World Punjabi Times

World Punjabi Times

    • (no title)

ਟੱਪੇ

Jan 24, 2025

—

by

worldpunjabitimes
in ਸਾਹਿਤ ਸਭਿਆਚਾਰ


ਰੋਟੀ ਤਵੇ ਤੇ ਪਾਈ ਹੋਈ ਏ,
ਸਾਨੂੰ ਇਕ ਵਾਰੀ ਕਹਿ ਲੈਣ ਦੇ
ਜਿਹੜੀ ਗੱਲ ਬੁੱਲ੍ਹਾਂ ਤੇ ਆਈ ਹੋਈ ਏ।
ਫੁੱਲ ਲੱਗ ਗਏ ਨੇ ਕਿੱਕਰਾਂ ਨੂੰ,
ਉਹ ਕਿਹੜਾ ਸੁਖੀ ਵਸਦੇ
ਜੋ ਚਲੇ ਗਏ ਧੋਖਾ ਦੇ ਕੇ ਮਿੱਤਰਾਂ ਨੂੰ।
ਬੇਰ ਲੱਗ ਗਏ ਨੇ ਬੇਰੀਆਂ ਨੂੰ,
ਕੋਈ ਵਿਰਲਾ ਹੀ ਝੱਲ ਸਕਦਾ
ਹਿਜਰ ਦੀਆਂ ਤੇਜ਼ ਹਨੇਰੀਆਂ ਨੂੰ।
ਨਹਿਰ ‘ਚ ਰਿਹਾ ਨਾ ਪਾਣੀ ਥੋੜ੍ਹਾ ਵੀ,
ਕਹਿੰਦੇ ਜੇ ਪਿਆਰ ਸਿਰੇ ਚਾੜ੍ਹਨਾ
ਝੱਲਣਾ ਪੈਂਦਾ ਕੁਝ ਚਿਰ ਦਾ ਵਿਛੋੜਾ ਵੀ।
ਬੂਰ ਪਿਆ ਏ ਅੰਬਾਂ ਦੇ ਬੂਟਿਆਂ ਨੂੰ,
ਸੱਚਿਆਂ ਦੀ ਹੋਵੇ ਕਦਰ ਬਥੇਰੀ
ਕੋਈ ਇੱਥੇ ਪੁੱਛੇ ਨਾ ਝੂਠਿਆਂ ਨੂੰ।
ਆਕਾਸ਼ ਭਰਿਆ ਪਿਆ ਏ ਤਾਰਿਆਂ ਨਾਲ,
ਕੌੜਾ ਬੋਲ ਕੇ ਸੜੀ ਨਾ ਜਾ ਐਵੇਂ
ਮਿੱਠਾ ਬੋਲ ਬੰਦਿਆ ਸਾਰਿਆਂ ਨਾਲ।
ਸੜਕ ‘ਚ ਟੋਏ ਪੈ ਗਏ ਨੇ,
ਦਿਨ-ਰਾਤ ਮੰਗੀਏ ਖ਼ੈਰ ਉਨ੍ਹਾਂ ਦੀ
ਜਿਹੜੇ ਸਾਡਾ ਚੈਨ ਲੈ ਗਏ ਨੇ।


ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554


Comments

Leave a Reply Cancel reply

Your email address will not be published. Required fields are marked *

This site uses Akismet to reduce spam. Learn how your comment data is processed.

←Previous: ਸੁਭਾਸ਼ ਚੰਦਰ ਬੋਸ ਦੇ ਵਿਚਾਰ ਅੱਜ ਵੀ ਨੋਜਵਾਨਾਂ ਲਈ ਪ੍ਰੇਰਨਾਦਾਇਕ ਹਨ : ਵੀ.ਸੀ.
Next: ਡਾ: ਧਰਮ ਪ੍ਰਵਾਨਾ ਦੇ ਪਿਤਾ ਬਲਬੀਰ ਚੰਦ ਜੀ ਦੇ ਦੇਹਾਂਤ ਤੇ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ→
World Punjabi Times

World Punjabi Times

About

  • Team
  • History
  • Careers

Privacy

  • Privacy Policy
  • Terms and Conditions
  • Contact Us

Social

  • Facebook
  • Instagram
  • Twitter/X

Designed with WordPress

gamdom