ਅਕਾਲ ਉਸਤਤਿ।।
ਕੀ ਹੋਇਆ ਤੂੰ ਆਪਣੀਆਂ ਦੋਨਾਂ ਅੱਖਾਂ ਨੂੰ ਬੰਦ ਕਰ ਲਿਆ ਹੈ। ਅੱਖਾਂ ਬੰਦ ਕਰ ਲਈਆਂ ਹਨ ਪਰ ਧਿਆਨ ਵਿਚ ਪਰਮਾਤਮਾ ਨਹੀਂ। ਜਿਵੇਂ ਬਗਲੇ ਦੇ ਨੇਤਰ ਬੰਦ ਹਨ। ਪਰ ਉਸ ਦਾ ਧਿਆਨ ਆਪਣੇ ਸ਼ਿਕਾਰ ਵਿਚ ਹੈ ਇਵੇਂ ਹੀ ਅੱਖਾਂ ਤੇਰੀਆਂ ਵੀ ਬੰਦ ਹਨ। ਪਰ ਧਿਆਨ ਵਿਚ ਪਰਮਾਤਮਾ ਨਹੀਂ। ਤੇਰੇ ਧਿਆਨ ਵਿਚ ਵਾਸ਼ਨਾ ਚੱਲ ਰਹੀ ਹੈ।
ਸੰਗਤ ਵਿਚ ਨੇਤਰ ਬੰਦ ਕਰ ਕੇ ਨਹੀਂ ਬੈਠਣਾ ਚਾਹੀਦਾ। ਨੇਤਰ ਬੰਦ ਕਰਨ ਦੀ ਜਾਂ ਖੋਲ੍ਹਣ ਦੀ ਗੱਲ ਨਹੀਂ ਹੈ। ਸਗੋਂ ਮੂੰਹ ਖੋਲ੍ਹਣ ਦੀ ਜਾਂ ਚੁੱਪ ਕਰਨ ਦੀ ਗੱਲ ਹੈ। ਪਰ ਜੇ ਅਸੀਂ ਇਕ ਤੁੱਕ ਨੂੰ ਹਰ ਥਾਂ ਤੇ ਢੁਕਾਵਾਗੇ ਤਾਂ ਉਸ ਦੇ ਸਹੀ ਅਰਥ ਨਹੀਂ ਹੋਣਗੇ।
ਅਸੀਂ ਜਦੋਂ ਅੱਖਾਂ ਬੰਦ ਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਸਚਾਈ ਹੈ ਕਿ ਜਿੰਨੀ ਦੇਰ ਤੱਕ ਆਦਮੀ ਨੇਤਰ ਬੰਦ ਨਹੀਂ ਕਰਦਾ। ਉੱਨੀ ਦੇਰ ਤੱਕ ਉਹ ਅੰਤਰਮੁਖੀ ਨਹੀਂ ਹੋ ਸਕੇਗਾ। ਅੱਖਾਂ ਬੰਦ ਕਰਕੇ ਵੀ ਇਨਸਾਨ ਦੇਖਦਾ ਹੈ। ਉਹ ਕਿਵੇਂ ਦੇ ਸਾਡੀਆਂ ਅੱਖਾਂ ਨੇ ਦੇਖਿਆ ਹੈ। ਉਹ ਕਿਤੇ ਵੀ ਗਿਆ ਨਹੀਂ। ਉਹ ਸਾਰਾ ਕੁਝ ਸਾਡੇ ਅੰਦਰ ਹੈ। ਜਿਵੇਂ ਅਜ ਕੋਈ ਕੈਮਰੇ ਨਾਲ ਫਿਲਮ ਬਣਾ ਲੈਂਦਾ ਹੈ। ਕੋਈ ਕੈਮਰੇ ਨਾਲ ਫੋਟੋ ਖਿੱਚ ਲੈਂਦਾ ਹੈ। ਇਵੇਂ ਬਟਨ ਦਬਾਉ ਤਾਂ ਉਹ ਇਕੋ ਦਮ ਸਕਰੀਨ ਤੇ ਫੋਟੋ ਆ ਜਾਵੇਗੀ। ਅੱਖਾਂ ਵੀ ਤਾਂ ਕੈਮਰਾ ਹਨ। ਜੋਂ ਕੁਝ ਦੇਖਦੀਆਂ ਹਨ। ਉਹ ਅੰਦਰ ਮਨ ਵਿਚ ਸਟੋਰ ਕਰੀਂ ਜਾਂਦੀਆਂ ਹਨ। ਜਦੋਂ ਨੇਤਰ ਬੰਦ ਕਰਦੇ ਹਾਂ ਤਾਂ ਸਚਾਈ ਇਹ ਹੈ ਕਿ ਸਾਰੀਆਂ ਫੋਟੋਆਂ ਅੱਖਾਂ ਬੰਦ ਹੋਣ ਦੇ ਬਾਵਜੂਦ ਵੀ ਦਿਸੀ ਜਾਂਦੀਆਂ ਹਨ। ਜਿੰਨੀ ਦੇਰ ਤੱਕ ਅਸੀਂ ਨੇਤਰ ਬੰਦ ਕਰਕੇ ਅੰਤਰਮੁਖੀ ਨਹੀਂ ਹੋਵਾਂਗੇ ਉੱਨੀ ਦੇਰ ਤੱਕ ਅੰਦਰ ਦੀ ਪੜਚੋਲ ਵੀ ਨਹੀਂ ਹੋ ਸਕੇਗੀ।
ਇਥੇ ਨੇਤਰ ਬੰਦ ਕਰਕੇ ਉਸ ਪਾਖੰਡ ਕੀਤਾ ਹੈ ਕਿ ਆਦਮੀ ਦਿਖਾਵੇ ਮਾਤਰ ਆਪਣੇ ਨੇਤਰ ਇਸ ਤਰ੍ਹਾਂ ਬੰਦ ਕਰ ਲਵੇ ਲੋਕ ਕਹਿਣ ਕਿ ਇਹ ਬੜਾ ਪਿਆਰਾ ਭਗਤ ਹੈ। ਦੁਨੀਆਂ ਤੇ ਪ੍ਰਭਾਵ ਪਾਉਣ ਲਈ ਕੇਵਲ ਨੇਤਰ ਬੰਦ ਕਰਦੇ ਹਨ। ਪਾਖੰਡ ਵਿਚ ਆ ਕੇ ਨੇਤਰ ਬੰਦ ਕਦੀ ਵੀ ਪ੍ਰਵਾਨ ਨਹੀਂ ਹੈ। ਆਪਣੇ ਅੰਦਰ ਦੀ ਮੈਲ ਧੋਣ ਲਈ ਨੇਤਰ ਬੰਦ ਕਰਕੇ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਪ੍ਰਵਾਨ ਹੈ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18