ਤੇਰੇ ਨਾਲ ਜ਼ਿੰਦਗੀ ਜਿਉਣ ਦੀ
ਖਾਹਿਸ਼ ਸਾਡੀ ਅਧੂਰੀ ਰਹਿ ਗਈ ।
ਤੇਰੇ ਨਾਲ…..
ਇਕ ਵਾਰ ਆ ਕੇ ਦੱਸ ਖਾਂ ਸੱਜਣਾ
ਕਿਥੇ ਸਾਡੇ ਹਿੱਸੇ ਦੀ ਚੂਰੀ ਰਹਿ ਗਈ ।
ਤੇਰੇ ਨਾਲ….
ਚੰਗੀ ਤਰ੍ਹਾਂ ਯਾਦ ਹੈ ਤੇਰਾ ਹੱਸਣਾ ਰੁੱਸਣਾ
ਹਾਂ ਸੱਚ ਇਕ ਚੇਤੇ ਤੇਰੀ ਘੂਰੀ ਰਹਿ ਗਈ।
ਤੇਰੇ ਨਾਲ….
ਕਦੇ ਉਮੀਦ ਸੀ ਤੇਰੇ ਮੁੜ ਆਵਣ ਦੀ
ਹੁਣ ਤੇ ਬਾਕੀ ਬਸ ਦੂਰੀ ਰਹਿ ਗਈ।
ਤੇਰੇ ਨਾਲ…….
ਜੇ ਸਾਡੇ ਹਿੱਸੇ ਕੁਝ ਯਾਦਾਂ ਈ ਨੇ ਬਸ
ਉਹਦੇ ਵੀ ਪੱਲੇ ਬਸ ਮਗ਼ਰੂਰੀ ਰਹਿ ਗਈ।
ਤੇਰੇ ਨਾਲ……
ਹਾਂ ਮਿਲੀ ਸੀ ਗੱਲਾਂ ਵੀ ਬਹੁਤ ਹੋਈਆਂ
ਪਰ ਫਿਰ ਵੀ ਗੱਲ ਜ਼ਰੂਰੀ ਰਹਿ ਗਈ।
ਤੇਰੇ ਨਾਲ……
ਉਸ ਆਪਣੀ ਕਹਿ ਲਈ ਜੋ ਸੀ ਕਹਿਣੀ
ਪਰ ਸਾਡੀ ਗੱਲ ਤੇ ਪੂਰੀ ਰਹਿ ਗਈ।
ਤੇਰੇ ਨਾਲ……
ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714
ਝ_ਦੲੲਪਸਨਿਗਹ6060
