ਹਠੂਰ 6 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਆਰਟਿਸਟ ਜਗਤਾਰ ਸਿੰਘ ਸੋਖੀ ਪਿੰਡ ਹਠੂਰ ਦੇ ਨੌਜਵਾਨਾਂ ਵੱਲੋਂ ਬਣਾਈ ਗਈ ਮਾਸਟਰ ਵਰਿੰਦਰ ਕੁਮਾਰ ਯਾਦਗਾਰੀ ਲਾਇਬਰੇਰੀ ਵਿੱਚ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਤਾਂ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਪੰਜਾਬੀ ਲਿੱਪੀ,ਪੰਜਾਬੀ ਭਾਸ਼ਾ,ਪੰਜਾਬੀ ਬੋਲੀ , ਪੁਰਾਣੇ ਪੰਜਾਬ ਦੇ ਇਤਿਹਾਸ ਅਤੇ ਪੁਰਾਣੇ ਪੰਜਾਬ ਦੇ ਨਕਸ਼ੇ ਸਬੰਧੀ ਵਿਚਾਰ ਚਰਚਾ ਵੀ ਹੋਈ। ਇਸ ਮੌਕੇ ਦਵਿੰਦਰ ਸਿੰਘ ਗਰੇਵਾਲ, ਬੀ ਪੀ ਈ ਓ ਸੁਖਦੇਵ ਸਿੰਘ ਹਠੂਰ, ਲੈਕਚਰਾਰ ਰਣਜੀਤ ਸਿੰਘ ਹਠੂਰ,ਮਾ.ਸਤਨਾਮ ਸਿੰਘ ਹਠੂਰ ਅਤੇ ਲਾਇਬ੍ਰੇਰੀਅਨ ਕ੍ਰਿਸ਼ਨ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।