ਲੋਹੜੀ ਆਈ ਲੋਹੜੀ ਆਈ
ਸਭਨਾਂ ਬੱੱਚਿਆਂ ਖੁਸ਼ੀ ਮਨਾਈ ।
ਰਿਉੜੀਆਂ,ਗੱਚਕ, ਮੂੰਗਫਲੀ।
ਗਰਮ ਗਰਮ ਆਨੰਦ ਨਾਲ ਖਾਈ।
ਲਕੜਾਂ ਨੂੰ ਅੱਗ ਲਾ ਧੂਣੀ ਲਾਈ
ਨੇੜੇ ਬੈਠ ਠੰਡ ਨੂੰ ਦਿੱਤੀ ਵਿਦਾਈ
ਏਕਨੂਰ ਗਰਮ ਗਰਮ ਮੂੰਗਫਲੀ ਲਿਆਈ ।
ਆਪਣੇ ਸਾਥੀਆਂ ਨੂੰ ਉਸ ਖੂਬ ਖਵਾਈ
ਗੀਤ ਖੁਸ਼ੀ ਦੇ ਗਾ ਹਾਜ਼ਰੀ ਸਭਨਾ ਲਵਾਈ
ਜਪਨੂਰ ਨੇ ਆਪਣੀ ਪਹਿਲੀ ਲੋਹੜੀ ਮਨਾਈ
ਉਸ ਨੇ ਖੂਬ ਖੱਪ ਮਚਾਈ
ਸਭਨਾਂ ਕੋਲ ਜਾ ਉਸ ਫਤਹਿ ਬੁਲਾਈ
ਛੋਟੀ ਦਸਤਾਰ ਉਸ ਸਿਰ ਸਜਾਈ
ਪਾਪਾ , ਨਾਨਾ , ਚਾਚੀ , ਨਾਨੀ
ਇਹ ਸਬਦ ਉਹ ਬੋਲਣ ਲੱਗਾ।
ਨਾਨਾ ਜੀ ਨਾਲ ਵੀਡੀੳ ਕਾਲ ਤੇ
ਹੱਥ ਜੌੜ ਉਸ ਫਤਹਿ ਬੁਲਾਈ ।
—-ਮੇਜਰ ਸਿੰਘ ਨਾਭਾ
ਮੇਜਰ ਸਿੰਘ ਨਾਭਾ {ਪਟਿਆਲਾ}

