ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਜੀ ਦੀ ਰਹਿਮਤ ਸਦਕਾ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੀਟੀ ਸ਼ੋਅ, ਕੋਰੀਓਗਰਾਫੀ, ਐਨ.ਸੀ.ਸੀ. ਕੈਡਿਟਸ ਦੀ ਪਰੇਡ ਅਤੇ ਬੈਂਡ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਮੌਕੇ ਹਿੱਸਾ ਲਿਆ। ਬਾਬਾ ਫਰੀਦ ਸਕੂਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਫਰੀਦਕੋਟ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬਾਬਾ ਫਰੀਦ ਸੰਸਥਾ ਦੇ ਬੈਂਡ ਵਿਦਿਆਰਥੀਆਂ ਅਤੇ ਐੱਨ ਸੀ ਸੀ ਕੈਡਿਟਸ ਦੀ ਖੂਬ ਸ਼ਲਾਘਾ ਕੀਤੀ ਗਈ। ਪੀ.ਟੀ ਸ਼ੋਅ ਅਤੇ ਕੋਰੀਓਗਰਾਫੀ ਦੇ ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦੇ ਨਾਂਅ ਨੂੰ ਚਾਰ ਚੰਨ ਲਾਏ। ਮੁੱਖ ਮਹਿਮਾਨ ਵੱਲੋਂ ਵੀ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ ‘ਤੇ ਹੌਸਲਾ ਅਫਜ਼ਾਈ ਕੀਤੀ ਗਈ। ਅਦਾਰੇ ਵਿਖੇ ਵੀ ਗਣਤੰਤਰ ਦਿਵਸ ਦੇ ਮੌਕੇ ਝੰਡਾ ਲਹਿਰਉਣ ਦੀ ਰਸਮ ਅਦਾਰੇ ਦੇ ਚੇਅਰਮੈਨ ਸ. ਸਿਮਰਜੀਤ ਸਿੰਘ ਸੇਖੋ ਜੀ ਨੇ ਅਦਾ ਕੀਤੀ। ਇਸ ਮੌਕੇ ਕਮੇਟੀ ਮੈਂਬਰ ਡਾ. ਗੁਰਇੰਦਰ ਮੋਹਨ ਸਿੰਘ ਜੀ, ਸ. ਸੁਰਿੰਦਰ ਸਿੰਘ ਰੋਮਾਣਾ ਜੀ, ਸ. ਦੀਪਇੰਦਰ ਸਿੰਘ ਸੇਖੋ ਅਤੇ ਮਿਸਿਜ਼ ਰਾਜਪਾਲ ਕੋਰ ਸੇਖੋ ਜੀ ਖਾਸ ਤੋਰ ‘ਤੇ ਸ਼ਾਮਿਲ ਸਨ। ਇਸ ਸਮੇਂ ਰਾਸ਼ਟਰੀ ਗਾਣ ਗਾਇਆ ਗਿਆ। ਅਦਾਰੇ ਵਿਖੇ ਸਕੂਲ ਦੇ ਚੇਅਰਮੈਨ ਸਾਹਿਬ ਅਤੇ ਪ੍ਰਿੰਸੀਪਲ ਵੱਲੋਂ ਸਮੂਹ ਸਟਾਫ਼ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਇਸ ਦਿਨ ‘ਤੇ ਪ੍ਰਣ ਕਰਨਾ ਚਾਹੀਦਾ ਕਿ ਸਾਨੂੰ ਆਪਣੇ ਮੌਲਿਕ ਕਰਤੱਵਾਂ ਅਤੇ ਅਧਿਕਾਰਾਂ ਅਨੁਸਾਰ ਚਲਦੇ ਹੋਏ ਇਕ ਸੱਚੇ ਨਾਗਰਿਕ ਬਣਨਾ ਚਾਹੀਦਾ ਹੈ।

