ਬਾਬਾ ਦੀਪ ਦਾ ਜਨਮ 26 ਜਨਵਰੀ1682 ਵਿਚ ਪਿਤਾ ਸ੍ਰੀ ਭਗਤਾ ਜੀ ਤੇ ਮਾਤਾ ਜੀਊਣੀ ਜੀ ਦੇ ਘਰ ਪਹੂਵਿੰਡ ਜ਼ਿਲਾ ਤਰਨਤਾਰਨ ਵਿਚ ਹੋਇਆ।
,18ਸਾਲ ਦੀ ਉਮਰ ਵਿੱਚ ਆਪਨੇ ਮਾਤਾ ਪਿਤਾ ਦੇ ਨਾਲ ਅੰਨਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਕਰਨ ਆਏ। ਬਾਬਾ ਜੀ ਉਥੇ ਹੀ ਰਹਿ ਕੇ ਗੁਰੂ ਜੀ ਸੇਵਾ ਕਰਨ ਲੱਗ ਪਏ।ਫਿਰ ਗੁਰੂ ਜੀ ਕੋਲੋ ਅੰਮ੍ਰਿਤ ਛਕਿਆ।
ਇਨ੍ਹਾਂ ਨੇ ਗੁਰਬਾਣੀ ਦੇ ਨਾਲ ਸ਼ਸ਼ਤਰ ਵੀ ਚਲਾਣ ਦੀ ਸਿੱਖਿਆ ਲਿਤੀ।
ਬਾਬਾ ਜੀ 20*22ਸਾਲ ਦੀ ਉਮਰ ਵਿੱਚ ਯੁੱਧ ਕਲਾ ਵਿਚ ਨਿਪੁੰਨ ਹੋ ਕੇ ਗੁਰੂ ਜੀ ਵਲੋ ਲੜੇ ਗਏ ਯੁਧਾਂ ਵਿਚ ਬਹੁਤ ਅੱਛੀ ਤਰ੍ਹਾਂ ਪ੍ਰਦਰਸ਼ਨ ਕੀਤਾ ਕੁਝ ਸਮੇਂ ਬਾਅਦ ਬਾਬਾ ਜੀ ਆਪਨੇ ਆਪ ਵਿਚ ਪੂਰਨ ਹੋ ਗਏ।
ਫਿਰ ਆਪਨੇ ਪਿੰਡ ਪਹੁਵਿਂਡ ਆ ਕੇ ਧਰਮ ਦਾ ਪ੍ਰਚਾਰ। ਤੇ ਸ਼ਾਸਤਰ ਯੁਵਾ ਵਰਗ ਨੂੰ ਸਿਖਲਾਈ।
ਫਿਰ ਗੁਰੂ ਜੀ ਕੋਲ ਆ ਕੇ ਗੁਰੂ ਜੀ ਸੇਵਾ ਵਿਚ ਹਾਜ਼ਰ ਰਹੇ।
ਬਾਬਾ ਜੀ ਉੱਚ ਕੋਟੀ ਦੇ ਵਿਦਵਾਨ ਸਨ। ਗੁਰੂ ਜੀ ਆਦੇਸ਼ ਪਾਕੇ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਗੁਰੂ ਦੀ ਕਾਂਸੀ ਜਾ ਕੇ ਸਿਖੀ ਦਾ ਬਹੁਤ ਪ੍ਰਚਾਰ ਕੀਤਾ ਇੱਥੇ ਹੀ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤਿਆਰ ਕੀਤਾ। ਇਸ ਤਰ੍ਹਾਂ ਚਾਰ ਹੋਰ ਬੀੜ ਸਾਹਿਬ ਆਪਨੇ ਹੱਥਾਂ ਨਾਲ ਲਿਖਿਆ।
1701ਈ,ਵਿਚ ਜਦੋ ਬਾਬਾ ਬੰਦਾ ਬਹਾਦਰ ਜ਼ਾਲਮਾਂ ਦਾ ਟਕਰਾ ਕਰਨ ਵਾਸਤੇ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਨੀ ਫੋਜ਼ ਨਾਲ ਮਿਲ ਕੇ ਪੂਰਾ ਸਾਥ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਜਾ ਰਹੇ ਸਨ । ਤਲਵੰਡੀ ਸਾਬੋ ਦੀ ਸੇਵਾ ਬਾਬਾ ਦੀਪ ਸਿੰਘ ਜੀ ਹਵਾਲੇ ਕਰ ਦਿੱਤੀ।
ਅਹਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਹਮਲਾ ਕਰ ਦਿੱਤਾ ਤੇ ਸਿਖਾਂ ਨੂੰ ਮਿਟਾਣ ਵਾਸਤੇ ਲਾਹੋਰ ਗਵਰਨਰ ਜਹਾਨ ਖਾਨ ਨੂੰ ਮੁਕਕਰ ਕਰ ਦਿੱਤਾ।
ਜਹਾਨ ਖਾਨ ਨੇ ਆਪਨੇ ਸੈਨਿਕਾਂ ਵੱਲੋਂ ਸਿਖਾਂ ਢੁੰਢ ਢੁੰਢ ਕੇ ਮਾਰਨ ਦਾ ਆਦੇਸ਼ ਦਿੱਤਾ।
1757ਈ,ਵਿਚ ਜਹਾਨ ਖਾਨ ਨੇ ਅੰਮ੍ਰਿਤਸਰ ਨੂੰ ਨਿਸ਼ਾਨਾਂ ਬਣਾ ਲਿਆ। ਹਰਿਮੰਦਰ ਸਾਹਿਬ ਦੀ ਇਮਾਰਤ ਢਾਹ ਕੇ ਮਿੱਟੀ ਦੇ ਪਵਿੱਤਰ ਸਰੋਵਰ ਵਿੱਚ ਭਰ ਦਿੱਤੀ।
ਬਾਬਾ ਜੀ ਨੇ ਸਾਰੀ ਫੋਜ਼ ਇਕਠੀ ਕਿਤੀ ।ਮਾਲਵਾ ਦੇ ਸਿਖਾਂ ਨੂੰ ਵੀ ਸਨੇਹਾ ਭੇਜ ਦਿੱਤਾ। ਹਰਿਮੰਦਰ ਸਾਹਿਬ ਦੀ ਬੇਅਦਵੀ ਦਾਬਦਲਾ ਲਿਆ ਸੀਸ ਹੱਥ ਵਿਚ ਚੁਕੇ ਪਰਕਰਮਾ ਵਿੱਚ ਸੁਟਿਆ।
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਣ ਜੀ।
ਸੁਰਜੀਤ ਸਾੰਰਗ
