏ ਸੀ ਪਰਿਵਾਰ ਨਾਲ਼ੋਂ
ਫਿਰ ਮਾਤਾ ਪਿਤਾ ਦੇ ਖ਼ਿਆਲ ਵੀ ਆਏ ਹੋਣੇ,
ਤਨ ਥੱਕ ਕੇ ਚੂਰ, ਪੈਰ ਸੁੱਜ, ਲਾਲ ਹੋਏ ਹੋਣੇ
ਦਾਦੀ ਤੋ ਵੇਖ ਨਾ ਹੋਇਆ ਹੋਣਾ ਹਾਲ ਲਾਲ਼ਾਂ
ਅੱਖ—ਅੱਜ ਵੀ—-ਮੇਰੀ—ਭਰ ਜਾਂਦੀ
ਜਦੋ, ਸੋਚਾਂ—-ਕੀ ਬੀਤੀ ਹੋਣੀ, ਨਾਲ ਲਾਲਾਂ,
ਨਿੱਕੀਆਂ ਜਿੰਦਾਂ, ਕਰ ਗਈਆਂ—ਵੱਡੇ ਸਾਕੇ
ਐਨਾਂ ਕਹਿਰ, ਨਾ ਜੱਗ ਤੇ ਨਾ ਹੋਇਆ ਹੋਣਾ,
ਅਣਭੋਲ ਫੁੱਲਾਂ ਨੇ,ਕੋਮਲ ਜਿਹੀਆਂ ਜਿੰਦਾਂ ਤੇ
ਪਤਾ ਨੀ ਕਿਵੇਂ ਦਰਦ ਪੀੜਾ ਹੰਢਾਇਆ ਹੋਣਾ,
ਦਾਦੀ ਦੀ ਗੋਦ ਚੋ ਧੂਹ, ਫੜ ਨੀਂਹਾਂ ,ਚ ਖੜਾਏ
ਰਤਾ ਤਰਸ ਨਾ ਆਇਆ, ਮਨ ਵਿੱਚ, ਚੰਡਾਲਾਂ
ਅੱਖ—ਅੱਜ ਵੀ——ਮੇਰੀ—ਭਰ ਜਾਂਦੀ
ਜਦੋ——ਸੋਚਾਂ,ਕੀ ਬੀਤੀ ਹੋਣੀ—ਨਾਲ ਲਾਲਾਂ,
ਦੀਪ ਰੱਤੀ 🙏
🙏🌷🙏