ਰੱਖ ਵਿਸ਼ਵਾਸ ਕਰੀਏ ਅਰਦਾਸ
ਸਾਡੇ ਸਭ ਦੁੱਖਾਂ ਦਾ ਹੋਵੇ ਨਾਸ਼।
ਗੁਰੂ ਨਾਨਕ ਤੇ ਹੋਵੇ ਆਸ
ਸਭ ਕਾਰਜ ਆਵਣ ਰਾਸ,
ਗੁਰੂ ਅੰਗਦ ਤੇ ਗੁਰੂ ਅਮਰਦਾਸੁ
ਤੇਰਾ ਕਦੇ ਨਾ ਟੁੱਟਣ ਦੇਣ ਵਿਸ਼ਵਾਸ,
ਗੁਰੂ ਰਾਮਦਾਸ ਨਿਰਾਸ਼ਾ ਵਿੱਚ
ਵੀ ਦੇਵੇ ਜੋ ਆਸ,
ਅਰਜਨ ਹਰਿਗੋਬਿੰਦ ਤੇ ਸਿਮਰੇ ਜੋ
ਗੁਰੂ ਹਰਿਰਾਏ ਉਹਨੂੰ ਮੌਤ ਦਾ ਡਰ
ਨਾ ਆਵੇ,
ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੋ ਧਿਆਵੈ ,
ਉਹਦੇ ਸਭ ਦੁੱਖ ਦਰਦ ਮਿਟਾਵੇ।
ਗੁਰੂ ਤੇਗ ਬਹਾਦਰ ਨੂੰ ਜੋ
ਧਿਆਵੈ ਉਹ ਨੂੰ ਨੋ ਨਿਧੀਆਂ
ਅਠਾਰਹ ਸਿੱਧੀਆ ਪਾਵੇ।
ਗੁਰੂ ਗੋਬਿੰਦ ਸਿੰਘ ਜੀ ਧਿਆਈਐ
ਲੱਖ ਲੱਖ ਸ਼ੁਕਰ ਮਨਾਈਏ,
ਖੰਡੇ ਦੀ ਪਾਹੁਲ ਛਕ ਸਿੰਘ ਸਜ
ਜਾਈਏ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ
ਸਮਝਕੇ ਹਰ ਅਰਜ਼ ਸੁਣਾਈਏ,
ਬਾਣੀ ਪੜੀਏ ਸੁਣੀਏ ਤੇ ਗਾਈਏ
ਰੋਜ਼ ਇਸ਼ਨਾਨ ਕਰ ਬੀਮਾਰੀਆਂ
ਦੂਰ ਭਜਾਈਏ,
ਕੇਸਾਂ ਨੂੰ ਨਿੱਤ ਸੁਲਝਾਈਏ,
ਮਨ ਤੇ ਸਰੀਰ ਸਾਫ ਬਣਾਈਏ,
ਆਲਸ ਦੂਰ ਭਜਾਈਏ,
ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ।
“ਸੁੱਖ” ਗੁਰੂ ਨਾਨਕ ਦੀ ਓਟ ਲੈ
ਹਰ ਪਲ ਵਾਹਿਗੁਰੂ ਵਾਹਿਗੁਰੂ ਕਹਿ।
✍️ ਸੁਖਜੀਤ ਕੌਰ ਦਹੇਲੇ ✍️

