ਕਲਗੀਆਂ ਵਾਲੇ ਤੇਰੇ ਚੋਜ ਨਿਰਾਲੇ।
ਪਟਨੇ ਵਿਚ ਪ੍ਰਗਟ ਹੋਵਣ ਵਾਲੇ।
ਮਾਤਾ ਗੁਜਰੀ ਦੇ ਸੋਹਣੇ ਚੰਨ ਨਿਰਾਲੇ।
ਤੇਗ ਬਹਾਦਰ ਦੇ ਯੋਧੇ। ਮਤਵਾਲੇ।
ਸਰਸਾ ਤੇ ਯੁਧ ਮਚਾਵਣ ਵਾਲੇ
ਚਮਕੌਰ ਗੜ੍ਹੀ ਤੋਂ ਲਲਕਾਰੇ ਵਾਲੇ।
ਸਵਾ ਲਾਖ ਨਾਲ ਏਕ ਲਾਵਣ ਵਾਲੇ।
ਮਾਛੀਵਾੜੇ ਦੇ ਕੰਡਿਆਂ ਤੇ ਸੋਹਣ ਵਾਲੇ ।
ਤੀਰ ਤਲਵਾਰ ਦੇ ਧਨੀ ਮਤਵਾਲੇ।
ਸ਼ੇਰਾਂ ਦਾ ਸ਼ਿਕਾਰ ਕਰਨ ਵਾਲੇ
ਘਟ ਘਟ ਕੀ ਪਟ ਪਟ ਕੀ ਜਾਨਣ ਵਾਲੇ।
ਬੰਵਜਾ ਕਵੀਆਂ ਨੂੰ ਸਾਹਿਤ ਲਗਾਵਣ ਵਾਲੇ।
ਅਨੰਦਪੁਰ ਸਾਹਿਬ ਨੂੰ ਭਾਗ ਲਾਵਣ ਵਾਲੇ।
ਖੰਡੇ ਬਾਟੇ ਦਾ ਅੰਮ੍ਰਿਤ ਪਿਲਾਵਣ ਵਾਲੇ।
ਨਿਰਮਲ ਖਾਲਸਾ ਪੰਥ ਸਜਾਵਣ ਵਾਲੇ।
ਪੰਜ ਪਿਆਰੇ ਸਹੀ ਮਾਰਗ ਵਿਖਾਵਣ ਵਾਲੇ।
ਡੰਕੇ ਦੀਆਂ ਚੋਟਾਂ ਤੱਕ ਲਾਵਣ ਵਾਲੇ।
ਜੰਗਬਾਜ਼ਾਂ ਤੇ ਬਿਗਲਾ ਵਜਾਵਣ ਵਾਲੇ।
ਚਿੜੀਆਂ ਤੋਂ ਬਾਜ਼ ਤੁੜਾਵਣ ਵਾਲੇ
ਔਰੰਗਜ਼ੇਬ ਨੂੰ ਸਬਕ ਸਿਖਾਉਣ ਵਾਲੇ
ਨੀਲੇ ਘੋੜੇ ਬਾਜਾਂ ਵਾਲੇ ਤੇਰੇ ਪੰਥ ਨਿਰਾਲੇ।
ਅਜੀਤ ਸਿੰਘ ਜੁਝਾਰ ਸਿੰਘ ਨੂੰ ਜੰਗ ਤੋਰਨ ਵਾਲੇ।
ਨੀਹਾਂ ਵਿਚ ਜ਼ੋਰਾਵਰ ਸਿੰਘ ਫਤਿਹ ਸਿੰਘ ਬਾਦਲ ਚਿਣਾਂਵਣ ਵਾਲੇ।
ਚੰਡੀ ਦੁ ਵਾਰ ਨੂੰ ਚਮਕਾਂ ਦੇਵਣ ਵਾਲੇ।
ਗੁਰੂ ਗ੍ਰੰਥ ਬਾਣੀ ਸਾਹਿਤ ਦੇ ਰਖਵਾਲੇ।
ਨੰਦੇੜ ਸਾਹਿਬ ਦੇ ਭਾਗ ਪੁਗਾਵਣ ਵਾਲੇ।
ਹਜੂਰ ਸਾਹਿਬ ਤੋਂ ਚਾਲੇ ਪਾਵਣ ਵਾਲੇ।
ਕਲਗੀਆਂ ਵਾਲੇ ਤੇਰੇ ਚੋਜ ਨਿਆਰੇ।
ਸਭ ਨੂੰ ਹੁਕਮ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਹਨ।
ਅਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

