ਘਰ ਦਾ ਭੇਤੀ ਲੰਕਾ ਢਾਹੇ ਇਹ ਕਹਾਵਤ ਸੱਚੀ ਹੈ ‘ਗੀ
ਅਕਾਲ ਦਾਸ ਜੰਡਿਆਲੀਆ ਗਦਾਰ ਨਿਕਲਿਆ ਜਿਹਦੀ ਬੇੜੀ ਬਹਿ ਗਈ
ਮਾਵਾਂ ਭੈਣਾਂ ਵੀਰ ਬਜ਼ੁਰਗ ਅਣਗਿਣਤ ਕਤਲ ਕਰਾਤੇ
ਕਈ ਸੁਹਾਗਣਾਂ ਹੋਈਆਂ ਰੰਡੀਆਂ ਕਈਆਂ ਦੇ ਸੁਹਾਗ ਮਰਵਾਤੇ
ਕੁੱਪ ਰੋਹੀੜੇ ਤੋਂ ਬਾਹਮਣੀਆਂ ਤੱਕ ਅੱਜ ਵੀ ਧਰਤੀ ਬੋਲੀ
ਨਿਧੜਕ ਹੋ ਕੇ ਖੇਡਿਆ ਸੀ ਇੱਥੇ ਵੈਰੀ ਖੂਨੀ ਹੋਲੀ
ਪਤਾ ਲੱਗਿਆ ਜੱਸਾ ਸਿੰਘ ਨੂੰ ਵਿੱਚ ਮੈਦਾਨ ਦੇ ਆਇਆ
ਮੇਰੇ ਨਾਲ ਦੋ ਹੱਥ ਕਰ ? ਲੈ ਅਬਦਾਲੀ ਨੂੰ ਆਖ ਸੁਣਾਇਆ
ਜੇਕਰ ਬੰਦੇ ਦਾ ਪੁੱਤ ਹੈ ਵਿੱਚ ਮੈਦਾਨ ਦੇ ਕੁੱਦ
ਤੇਰੀ ਫੌਜ ਵੇਖੂਗੀ ਮੇਰੇ ਸਿੰਘ ਵੇਖਣਗੇ ਆਪਣਾ ਹੋਊਗਾ ਯੁੱਧ
ਹੱਕਾ ਬੱਕਾ ਹੋ ਅਬਦਾਲੀ ਭੱਜਿਆ ਸੁਣਕੇ ਸਿੱਖ ਦੀ ਬੋਲੀ
ਨਿਧੜਕ ਹੋ ਕੇ ਖੇਡਿਆ ਸੀ ਇੱਥੇ ਵੈਰੀ ਖੂਨੀ ਹੋਲੀ
ਬੱਚੇ ਬਜ਼ੁਰਗ ਔਰਤਾਂ ਵੀ ਸਨ ਮੁਗਲ ਗਿਣਤੀ ਵਿੱਚ ਸੀ ਵਾਲੇ ਪਨਾਹ ਲਈ ਵਿੱਚ ਮੁਹਾਰਿਆਂ ਦੇ ਮੁਗਲਾਂ ਨੇ ਉਹ ਵੀ ਸਾੜੇ
ਭੁੱਖੇ ਪਿਆਸੇ ਸਿੰਘਾਂ ਨੇ ਰਣ ਵਿੱਚ ਐਸੀ ਤੇਗ ਬਹਾਈ
12 ਮਿਸਲਾਂ ਦੇ ਸਿੰਘ ਹੋਏ ਇਕੱਠੇ ਜਾਣ ਵੈਰੀ ਨੂੰ ਖੂੰਜੇ ਲਾਈ
ਤਲਵਾਰਾਂ ਨੇਜੇ ਬਰਛੇ ਹਥਿਆਰ ਸਿੰਘਾਂ ਦੇ ਵੈਰੀ ਚਲਾਵੇ ਗੋਲੀ ਨਿਧੜਕ ਹੋ ਕੇ ਖੇਡਿਆ ਸੀ ਇੱਥੇ ਵੈਰੀ ਖੂਨੀ ਹੋਲੀ
ਬੱਚਿਆਂ ਤੇ ਵੀ ਰਹਿਮ ਕੀਤਾ ਨਾ ਭੱਠਾ ਅਬਦਾਲੀ ਦਾ ਵਹਿ ਗਿਆ
ਸਿਰ ਵੱਢ ਕੇ ਸਿੰਘਾਂ ਦੇ ਗੱਡੇ ਭਰ ਲਾਹੌਰ ਸੀ ਲੈ ਗਿਆ
ਗਿਣਤੀ ਦੇ ਘੱਟ ਸੀ ਫਿਰ ਵੀ ਮਿਸਾਲ ਕਾਇਮ ਸਿੰਘਾਂ ਨੇ ਕਰਤੀ
ਐਸੇ ਸੋਧੇ ਲਾਏ ਮੁਗਲਾਂ ਦੇ ਲਾਲ ਸੂਹੀ ਹੋਈ ਸੀ ਧਰਤੀ
35 ਹਜਾਰ ਸਿੰਘ ਸ਼ਹੀਦ ਇੱਥੇ ਹੋਏ ਗੱਲ ਮਿਣੀ ਤੇ ਤੋਲੀ
ਨਿਧੜਕ ਹੋ ਕੇ ਖੇਡਿਆ ਸੀ ਇੱਥੇ ਵੈਰੀ ਖੂਨੀ ਹੋਲੀ
35000 ਸਿੰਘ ਸ਼ਹੀਦ ਇੱਥੇ ਹੋਇਆ ਵੱਡਾ ਇਹ ਘੱਲੂਘਾਰਾ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਵੱਡੀ, ਪੂਜੂਗਾ ਜੱਗ ਸਾਰਾ
ਸ਼ਰਧਾ ਨਾਲ ਜੋ ਕਰਾਊ ਅਰਦਾਸ ਸੁੱਖ ਵਰ ਇੱਥੇ ਆਊਗੀ
ਢਾਡੀ ਵਾਰਾਂ ਗਾਉਣਗੇ ਬਲਵਿੰਦਰ ਦੀ ਕਲਮ ਗੀਤ ਬਣਾਊਗੀ
ਨਿਮਾਣਾ ਹੋ ਕੇ ਮੋਮਨਾਬਾਦ ਵਾਲਿਆ ਤੂੰ ਵੀ ਭਰਲਾ ਝੋਲੀ
ਨਿਧੜਕ ਹੋ ਕੇ ਖੇਡਿਆ ਸੀ ਇੱਥੇ ਵੈਰੀ ਖੂਨੀ ਹੋਲੀ
ਬਲਵਿੰਦਰ ਸਿੰਘ ਮੋਮਨਾਬਾਦ
ਪਿੰਡ ਮੋਮਨਾਬਾਦ (ਮਲੇਰਕੋਟਲਾ)
87280-76174
