ਹਾਂ ਮਿੱਤਰਾ ਕੀ ਕਰਦਾ ਵਿਹਲਾ ਤੇਰਾ ਗਿਆਨ ਵਧਾਮਾਂ,
ਕਿੰਨਾ ਇਤਿਹਾਸਿਕ ਪਿੰਡ ਹੈ ਮੇਰਾ ਤੈਨੂੰ ਅੱਜ ਸੁਣਾਮਾਂ |
ਬੋਲ ਕਿਹੜੇ ਪਾਸਿਓਂ ਵੜਨਾਂ ਕੋਈ ਨਾ ਰਸਤਾ ਖੋਟਾ,
ਤੰਦੇ ਬੱਧੇ ਕਨਿਓ ਆਉਂਦੇ ਦਿਸਦਾ ਝੱਲੀਆਂ ਵਾਲਾ ਬਰੋਟਾ |
ਸੋਹੀਆਂ ਵਾਲੇ ਪਾਸਿਓਂ ਪਹੇ ਕੱਚੇ ਕੱਚੇ ਤੂੰ ਆਈਂ,
ਦਾਉ ਆਲੇ ਬਾਬੇ ਮੱਥਾ ਟੇਕੀਂ ਤੇ ਪ੍ਰਸਾਦਾ ਬੈਠ ਗੁਰੂ ਘਰ ਖਾਈਂ |
ਭੂਮਸੀ ਵਾਲੇ ਪਾਸਿਓਂ ਵੀ ਕਿਤੇ ਐਮੇ ਹੀ ਨਾ ਵੜ ਜਾਈਂ,
ਹਾਜ਼ਰੀ ਲਵਾਈ ਬਾਬੇ ਸਿੱਧ ਨਾਲੇ ਮਿੱਟੀ ਦੇਵੀ ਦਾਸ ਕੱਢ ਆਈਂ |
ਸ਼ਿਵਗੜ੍ਹ ਤੋਂ ਆਉਂਦੇ ਤੈਨੂੰ ਥੋੜ੍ਹਾ ਪੈ ਜਾਊ ਲੰਬਾ ਘੇਰਾ,
ਬੜਾ ਇਤਿਹਾਸਿਕ ਮੇਲਾ ਲੱਗਦਾ ਬਾਬਾ ਗੁੱਗਾ ਮਾੜੀ ਦਾ ਡੇਰਾ |
500 ਸਾਲ ਪੁਰਾਣਾ ਰਾਜਾ ਬਿਰਧਨੰਦ ਨੇ ਪਿੰਡ ਵਸਾਇਆ,
ਰਾਜਾ ਜਸਵੰਤ ਸਿੰਘ ਨੇ ਵੀ ਧੀ ਲਾਡਲੀ ਨੂੰ ਇਸੇ ਪਿੰਡ ਵਿਆਇਆ |
ਮੰਗ ਲਾਡਲੀ ਦੀ ਨੂੰ ਬਾਪੂ ਨੇ ਸੀ ਸਿਰ ਮੱਥੇ ਤੇ ਲਾਇਆ,
ਚੜ੍ਹ ਜਿੱਥੋਂ ਦਿਸੇ ਬਾਪੂ ਦਾ ਨਾਭਾ ਐਡਾ ਉੱਚਾ ਬੁਰਜ ਬਣਾਇਆ |
ਦੰਦਰਾਲੇ ਵਾਲੇ ਪਾਸਿਓਂ ਆਉਂਦੇ ਮੇਰੇ ਦਿਮਾਕ ਚ ਆਇਆ,
ਕਿ ਰੋੜਾ ਪੱਸਾ ਪਿੰਡ ਤੋਂ ਆ ਮਾਤਾ ਸਰਦਾਰ ਕੌਰ ਸਿੰਘ ਸੀ ਡੇਰਾ ਲਾਇਆ |
ਜ਼ਿਲ੍ਹੇ ਪਟਿਆਲੇ ਦੇ ਪਿੰਡ ਅਖੀਰਲੇ ਇੰਝ ਵੱਖਰੀ ਪਹਿਚਾਣ ਬਣਾਈ,
ਭਾਈ ਮਾਈ ਸਾਹਿਬ ਨੇ ਵੀ ਲੜਦੇ ਲੜਦੇ ਇਥੇ ਸ਼ਹੀਦੀ ਪਾਈ |

✍🏽ਚੇਤਨ ਬਿਰਧਨੋ (9417558971)