ਭਾਰਤ ਇਕ ਲੋਕਤੰਤਰ ਦੇਸ਼ ਹੈ।ਜਿਸ ਦਾ ਇਕ ਲਿਖਤੀ ਸੰਵਿਧਾਨ ਹੈ।
ਸੰਵਿਧਾਨ 26 ਨਵੰਬਰ 1949ਨੂੰ ਬਣ ਕੇ ਤਿਆਰ ਹੋਇਆ ਸੀ।
ਇਸ ਨੂੰ ਕਾਨੂੰਨੀ ਰੂਪ 26ਜਨਵਰੀ 1950 ਨੂੰ ਦਿੱਤਾ ਗਿਆ।
ਇਸ ਲਈ 26ਜਨਵਰੀ ਨੂੰ
ਭਾਰਤ ਦੇ ਗਣਤੰਤਰ ਦਿਵਸ਼
ਦੇ ਨਾਮ ਨਾਲ ਮਨਾਇਆ ਜਾਂਦਾ ਹੈ
ਭਾਰਤੀ ਸੰਵਿਧਾਨ ਤਿਆਰ ਕਰਨ ਵਿਚ 2ਸਾਲ 11ਮਹਿਨੇ ਲੱਗੇ ਤੇ18ਦਿਨ ਦਾ ਸਮਾਂ ਲੱਗਾ।
ਸੰਵਿਧਾਨ 25ਭਾਗਾਂ,448 ਧਰਾਵਾਂ ਤੇ12 ਸੂਚੀਆਂ ਵਿਚ
ਵਡਿਆਂ ਹੋਇਆ ਹੈ।
ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਵੱਡਾ ਤੇ ਲੰਬਾ ਲਿਖਤੀ ਸੰਵਿਧਾਨ ਹੈ।
ਭਾਰਤੀ ਸੰਵਿਧਾਨ ਤਿਆਰ ਕਰਨ ਸਮੇਂ ਸੱਭਿਆਚਾਰ, ਧਾਰਮਿਕ ਤੇ ਭਗੋਲਿਕ ਭਿੰਨਤਾ ਦਾ ਧਿਆਨ ਰੱਖਿਆ ਗਿਆ ਹੈ।
ਸੰਵਿਧਾਨ ਦੀਆਂ ਅਸਲੀ ਕਾਪੀਆਂ ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਹਨ।
ਭਾਰਤ ਦੀ ਸੰਸਦ ਦੀ ਲਾਏਬਰੇਰੀ ਵਿੱਚ ਹੀਲੀਅਮ ਭਰੇ ਬਕਸੇ ਵਿੱਚ ਰੱਖਿਆ ਗਿਆ ਹੈ।
1946ਵਿਚ ਬਣਾਈ ਗਈ
ਸੰਵਿਧਾਨ ਸਭਾ ਵਿਚ ਡਾ.ਰਾਜਿੰਦਰ ਪ੍ਰਸ਼ਾਦ ਨੂੰ ਇਸ ਦਾ ਸਥਾਈ ਪ੍ਰਧਾਨ ਤੇ ਡਾ. ਬੀ
ਆਰ ਅੰਬੇਡਕਰ ਨੂੰ ਫਾਰਮੈਟ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾਂ ਗਿਆ।
ਭਾਰਤੀ ਸੰਵਿਧਾਨ ਨੂੰ ਹੱਥ ਨਾਲ ਪ੍ਰੇਮ ਬਿਹਾਰੀ ਨਾਰਾਇਣ ਰਾਏਜਾਦਾ ਨੇ ਲਿਖਿਆ ਤੇ”ਚਿਤੱਰਾ” ਨਾਲ ਸਜਾਉਣ ਦਾ ਕੰਮ ਨੰਦਲਾਲ ਬੋਸ ਨੇ ਕੀਤਾ।
ਸਭ ਤੋਂ ਅਹਿਸ ਪੰਜ ਪ੍ਰਸਤਾਵਨਾ ਨੂੰ ਆਪਨੀ ਕਲਾ ਨਾਲ ਰਾਮ ਮਨੋਹਰ ਸਿਨਹਾ
ਨੇ ਸਜਾਇਆ।
ਸੁਰਜੀਤ ਸਾੰਰਗ