ਇਸ ਵਾਰ, ਅਸੀ, ਲੋਹੜੀ ਬੱਚੀਆਂ ਦੀ, ਮਨਾਵਾਂਗੇ,
ਮੁੰਡੇ-ਕੁੜੀ ਵਿੱਚ ਹੁੰਦਾ ਫਰਕ ਨੀ, ਇਹ ਸਮਝਾਵਾਂਗੇ,
ਪੁੱਤ ਤਾ ਹੁੰਦਾ ਦੀਵਾ ਘਰ ਦਾ,ਤੇ ਬੱਤੀ ਹੁੰਦੀ ਏ, ਧੀ
ਇਹੋ ਭਰਮ ਭੁਲੇਖਿਆਂ ਦੀਆਂ ਗੱਲਾਂ ਖ਼ਾਨੇ ਪਾਵਾਂਗੇ
ਰੂੜ੍ਹੀਵਾਦੀ ਸੋਚਾਂ ਨੂੰ—ਧੂਣੀ ਦੇ ਵਿੱਚ, ਪਾ ਜਲ਼ਾਵਾਂਗੇ
ਰਲ-ਮਿਲ ਕੇ ਭੰਗੜੇ ਪਾ, ਅਸੀ ਲੋਹੜੀ ਮਨਾਵਾਂਗੇ,
ਵੱਢਿਆ ਜਾਵੇ ਨਸ਼ੇ ਦਾ ਕੋਹੜ, ਨਾ ਰਹੇ—ਦਲਿੱਦਰ
ਕਹਿ,ਬਾਲ ਕੇ ਧੂਣੀ ਤਿੱਲ-ਚੋਲ਼ੀ ਅਸੀ ,ਚ ਪਾਵਾਂਗੇ
ਗੱਚਕ, ਮੂੰਗਫਲੀ , ਰਿਓੜੀਆਂ ਨਾਲ ਜੇਬਾਂ ਭਰ ਕੇ
ਰਾਤ ਨੂੰ ਬਣਾ ਕੇ ਖਿਚੜੀ,ਉੱਠ ਸਵੇਰੇ ਅਸੀ ਖਾਵਾਂਗੇ
ਲੋਹੜੀ ਦੀਆਂ ਦੇ ਵਧਾਈਆਂ—ਗਲ ਨਾਲ ਲਵਾਂਗੇ
ਬਣਾ ਟੋਲੀਆਂ, ਘਰ-ਘਰ ਲੋਹੜੀ ਮੰਗਣ ਜਾਵਾਂਗੇ,
ਸੁੰਦਰੀ—-ਮੁੰਦਰੀ ਏ—— ਤੇਰਾ-ਕੋਣ ਬਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ….ਇਕੱਠੇ ਹੋ, ਗੀਤ ਗਾਵਾਂਗੇ,
ਖਿੱਲਾਂ-ਦਾਣੇ-ਗੁੜ-ਸ਼ੱਕਰ ਤੇ, ਇਕੱਠੇ ਹੋਏ ਜੋ, ਪੈਸੇ
ਇੱਕ ਪਾਸੇ ਬਹਿ ਕੇ, ਅਸੀ, ਆਪਣੇ ਹਿੱਸੇ, ਪਾਵਾਂਗੇ
ਦੀਪ ਰੱਤੀ, ਹੱਸਿਆਂ-ਚਾਵਾਂ ਦੇ ਹੁੰਦੇ ਨੇ—ਤਿਉਹਾਰ
ਆਉਣ ਵਾਲੇ ਤਿਉਹਾਰਾਂ ਦੀ ਅਸੀ ਸੁੱਖ ਮਨਾਵਾਂਗੇ,
ਦੀਪ ਰੱਤੀ ✍️
