ਭਰੀ ਪਿਆਲੀ ਇਸ਼ਕ ਦੀ, ਫੇਰ ਨਾ ਮਿਟੇ ਪਿਆਸ,
ਜਿਸਮ ਮੇਰੇ ਨੂੰ ਨੋਚਦੇ,ਜਿਉਂ ਗਿਰਝਾਂ ਚੂੰਡਣ ਮਾਸ,
ਮੇਰੀ ਵਿੱਚ ਹਨੇਰੇ ਜ਼ਿੰਦਗੀ,ਨਾ ਨਜ਼ਰ ਪਵੇ ਪ੍ਰਭਾਤ,
ਸਾਡੀ ਝੋਲੀ ਦੇ ਵਿੱਚ ਬਿਰਹੜਾ,ਦੁੱਖਾਂ ਭਰੀ ਸੌਗ਼ਾਤ,
ਅਸੀਂ ਨੈਣਾਂ ਆਖੇ ਲੱਗ ਕੇ,ਪਾ ਬੈਠੇ ਇਸ਼ਕ ਦੀ ਬਾਤ
ਸਾਡੇ ਕੋਰੇ ਕਾਗਜ਼ ਇਸ਼ਕ ਦੇ,ਨਾ ਕੋਈ ਕਲਮ ਦਵਾਤ,
ਅਸੀਂ ਫ਼ਰਿਸ਼ਤੇ ਅਮਨ ਦੇ, ਉਹ ਲਾ-ਲਾ ਬੈਠਣ ਘਾਤ,
ਇੱਥੇ ਲੋਕ ਸੌਦਾਗਰ ਜਿਸਮ ਦੇ, ‘ਤੇ ਰੱਖਦੇ ਕੁੱਤੇ ਝਾਕ,
ਬੜੇ ਔਖੇ ਪੈਂਡੇ ਇਸ਼ਕ ਦੇ, ਕੋਈ ਜਿਵੇਂ ਕੁਲੈਹਣੀ ਰਾਤ ,
ਮੇਰੇ ਹੱਡ ਚੰਮ ਨੂੰ ਲੋਚਦੇ, ਨਾਲ਼ੇ ਕਹਿਣ ਮੈਨੂੰ ਕਮਜ਼ਾਤ,
ਸਾਡੇ ਹੱਕ ਮਾਰ ਕੇ ਖਾ ਗਏ, ਜਦੋਂ ਮੰਗੀਏ ਦੇਣ ਖ਼ੈਰਾਤ,
ਤੈਨੂੰ ਪ੍ਰਿੰਸ ਨਿਮਾਣਿਆ ਕੀ ਕਹਾਂ, ਹਾਂ ਔਰਤ ਨਹੀਂ ਸੁਕਰਾਤ ,
ਰਣਬੀਰ ਸਿੰਘ ਪ੍ਰਿੰਸ
37/1 ਆਫ਼ਿਸਰ ਕਾਲੋਨੀ
ਸੰਗਰੂਰ 148001
9872299613